ਡੇਂਗੂ ਬੁਖਾਰ ਤੋਂ ਬਚਾਅ ਲਈ ਸਿਹਤ ਟੀਮਾਂ ਵੱਲੋਂ ਹਫਤੇ ਦੌਰਾਨ 25851 ਘਰਾਂ ਦਾ ਦੌਰਾ ਕਰਕੇ 115 ਥਾਂਵਾ ’ਤੇ ਮਿਲਿਆ ਲਾਰਵਾ ਕਰਵਾਇਆ ਨਸ਼ਟ ( Dengue Patients)
- ਡੇਂਗੁੂ ਤੋਂ ਬਚਾਅ ਲਈ ਹਰ ਸ਼ੁਕਰਵਾਰ ਖੁਸ਼ਕ ਦਿਵਸ ਤਹਿਤ ਜਾਗਰੂਕਤਾ ਗਤੀਵਿਧੀਆਂ ਜਾਰੀ: ਸਿਵਲ ਸਰਜਨ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਜ਼ਿਲ੍ਹੇ ’ਚੋਂ ਡੇਂਗੂ ਦੇ ਕੇਸ ( Dengue Patients) ਮਿਲਣ ਦਾ ਸਿਲਸਿਲਾ ਜਾਰੀ ਹੈ। ਅੱਜ ਜ਼ਿਲ੍ਹੇ ਵਿੱਚੋਂ 6 ਹੋਰ ਨਵੇਂ ਡੇਂਗੂ ਦੇ ਕੇਸ ਆਉਣ ’ਤੇ ਕੁੱਲ ਕੇਸਾਂ ਦੀ ਗਿਣਤੀ 1064 ਹੋ ਗਈ। ਜਿਨ੍ਹਾਂ ਵਿਚੋਂ 34 ਮਰੀਜ਼ ਐਕਟਿਵ ਹਨ । ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੌਰਾਨ ਡੇਂਗੂ ਦਾ ਲਾਰਵਾ ਮਿਲਣਾ ਵੀ ਜਾਰੀ ਹੈ। ਲੰਘੇ ਹਫਤੇ ਦੌਰਾਨ ਕੀਤੀ ਗਈ ਚੈਕਿੰਗ ਦੌਰਾਨ 115 ਥਾਵਾਂ ਤੋਂ ਡੇਂਗੂ ਦਾ ਲਾਰਵਾ ਮਿਲਿਆ, ਜਿਸ ਨੂੰ ਮੌਕੇ ’ਤੇ ਨਸ਼ਟ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਦੱਸਿਆ ਕਿ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ‘ਹਰ ਸ਼ੁਕਰਵਾਰ-ਡੇਂਗੂ ਤੇ ਵਾਰ’ ਤਹਿਤ ਸਿਹਤ ਵਿਭਾਗ ਦੀਆ ਟੀਮਾਂ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਨਾਲ ਵਿਸ਼ੇਸ਼ ਮੁਹਿੰਮ ਤਹਿਤ ਅੱਜ ਜਿਲ੍ਹੇ ਦੇ 316 ਸਕੂਲਾਂ ਅਤੇ ਸਕੂਲਾਂ ਦੇ ਆਲੇ ਦੁਆਲੇ ਦੇ ਏਰੀਏ ਆਦਿ ਵਿੱਚ ਖੜੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਚੈਕਿੰਗ ਦੌਰਾਨ ਹਫਤੇ ਵਿੱਚ ਇੱਕ ਵਾਰ ਖੜੇ ਪਾਣੀ ਦੇ ਸਰੋਤਾਂ ਨੂੰ ਖਤਮ ਕਰਨ ਲਈ ਜਾਗਰੂਕ ਵੀ ਕੀਤਾ ਗਿਆ।
ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਸਭਨਾਂ ਦੀ ਸਾਂਝੀ ਜਿੰਮੇਂਵਾਰੀ
Dengue Patients ਇਨ੍ਹਾਂ ਟੀਮਾਂ ਦਾ ਨਿਰੀਖਣ ਜਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਵੱਲੋਂ ਕੀਤਾ ਗਿਆ। ਸਿਵਲ ਸਰਜਨ ਨੇ ਦੱਸਿਆ ਕਿ ਭਾਵੇ ਹੁਣ ਮੌਸਮ ਵਿੱਚ ਠੰਡਕ ਆਉਣ ਨਾਲ ਭਾਵੇਂ ਡੇਂਗੂ ਕੇਸਾਂ ਵਿੱਚ ਗਿਰਾਵਟ ਆਈ ਹੈ ਪ੍ਰੰਤੂ ਟੀਮਾਂ ਵੱਲੋਂ ਘਰ-ਘਰ ਚੈਕਿੰਗ ਦੌਰਾਨ ਅਜੇ ਵੀ ਖੜੇ ਪਾਣੀ ਦੇ ਸਰੋਤਾ ਵਿੱਚ ਲਾਰਵਾ ਪਾਇਆ ਜਾ ਰਿਹਾ ਹੈ ।ਜਿਸ ’ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਸਭਨਾਂ ਦੀ ਸਾਂਝੀ ਜਿੰਮੇਂਵਾਰੀ ਹੈ ਅਤੇ ਸਭਨਾਂ ਦੇ ਸਹਿਯੋਗ ਨਾਲ ਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸੋਨਾ ਚੋਰਾਂ ਤੋਂ ਮਿਲਿਆ ਸੋਨਾ ਹੀ ਸੋਨਾ, ਵੇਖ ਕੇ ਹੋਵੇਗੀ ਹੈਰਾਨ
ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਕਿਸਮ ਦਾ ਬੁਖਾਰ ਹੋਣ ਤੇ ਉਸ ਦੀ ਜਾਂਚ ਹੋਣੀ ਜਰੂਰੀ ਹੈ ਤਾਂ ਜੋ ਸਮੇਂ ਸਿਰ ਮਰੀਜ ਦਾ ਸਹੀ ਇਲਾਜ ਹੋ ਸਕੇ। ਜਿਲ੍ਹਾ ਐਪੀਡੋਮੋਲੋਜਿਸਟ ਕਮ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਇਸ ਹਫਤੇ ਦੌਰਾਨ ਸਿਹਤ ਟੀਮਾਂ ਵੱਲੋਂ 25 ਹਜਾਰ 851 ਘਰਾਂ/ ਥਾਵਾਂ ਦਾ ਦੌਰਾ ਕਰਕੇ 115 ਥਾਵਾਂ ’ਤੇ ਮਿਲਿਆ ਲਾਰਵਾ ਨਸ਼ਟ ਕਰਵਾਇਆ ਜਾ ਚੁੱਕਾ ਹੈ ਅਤੇ ਜਿਲ੍ਹੇ ਵਿੱਚ ਅੱਜ 06 ਹੋਰ ਨਵੇਂ ਡੇਂਗੂ ਕੇਸ ਰਿਪੋਰਟ ਹੋਣ ਕੁੱਲ ਡੇਂਗੂ ਪਾਜਿਟਿਵ ਕੇਸਾਂ ਦੀ ਗਿਣਤੀ 1064 ਹੋ ਗਈ ਹੈ।ਜਿਨ੍ਹਾਂ ਵਿਚੋਂ 34 ਮਰੀਜ ਐਕਟਿਵ ਹਨ ।