Yudh Nashe Virudh: ਲੁੱਟਾ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਇੱਕ ਗਿਰੋਹ ਦੇ 7 ਵਿਅਕਤੀ ਕਾਬੂ

Yudh Nashe Virudh
Yudh Nashe Virudh: ਲੁੱਟਾ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਇੱਕ ਗਿਰੋਹ ਦੇ 7 ਵਿਅਕਤੀ ਕਾਬੂ

Yudh Nashe Virudh: ਗ੍ਰਿਫਤਾਰ ਦੋਸ਼ੀ ਖਿਲਾਫ਼ ਪਹਿਲਾ ਵੀ ਦਰਜ ਸੀ ਅਸਲਾ, ਲੜਾਈ ਝਗਝੇ ਅਤੇ ਨਸ਼ਿਆਂ ਸਬੰਧੀ ਕੁੱਲ 05 ਕ੍ਰਿਮੀਨਲ ਕੇਸ

ਮੁਲਜ਼ਮਾਂ ਕੋਲੋਂ ਤੇਜ਼ਤਾਰ ਹਥਿਆਰ ਵੀ ਕੀਤੇ ਗਏ ਬਰਾਮਦ

Yudh Nashe Virudh: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਸੰਗਠਿਤ ਅਪਰਾਧਾ ਖਿਲਾਫ ਲਗਾਤਾਰ ਸਖਤ ਨਜ਼ਰ ਆ ਰਹੀ ਹੈ। ਜਿਸਦਾ ਅੰਦਾਜਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਕਰੀਬ 07 ਮਹੀਨੇ ਦੌਰਾਨ ਸੰਗਠਿਤ ਅਪਰਾਧ ਖਿਲਾਫ ਕਾਰਵਾਈ ਕਰਦੋ ਹੋਏ 23 ਮੁਕੱਦਮੇ ਦਰਜ ਕਰਕੇ 120 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਸ ਨੂੰ ਇੱਕ ਕਦਮ ਹੋਰ ਅੱਗੇ ਵਧਾਉਦਿਆ ਸ੍ਰੀ ਜਸਮੀਤ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਯੋਗ ਰਹਿਨੁਮਾਈ ਹੇਠ ਸ਼੍ਰੀ ਸੁਖਦੀਪ ਸਿੰਘ ਡੀ.ਐਸ.ਪੀ(ਜੈਤੋ) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਜੈਤੋ ਵੱਲੋਂ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 07 ਮੈਂਬਰਾਂ ਨੂੰ ਤੇਜ਼ਥਾਰ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।

ਇਹ ਵੀ ਪੜ੍ਹੋ: Faridkot News: ਦੇਸੀ ਪਿਸਟਲ ਤੇ ਦੋ ਰੌਦਾਂ ਸਮੇਤ ਇੱਕ ਵਿਅਕਤੀ ਕਾਬੂ

ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਜੈਤੋ ਦੀ ਨਿਗਰਾਨੀ ਹੇਠ ਸ:ਥ: ਨਛੱਤਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿੱਚ ਦਾਣਾ ਮੰਡੀ ਜੈਤੋ ਪਾਸ ਮੌਜ਼ੂਦ ਸੀ ਤਾਂ ਉਹਨਾਂ ਨੂੰ ਇਤਲਾਹ ਮਿਲੀ ਕਿ ਜਸਵਿੰਦਰ ਸਿੰਘ ਉਰਫ ਰੀਨੂ ਪੁੱਤਰ ਗੁਰਮੀਤ ਸਿੰਘ ਖਲਸਾ ਵਾਸੀ ਨੇੜੇ ਬਿਜਲੀ ਦਫਤਰ ਜੈਤੋ, ਸੇਠੀ ਸਿੰਘ ਉਰਫ ਗੱਗੂ ਪੁੱਤਰ ਬਲਜੀਤ ਸਿੰਘ ਵਾਸੀ ਨੇੜੇ ਕਾਲੀ ਮਾਤਾ ਦਾ ਮੰਦਰ ਜੈਤੋ, ਸੁਖਚੈਨ ਸਿੰਘ ਉਰਫ ਗਗਨਾ ਪੁੱਤਰ ਸੀਰਾ ਸਿੰਘ ਵਾਸੀ ਜੈਲਦਾਰਾ ਵਾਲੀ ਗਲੀ ਜੈਤੋ,

ਸੁਲਤਾਨ ਸਿੰਘ ਉਰਫ ਸੰਨੀ ਪੁੱਤਰ ਹਰਭਗਵਾਨ ਸਿੰਘ ਵਾਸੀ ਨੇੜੇ ਬਿਜਲੀ ਦਫਤਰ ਜੈਤੋ, ਰੋਮਨ ਸਿੰਘ ਉਰਫ ਮਨੀ ਪੁੱਤਰ ਜਗਸੀਰ ਸਿੰਘ, ਜਸਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀਆਨ ਦਲ ਸਿੰਘ ਵਾਲਾ ਰੋਡ ਜੈਤੋ ਅਤੇ ਤਰਸੇਮ ਸਿੰਘ ਉਰਫ ਸੇਮਾ ਪੁੱਤਰ ਗੁਰਲਾਲ ਸਿੰਘ ਵਾਸੀ ਟਿੱਬੀ ਸਾਹਿਬ ਰੋਡ ਜੈਤੋ ਵਗੈਰਾ ਚੋਰੀਆਂ, ਲੁੱਟਾ-ਖੋਹਾਂ ਕਰਨ ਦੇ ਆਦੀ ਸਨ ਅਤੇ ਉਹ ਸਾਰੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਕੋਟਕਪੂਰਾ ਰੋਡ ਜੈਤੋ ਪਰ ਬੇਅਬਾਦ ਭੱਠੇ ’ਤੇ ਬੈਠੇ ਲੁੱਟਾ-ਖੋਹਾਂ ਦੀ ਯੋਜਨਾ ਬਣਾ ਰਹੇ ਹਨ। ਜਿਸ ’ਤੇ ਮੁਕੱਦਮਾ ਨੰਬਰ 23 ਅ/ਧ 112(2), 223 ਬੀ.ਐਨ.ਐਸ ਥਾਣਾ ਜੈਤੋ ਦਰਜ ਰਜਿਸਟਰ ਕੀਤਾ। ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਵੱਲੋਂ ਰੇਡ ਕੀਤੀ ਗਈ ਅਤੇ ਇਸ ਗਿਰੋਹ ਦੇ 07 ਮੈਬਰਾਂ ਨੂੰ 02 ਦਸਤੇ, ਇੱਕ ਗਰਾਰੀ ਵਾਲੀ ਪਾਈਪ, ਇੱਕ ਗੰਡਾਸੀ, ਇੱਕ ਦਾਹ, ਇੱਕ ਕ੍ਰਿਪਾਨ ਸਮੇਤ ਕਾਬੂ ਕੀਤਾ ਗਿਆ।

ਤਫਤੀਸ਼ ਦੌਰਾਨ ਮੁਲਜ਼ਮਾਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਗ੍ਰਿਫਤਾਰ ਮੁਲਜ਼ਮ ਤਰਸੇਮ ਸਿੰਘ ਉਰਫ ਸੇਮਾ ਪੁੱਤਰ ਗੁਰਲਾਲ ਸਿੰਘ ਵਾਸੀ ਟਿੱਬੀ ਸਾਹਿਬ ਰੋਡ ਜੈਤੋ ਦੇ ਖਿਲਾਫ ਪਹਿਲਾ ਵੀ ਕ੍ਰਿਮੀਨਲ ਕੇਸ ਦਰਜ ਰਜਿਸਟਰ ਹਨ ! ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਮੁਲਜ਼ਮਾਂ ਕੋਲੋਂਹੋਰ ਪੁੱਛਗਿੱਛ ਕੀਤੀ ਜਾਵੇਗੀ। Yudh Nashe Virudh