ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਚ ਕੀਤਾ ਜਾਏਗਾ ਸਨਮਾਨਤ
ਫਾਜ਼ਿਲਕਾ (ਰਜਨੀਸ਼ ਰਵੀ)। ਸਿੱਖਿਆ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ 6 ਅਧਿਆਪਕਾਂ ਨੂੰ ਸਟੇਟ ਪੱਧਰ ਤੇ ਦਿੱਤੇ ਜਾਣ ਵਾਲੇ ਐਵਾਰਡ ਲਈ ਚੁਣਿਆ ਗਿਆ ਹੈ। ਇਸ ਸੰਬੰਧ ਚ ਪ੍ਰਾਪਤ ਜਾਣਕਾਰੀ ਅਨੁਸਾਰ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਚੁਣੇ ਗਏ ਅਧਿਆਪਕਾਂ ਨੂੰ ਰਾਜ ਪੱਧਰੀ ਸਮਾਗਮ ਵਿੱਚ ਐਵਾਰਡ ਦੇ ਕੇ ਸਨਮਾਨਤ ਕੀਤਾ ਜਾਵੇਗਾ। ਇਥੇ ਵਰਣਨਯੋਗ ਹੈ ਕਿ ਸਿੱਖਿਆ ਵਿਭਾਗ, ਪੰਜਾਬ ਵੱਲੋਂ ਅਧਿਆਪਕ ਰਾਜ ਪੁਰਸਕਾਰ 2022 ਸਮਾਰੋਹ ਹਰ ਸਾਲ ਦੀ ਤਰ੍ਹਾਂ 5 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ।
ਪਾਲਿਸੀ ਅਨੁਸਾਰ ਨਾਮਜ਼ਦ ਕੀਤੇ ਅਧਿਆਪਕਾਂ/ਅਧਿਕਾਰੀਆਂ ਦੀ ਜਿਲ੍ਹਾ ਪੱਧਰ ਤੇ ਸਕਰੂਟਰੀ ਕਰਨ ਉਪਰੰਤ ਜਿਨ੍ਹਾਂ ਅਧਿਆਪਕਾਂ/ਅਧਿਕਾਰੀਆਂ ਦੀਆਂ ਨਾਮਜ਼ਦਗੀਆਂ ਭੇਜੀਆਂ ਗਈਆਂ ਸਨ, ਉਹਨਾਂ ਨੂੰ ਪਾਲਿਸੀ ਅਨੁਸਾਰ ਰਾਜ ਪੱਧਰ ਤੇ ਬਣਾਈ ਜਿਊਰੀ ਵੱਲੋਂ ਪ੍ਰੈਜੈਂਟੇਸ਼ਨਸ ਉਪਰੰਤ ਮੈਰਿਟ ਦੇ ਆਧਾਰ ਤੇ ਚੁਣੇ ਗਏ ਅਧਿਆਪਕਾਂ/ਅਧਿਕਾਰੀਆਂ ਨੂੰ ਸਟੇਟ ਅਵਾਰਡ, ਯੰਗ ਟੀਚਰ ਅਵਾਰਡ ਅਤੇ ਪ੍ਰਬੰਧਕੀ ਅਵਾਰਡ ਦੇਣ ਲਈ ਚੁਣਿਆ ਗਿਆ ਹੈ।
ਇਸ ਸੰਬੰਧੀ ਹੋਰ ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਫਾਜ਼ਿਲਕਾ ’ਚ ਅਧਿਆਪਕ ਰਾਜ ਅਵਾਰਡ, ਯੰਗ ਟੀਚਰ ਅਤੇ ਪ੍ਰਬੰਧਕੀ ਅਵਾਰਡ 2022 ਲਈ ਚੁਏ ਗਏ ਅਧਿਆਪਕਾ ਵਿੱਚ ਸਟੇਟ ਐਵਾਰਡ ਲਈ ਸੋਮਾ ਰਾਣੀ ਅਧਿਆਪਕਾ ਜਿਲ੍ਹੇ ਦੇ ਪਿੰਡ ਮਹੂਆਣਾ ਬੋਦਲਾ ਵਿੱਚ ਸੇਵਾਵਾਂ ਦੇ ਰਹੇ ਹਨ। ਇਸੇ ਤਰ੍ਹਾਂ ਸਟੇਟ ਐਵਾਰਡ ਲਈ ਚੁਣੇ ਗਏ। ਪ੍ਰਭਦੀਪ ਸਿੰਘ ਗੁੰਬਰ ਈਟੀਟੀ ਟੀਚਰ ਜਲਾਲਾਬਾਦ ਬਲਾਕ ਜਲਾਲਾਬਾਦ ਦੀ ਢਾਣੀ ਨੱਥਾ ਸਿੰਘ ਵਿੱਚ ਆਪਣੀ ਸੇਵਾਵਾਂ ਦੇ ਰਹੇ ਹਨ।
ਪ੍ਰਾਇਮਰੀ ਕੇਡਰ ਵਿਚ ਸਟੇਟ ਐਵਾਰਡ ਲਈ ਚੁਣੇ ਗਏ ਅਧਿਆਪਕ ਸੁਰਿੰਦਰ ਕੁਮਾਰ ਜ਼ਿਲੇ ਦੇ ਪਿੰਡ ਦੀਵਾਨਖੇੜਾ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਇਸ ਦੇ ਨਾਲ ਪ੍ਰਾਇਮਰੀ ਕੇਡਰ ਦੇ ਅਧਿਆਪਕ ਹਰੀਸ਼ ਕੁਮਾਰ ਪਿੰਡ ਕੇਰਾ ਖੇੜਾ ਵਿੱਚ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇਸ ਦੇ ਨਾਲ ਯੰਗ ਟੀਚਰ ਐਵਾਰਡ ਅਤੇ ਪ੍ਰਬੰਧਕੀ ਐਵਾਰਡ ਲਈ ਵੀ ਜਿਲ੍ਹੇ ਦੇ ਦੋ ਅਧਿਆਪਕ ਚੁਣੇ ਗਏ ਹਨ ਜਿਨ੍ਹਾਂ ਚ ਕਰਮਵਾਰ ਯੰਗ ਟੀਚਰ ਐਵਾਰਡ ਲਈ ਸੋਨਿਕਾ ਗੁਪਤਾ ਮੁੱਖ ਅਧਿਆਪਕਾ ਪਿੰਡ ਚੁਵਾੜਿਆਂਵਾਲੀ ਅਤੇ ਪ੍ਰਬੰਧਕੀ ਐਵਾਰਡ ਜਸਪਾਲ ਸਿੰਘ ਬੀ ਪੀਈਉ ਜਲਾਲਾਬਾਦ ਚੁਣ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ