ਈ-ਟਰੈਕਟਰ ’ਤੇ 600 ਕਿਸਾਨਾਂ ਨੂੰ ਮਿਲੇਗੀ 25 ਫੀਸਦੀ ਛੋਟ
ਗੁਰੂਗ੍ਰਾਮ (ਸੱਚ ਕਹੂੰ ਨਿਊਜ਼) ਹਰਿਆਣਾ ਸਰਕਾਰ ਇਲੈਕਟ੍ਰਾਨਿਕ ਵਾਹਨਾਂ ਨੂੰ ਉਤਸ਼ਾਹ ਦੇਣ ਦੇ ਮਕਸਦ ਨਾਲ ਜੂਨ ਮਹੀਨੇ ਤੋਂ 30 ਸਤੰਬਰ ਤੱਕ ਇਲੈਕਟ੍ਰਿਕ ਟਰੈਕਟਰ ਖਰੀਦਣ ਜਾਂ ਬੁੱਕ ਕਰਾਉਣ ’ਤੇ 600 ਕਿਸਾਨਾਂ ਨੂੰ 25 ਫੀਸਦੀ ਸਬਸਿਡੀ ਪ੍ਰਦਾਨ ਕਰੇਗੀ ਸੂਬਾ ਸਰਕਾਰ ਨੇ ਵਾਤਾਵਰਨ ਨੂੰ ਧਿਆਨ ’ਚ ਰੱਖਦਿਆਂ ਖੇਤੀ ਦੇ ਖੇਤਰ ’ਚ ਇਹ ਯੋਜਨਾ ਸ਼ੁਰੂ ਕੀਤੀ ਹੈ ਬਿਨੈ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਜੇਕਰ ਇਸ ਤੋਂ ਵੱਧ ਰਹੀ ਤਾਂ ਲੱਕੀ ਡਰਾਅ ਰਾਹੀਂ ਨਾਂਅ ਕੱਢੇ ਜਾਣਗੇ
ਸਾਲ 2022-23 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਤੇ ਪ੍ਰਦੂਸ਼ਣ ਮੁਕਤ ਖੇਤੀ ਦੇ ਟੀਚੇ ਨੂੰ ਧਿਆਨ ’ਚ ਰੱਖਦਿਆਂ ਈ-ਟਰੈਕਟਰ ਦੀ ਖਰੀਦ ’ਤੇ ਸਬਸਿਡੀ ਦੀ ਇਹ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ ਬਿਨੈਕਰਤਾ ਕਿਸਾਨ ਆਪਣੇ ਨਜ਼ਦੀਕੀ ਸੀਐਸਸੀ ਕੇਂਦਰ ’ਤੇ ਜਾ ਕੇ ਸਹੀ ਯੋਜਨਾ ਦਾ ਲਾਭ ਲੈਣ ਲਈ ਬਿਨੈ ਕਰ ਸਕਦੇ ਹਨ ਮਾਹਿਰਾਂ ਦਾ ਮੰਨਣਾ ਹੈ ਕਿ ਡੀਜ਼ਲ ਟਰੈਕਟਰ ਦੇ ਮੁਕਾਬਲੇ ਇਲੈਕਟ੍ਰਿਕ ਟਰੈਕਟਰ ਦਾ ਰੱਖ-ਰਖਾਅ ਕਿਫਾਇਤੀ ਵੀ ਹੈ ਨਾਲ ਹੀ ਇਲੈਕਟ੍ਰਿਕ ਟਰੈਕਟਰ ਦੀ ਵਰਤੋਂ ’ਤੇ ਡੀਜ਼ਲ ਟਰੈਕਟਰ ਦੇ ਮੁਕਾਬਲੇ ’ਚ ਖੇਤੀ ਕਰਨ ’ਤੇ ਇੱਕ ਚੌਥਾਈ ਹੀ ਖਰਚ ਆਉਣ ਦਾ ਅਨੁਮਾਨ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ