Crime News: ਲੁੱਟਾ-ਖੋਹਾਂ ਕਰਨ ਵਾਲੇ ਇੱਕ ਗਿਰੋਹ ਦੇ 5 ਮੈਂਬਰ ਕਾਬੂ

Crime News
Crime News: ਲੁੱਟਾ-ਖੋਹਾਂ ਕਰਨ ਵਾਲੇ ਇੱਕ ਗਿਰੋਹ ਦੇ 6 ਮੈਂਬਰ ਕਾਬੂ

ਗ੍ਰਿਫਤਾਰ ਮੁਲਜ਼ਮਾਂ ਖਿਲਾਫ਼ ਪਹਿਲਾ ਵੀ ਦਰਜ ਸਨ ਨਸ਼ੇ ਦੀ ਤਸਕਰੀ, ਕਤਲ ਦੀ ਕੋਸ਼ਿਸ਼ ਅਤੇ ਸ਼ਰਾਬ ਤਸਕਰੀ ਤਹਿਤ ਕੁੱਲ 07 ਮੁਕੱਦਮੇ | Crime News

Crime News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਸੰਗਠਿਤ ਅਪਰਾਧਾਂ ’ਚ ਸ਼ਾਮਲ ਗਿਰੋਹਾਂ ਖਿਲਾਫ ਸਖਤੀ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜਿਸਦੇ ਤਹਿਤ ਲਗਾਤਾਰ ਲੁੱਟਾਂ-ਖੋਹਾਂ, ਚੋਰੀਆਂ ਅਤੇ ਨਸ਼ੇ ਦੀ ਤਸਕਰੀ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਜੇਲਾਂ ਅੰਦਰ ਸੁੱਟਿਆਂ ਜਾ ਰਿਹਾ ਹੈ। ਇਸੇ ਦਾ ਦੀ ਨਤੀਜਾ ਹੈ ਕਿ ਪਿਛਲੇ ਕਰੀਬ 07 ਮਹੀਨੇ ਦੌਰਾਨ ਸੰਗਠਿਤ ਅਪਰਾਧ ਖਿਲਾਫ ਸਖਤ ਕਾਰਵਾਈ ਕਰਦੇ ਹੋਏ 33 ਮੁਕੱਦਮੇ ਦਰਜ ਕਰਕੇ 164 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ।

ਇਸ ਨੂੰ ਇੱਕ ਕਦਮ ਹੋਰ ਅੱਗੇ ਵਧਾਉਦਿਆ ਜਸਮੀਤ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਯੋਗ ਰਹਿਨੁਮਾਈ ਹੇਠ ਸੁਖਦੀਪ ਸਿੰਘ ਡੀ.ਐਸ.ਪੀ (ਜੈਤੋ) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਜੈਤੋ ਵੱਲੋਂ ਲੁੱਟਾ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਵਿੱਚ ਸ਼ਾਮਲ 05 ਮੈਂਬਰਾਂ ਨੂੰ ਤੇਜ਼ਥਾਰ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।

ਇਹ ਵੀ ਪੜ੍ਹੋ: Ludhiana Firing: ਡਿਨਰ ਕਰਕੇ ਘਰ ਆ ਰਹੇ ਵਪਾਰੀ ’ਤੇ ਫਾਇਰਿੰਗ, ਪੈਰ ’ਚ ਲੱਗੀ ਗੋਲੀ

ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਜੈਤੋ ਦੀ ਨਿਗਰਾਨੀ ਹੇਠ ਮਿਤੀ 31.03.2025 ਨੂੰ ਸ:ਥ ਸ਼ਿਕੰਦਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿੱਚ ਬਾਜਖਾਨਾ ਚੌਕ ਜੈਤੋ ਮੌਜੂਦ ਸੀ ਤਾਂ ਉਹਨਾਂ ਨੂੰ ਇਤਲਾਹ ਮਿਲੀ ਹਰਸਿਮਰਜੀਤ ਸਿੰਘ ਉਰਫ ਕਾਲੂ, ਸੁਦਾਮ, ਕੁਲਵੀਰ ਸਿੰਘ ਉਰਫ ਭੂੰਡੀ, ਸਮੀਰ, ਮੁੰਨਾ ਅਤੇ ਤੋਤਾ ਸਿੰਘ ਉਰਫ ਤੋਤੀ ਚੋਰੀਆਂ ਕਰਨ, ਵਹੀਕਲ ਚੋਰੀ ਕਰਨ ਤੇ ਲੁੱਟਾਂ-ਖੋਹਾਂ ਕਰਨ ਦੇ ਆਦੀ ਹਨ ਤੇ ਉਹ ਕਾਪੇ, ਕ੍ਰਿਪਾਨਾ, ਖੰਡੇ ਵਰਗੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਪੁਲ ਡਰੇਨ ਦਬੜੀਖਾਨਾ ’ਤੇ ਬੈਠੇ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ। ਜਿਸ ’ਤੇ ਮਕੱਦਮਾ ਨੰਬਰ 34 ਅ/ਧ 112(2) ਬੀ.ਐਨ.ਐਸ ਥਾਣਾ ਜੈਤੋ ਦਰਜ ਰਜਿਸਟਰ ਕੀਤਾ ਗਿਆ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਗਿਰੋਹ ਵਿੱਚ ਸ਼ਾਮਿਲ 06 ਮੈਬਰਾਂ ਨੂੰ 01 ਗਰਾਰੀ, 01 ਕਿਰਪਾਨ, 03 ਖੰਡੇ ਅਤੇ 01 ਲੋਹੇ ਦੀ ਰਾਡ ਸਮੇਤ ਕਾਬੂ ਕੀਤਾ ਗਿਆ।

ਮੁਲਜ਼ਮਾਂ ਕੋਲੋਂ ਤੇਜ਼ਥਾਰ ਹਥਿਆਰ ਵੀ ਕੀਤੇ ਗਏ ਬਰਾਮਦ | Crime News

ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿੱਚ ਹਰਸਿਮਰਜੀਤ ਸਿੰਘ ਉਰਫ ਕਾਲੂ ਪੁੱਤਰ ਕਰਮਜੀਤ ਸਿੰਘ ਵਾਸੀ ਵਾਰਡ ਨੰ 5 ਰਸਾਲ ਪੱਤੀ ਜੈਤੋ, ਸੁਦਾਮ ਪੁੱਤਰ ਰਾਜੂ ਵਾਸੀ ਨੇੜੇ ਮੱਘਰ ਦੀ ਚੱਕੀ ਜੈਤੋ, ਕੁਲਵੀਰ ਸਿੰਘ ਉਰਫ ਭੂੰਡੀ ਪੁੱਤਰ ਬੱਬੀ ਉਰਫ ਸੱਤਪਾਲ ਸਿੰਘ ਵਾਸੀ ਰਾਮੇਆਣਾ, ਸਮੀਰ ਪੁੱਤਰ ਬਿੱਲਾ ਵਾਸੀ ਛੱਜਘੜਾ ਮੁਹੱਲਾ ਜੈਤੋ, ਮੁੰਨਾ ਪੁੱਤਰ ਰਾਜੂ ਵਾਸੀ ਸੰਗਲਾਂ ਵਾਲੀ ਗਲੀ ਜੈਤੋ ਅਤੇ ਤੋਤਾ ਸਿੰਘ ਉਰਫ ਤੋਤੀ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਰਾਮੇਆਣਾ ਸ਼ਾਮਿਲ ਹਨ। ਜਦ ਤਫਤੀਸ਼ ਦੌਰਾਨ ਮੁਲਜ਼ਮਾਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਗ੍ਰਿਫਤਾਰ ਮੁਲਜ਼ਮਾਂ ਖਿਲਾਫ ਪਹਿਲਾ ਵੀ ਨਸ਼ੇ ਦੀ ਤਸਕਰੀ, ਕਤਲ ਦੀ ਕੋਸ਼ਿਸ਼ ਅਤੇ ਸ਼ਰਾਬ ਤਸਕਰੀ ਤਹਿਤ ਕ੍ਰਿਮੀਨਲ ਕੇਸ ਦਰਜ ਰਜਿਸਟਰ ਹਨ ਪਿੰਡ ਰਾਮੇਆਣਾ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। Crime News