PSTET ਉਮੀਦਵਾਰ ਟੋਲ ਉਤੇ ਹੁੰਦੇ ਰਹੇ ਖੱਜਲ
ਧੁੰਦ ਕਾਰਨ ਵੀ ਕਰਨ ਪਿਆ ਪਰੇਸ਼ਾਨੀਆਂ ਦਾ ਸਾਹਮਣਾ
ਗੁਰੂਹਰਸਹਾਏ, ਵਿਜੈ ਹਾਂਡਾ । ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਲਏ ਜਾ ਰਹੇ ਟੈੱਟ 2018 ਨੂੰ ਲੈ ਕੇ ਜਿੱਥੇ ਉਮੀਦਵਾਰ ਧੁੰਦ ਕਾਰਨ ਦੂਰ ਦੁਰਾਡੇ ਆਉਣ ਵਾਲੇ ਸਟੇਸ਼ਨਾਂ ਕਾਰਨ ਪਰੇਸ਼ਾਨ ਹੁੰਦਾ ਰਹੇ ਉੱਥੇ ਹੀ ਫਿਰੋਜਪੁਰ ,ਫਾਜ਼ਿਲਕਾ ਜੀ ਟੀ ਰੋਡ ਉਪਰ ਸਥਿਤ ਟੂਲ ਟੈਕਸਾਂ ਤੇ ਅਗਾਉ ਪ੍ਰਬੰਧ ਨਾ ਹੋਣ ਕਾਰਨ ਵੀ ਉਮੀਦਵਾਰ ਖੱਜਲ ਖੁਆਰ ਹੁੰਦੇ ਰਹੇ । ਧੁੰਦ ਤੇ ਠੰਡ ਦਾ ਮੌਸਮ ਹੋਣ ਕਾਰਨ ਜਿੱਥੇ ਵਾਹਨਾਂ ਦੀ ਰਫਤਾਰ ਤੇ ਬਰੇਕ ਲੱਗੀ ਰਹੀ ਉਥੇ ਹੀ ਉਮੀਦਵਾਰਾਂ ਨੂੰ ਸੜਕੀ ਹਾਦਸੇ ਹੋਣ ਦਾ ਡਰ ਵੀ ਸਤਾਂਉਦਾ ਰਿਹਾ । ਇਸ ਸਬੰਧੀ ਗੱਲਬਾਤ ਕਰਦਿਆਂ ਉਮੀਦਵਾਰਾਂ ਨੇ ਕਿਹਾ ਕਿ ਉਹ ਦੂਰ ਦੁਰਾਡੇ ਤੋ ਚੱਲ ਕੇ ਪੇਪਰ ਦੇਣ ਜਾਣਾ ਪਿਆ ਉਥੇ ਹੀ ਟੂਲ ਟੈਕਸਾਂ ਉਪਰ ਲੱਗੇ ਭਾਰੀ ਜਾਮ ਕਾਰਨ ਉਹਨਾਂ ਨੂੰ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਪੇਪਰ ਦੇਣ ਲਈ ਉਹ ਆਪਣੇ ਸਟੇਸ਼ਨਾਂ ਤੇ ਲੇਟ ਪਹੁੰਚੇ ਤੇ ਕਈ ਠੰਡ ਦੇ ਮੌਸਮ ਚ ਬੱਸਾਂ ਦੀਆਂ ਛੱਤਾਂ ਉਪਰ ਬੈਠੇ ਦੇਖੇ ਗਏ । ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋ ਲਏ ਜਾ ਰਹੇ ਟੈੱਟ ਲਈ ਦੂਜੇ ਰਾਜ ਦੇ ਉਮੀਦਵਾਰਾਂ ਨੂੰ ਕਾਫੀ ਦੂਰ ਜਾਣਾ ਪਿਆ ਤੇ ਕਈ ਉਮੀਦਵਾਰ ਤਾਂ ਸੈਂਟਰ ਲੱਭਣ ਲਈ ਵੀ ਖੱਜਲ ਹੁੰਦੇ ਦੇਖੇ ਗਏ। (PSTET)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ