ਦਰਵਾਜਾ ਤੋੜਨ ਮਗਰੋਂ ਪਾਈਪ ਸਹਾਰੇ ਦੂਜੀ ਮੰਜਿਲ ਤੋਂ ਉੱਤਰੇ ਹੇਠਾਂ (Drug Addiction Center)
(ਸੁਖਜੀਤ ਮਾਨ) ਬਠਿੰਡਾ। ਪੰਜਾਬ ਸਰਕਾਰ ਵੱਲੋਂ ਭਾਵੇਂ ਹੀ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਾ ਛੁਡਾਊ ਕੇਂਦਰਾਂ ’ਚ ਬਿਤਹਰ ਅਤੇ ਸਖਤ ਸੁਰੱਖਿਆ ਵਾਲੇ ਪ੍ਰਬੰਧ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਇਨਾਂ ਪ੍ਰਬੰਧਾਂ ਦੀ ਪੋਲ ਉਸ ਵੇਲੇ ਖੁੱਲ ਗਈ ਜਦੋਂ ਬਠਿੰਡਾ ਦੇ ਸਿਵਲ ਹਸਪਤਾਲ ’ਚ ਸਥਿਤ ਨਸ਼ਾ ਛੁਡਾਊ ਕੇਂਦਰ (Drug Addiction Center) ’ਚੋਂ ਨਸ਼ਾ ਛੱਡਣ ਲਈ ਦਾਖਲ ਛੇ ਵਿਅਕਤੀ ਰਾਤ ਵੇਲੇ ਫਰਾਰ ਹੋ ਗਏ।
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਬਠਿੰਡਾ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰ (Drug Addiction Center) ’ਚ 40 ਦੇ ਕਰੀਬ ਨਸ਼ਾ ਛੱਡਣ ਵਾਲੇ ਵਿਅਕਤੀ ਦਾਖਲ ਹਨ। ਉਨਾਂ ’ਚੋਂ ਬੀਤੀ ਰਾਤ 6 ਜਣੇ ਦਰਵਾਜ਼ਾ ਤੋੜ ਕੇ ਫਰਾਰ ਹੋ ਗਏ। ਫਰਾਰ ਵਿਅਕਤੀ ਆਪਣੇ ਘਰਾਂ ’ਚ ਪੁੱਜ ਗਏ ਹਨ । ਦਾਖਲ ਵਿਅਕਤੀਆਂ ਵੱਲੋਂ ਇਸ ਤਰਾਂ ਦਰਵਾਜਾ ਤੋੜਕੇ ਫਰਾਰ ਹੋਣ ਦੇ ਮਾਮਲੇ ਨੇ ਕੇਂਦਰ ਦੇ ਪ੍ਰਬੰਧਾਂ ’ਤੇ ਸਵਾਲੀਆਂ ਚਿੰਨ ਲਗਾ ਦਿੱਤਾ ਹੈ। ਮਨੋਰੋਗਾਂ ਦੇ ਮਾਹਿਰ ਐਮਡੀ ਡਾ. ਅਰੁਣ ਬਾਂਸਲ ਨੇ ਦੱਸਿਆ ਕਿ ਕੇਂਦਰ ’ਚੋਂ 6 ਜਣੇ ਫਰਾਰ ਹੋਏ ਹਨ।
ਪਰਿਵਾਰਕ ਮੈਂਬਰ ਧੱਕੇ ਨਾਲ ਮਰੀਜ਼ ਨੂੰ ਕਰਵਾ ਦਿੰਦੇ ਹਨ ਦਾਖਲ
ਉਨਾਂ ਕਿਹਾ ਕਿ ਮਰੀਜ਼ ਨੂੰ ਦਾਖਲ ਕਰਨ ਵੇਲੇ ਦੱਸਿਆ ਜਾਂਦਾ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਦਾਖਲ ਹੋਵੇ ਨਾ ਕਿ ਕਿਸੇ ਨੂੰ ਧੱਕੇ ਨਾਲ ਦਾਖਲ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਕਈਆਂ ਨੂੰ ਉਨਾਂ ਦੇ ਪਰਿਵਾਰਕ ਮੈਂਬਰ ਧੱਕੇ ਨਾਲ ਦਾਖਲ ਕਰਵਾ ਦਿੰਦੇ ਹਨ। ਕੇਂਦਰ ਪ੍ਰਬੰਧਾਂ ਨੇ ਇਸ ਸਬੰਧੀ ਸਿਵਲ ਹਸਪਤਾਲ ਚੌਂਕੀ ਨੂੰ ਇਤਲਾਹ ਦੇ ਦਿੱਤੀ ਹੈ। ਚੌਂਕੀ ਇੰਚਾਰਜ ਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਪਤਾ ਲੱਗਿਆ ਸੀ ਕਿ ਜੋ ਕੇਂਦਰ ’ਚ ਇਲਾਜ ਲਈ ਦਾਖਲ ਹੋਏ ਸੀ ਉਨਾਂ ’ਚੋਂ ਛੇ ਜਣੇ ਭੱਜ ਗਏ ਪਰ ਇਸ ਸਬੰਧੀ ਹਾਲੇ ਤੱਕ ਉਨਾਂ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਲਿਖਤੀ ਤੌਰ ’ਤੇ ਮਿਲਣ ਮਗਰੋਂ ਬਣਦੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਘਟਨਾ ਦੇ ਮੁੱਖ ਬਿੰਦੂ (Drug Addiction Center)
- ਬਠਿੰਡਾ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰ ’ਚ 40 ਦੇ ਕਰੀਬ ਨਸ਼ਾ ਛੱਡਣ ਵਾਲੇ ਵਿਅਕਤੀ ਦਾਖਲ
- ਬੀਤੀ ਰਾਤ 6 ਜਣੇ ਦਰਵਾਜ਼ਾ ਤੋੜ ਕੇ ਫਰਾਰ ਹੋ ਗਏ
- ਫਰਾਰ ਵਿਅਕਤੀ ਆਪਣੇ ਘਰਾਂ ’ਚ ਪੁੱਜ ਗਏ
- ਕੇਂਦਰ ਪ੍ਰਬੰਧਾਂ ਨੇ ਇਸ ਸਬੰਧੀ ਸਿਵਲ ਹਸਪਤਾਲ ਚੌਂਕੀ ਨੂੰ ਇਤਲਾਹ ਦੇ ਦਿੱਤੀ
- ਉਨਾਂ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਲਿਖਤੀ ਤੌਰ ’ਤੇ ਮਿਲਣ ਮਗਰੋਂ ਬਣਦੀ ਅਗਲੀ ਕਾਰਵਾਈ ਕੀਤੀ ਜਾਵੇਗੀ :ਚੌਂਕੀ ਇੰਚਾਰਜ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ