ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਕੈਮਰੂਨ &#8216...

    ਕੈਮਰੂਨ ‘ਚ ਐਗਲੋਫੋਨ ਇਲਾਕੇ ‘ਚੋਂ 63 ਵਿਅਕਤੀ ਅਗਵਾ

    ਕੈਮਰੂਨ (cameroon) ‘ਚ ਐਗਲੋਫੋਨ ਇਲਾਕੇ ‘ਚੋਂ 63 ਵਿਅਕਤੀ ਅਗਵਾ

    ਯਾਉਂਡ। ਕੈਮਰੂਨ (cameroon) ‘ਚ ਫੌਜ ਅਧਿਕਾਰੀਆਂ ਨੇ ਕਿਹਾ ਕਿ ਅੰਗਰੇਜ਼ੀ ਬੋਲੇ ਜਾਣ ਵਾਲੇ ਦੱਖਣੀ ਪੱਛਮੀ ਅਸ਼ਾਂਤ ਖੇਤਰ ‘ਚ ਬੰਦੂਕਧਾਰੀਆਂ ਵੱਲੋਂ ਔਰਤਾਂ ਸਮੇਤ 63 ਵਿਅਕਤੀਆਂ ਨੂੰ ਅਗਵਾ ਕਰ ਲਿਆ ਹੈ, ਜਿਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਇੱਕ ਵਿਸ਼ੇਸ਼ ਜਾਂਚ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

    ਫੌਜ ਅਨੁਸਾਰ ਅਗਵਾ ਲਈ ਵੱਖਵਾਦੀ ਜ਼ਿੰਮੇਵਾਰ ਹਨ। ਸਥਾਨਕ ਸੂਤਰਾਂ ਨੇ ਦੱਸਿਆ ਕਿ ਸੋਮਵਾਰ ਨੂੰ ਸਵੇਰੇ ਖੇਤਰ ਲੇਬੀਅਆਲੇਮ ਦੇ ਮਮਾੱਕ ਲੇਟੇਹ ਇਲਾਕੇ ‘ਚ ਵੱਡੀ ਗਿਣਤੀ ‘ਚ ਆਏ ਹਥਿਆਰਬੰਦ ਲੋਕਾਂ ਨੇ ਇੱਕ ਬਾਰ ‘ਚ ਸ਼ਰਾਬ ਪੀ ਰਹੇ ਲੋਕਾਂ ਨੂੰ ਅਗਵਾ ਕਰ ਲਿਆ ਤੇ ਉਨ੍ਹਾਂ ਨੂੰ ਅਣਪਛਾਤੇ ਇਲਾਕੇ ‘ਚ ਲੈ ਗਏ। ਸੁਰੱਖਿਆ ਖੇਤਰਾਂ ਅਨੁਸਾਰ ਇਲਾਕਾਂ ਹਥਿਆਰਬੰਦ ਵੱਖਵਾਦੀਆਂ ਲਈ ਜਾਣਾ ਜਾਂਦਾ ਹੈ।

    ਹਾਲ ਹੀ ‘ਚ ਵੱਖਵਾਦੀ ਸਮੂਹਾਂ ਦਰਮਿਆਨ ਹੋਏ ਭਿਆਨਕ ਸੰਘਰਸ਼ ‘ਚ ਪੰਜ ਲੜਕਿਆਂ ਦੀ ਮੌਤ ਹੋ ਗਈ ਸੀ। ਵੱਖਵਾਦੀਆਂ ਨੇ ਅਗਵਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here