ਸ੍ਰੀ ਨਗਰ ‘ਚ ਟਲੀ ਵੱਡੀ ਤ੍ਰਾਸਦੀ, ਸੀਆਰਪੀਐਫ਼ ਬੰਕਰ ਕੋਲ 6 ਗ੍ਰਨੇਡ ਬਰਾਮਦ

ਸ੍ਰੀ ਨਗਰ ‘ਚ ਟਲੀ ਵੱਡੀ ਤ੍ਰਾਸਦੀ, ਸੀਆਰਪੀਐਫ਼ ਬੰਕਰ ਕੋਲ 6 ਗ੍ਰਨੇਡ ਬਰਾਮਦ

ਸ੍ਰੀਨਗਰ (ਏਜੰਸੀ)। ਜੰਮੂ ਕਸ਼ਮੀਰ ਦੇ ਸ੍ਰੀਨਗਰ ਵਿੱਚ ਸੋਮਵਾਰ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਬੰਕਰ ਤੋਂ ਛੇ ਗ੍ਰਨੇਡ ਬਰਾਮਦ ਕੀਤੇ ਗਏ, ਜਿਸ ਨਾਲ ਇੱਕ ਵੱਡੀ ਤ੍ਰਾਸਦੀ ਟਲ ਗਈ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਅੱਜ ਗਸ਼ਤ ਕਰ ਰਹੀ ਪੁਲਿਸ ਟੀਮ ਨੇ ਬੇਮੀਨਾ ਨੇੜੇ ਸੀਆਰਪੀਐਫ ਦੀ 28 ਬਟਾਲੀਅਨ ਦੇ ਬੰਕਰ ਤੋਂ 6 ਗ੍ਰਨੇਡ ਬਰਾਮਦ ਕੀਤੇ। ਇਸ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਪੈਦਲ ਚੱਲਣ ਵਾਲਿਆਂ ਦੀ ਆਵਾਜਾਈ ਰੋਕ ਦਿੱਤੀ ਗਈ। ਬਾਅਦ ਵਿੱਚ ਸੀਆਰਪੀਐਫ ਬੰਬ ਨਿਰੋਧਕ ਦਸਤੇ (ਬੀਡੀਐਸ) ਨੇ ਬਿਨਾਂ ਕਿਸੇ ਨੁਕਸਾਨ ਦੇ ਬੰਕਰ ਵਿੱਚੋਂ ਸਾਰੇ ਛੇ ਗ੍ਰਨੇਡ ਬਰਾਮਦ ਕੀਤੇ।

ਸਹਾਇਕ ਥਾਣੇਦਾਰ ਦੀ ਹੱਤਿਆ ਵਿੱਚ ਸ਼ਾਮਲ ਅੱਤਵਾਦੀ ਦੀ ਪਛਾਣ ਹੋ ਗਈ ਹੈ: ਡੀਜੀਪੀ

ਜੰਮੂ ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਕਿਹਾ ਹੈ ਕਿ ਸ੍ਰੀਨਗਰ ਵਿੱਚ ਸਹਾਇਕ ਪੁਲਿਸ ਇੰਸਪੈਕਟਰ ਦੀ ਹੱਤਿਆ ਵਿੱਚ ਸ਼ਾਮਲ ਅੱਤਵਾਦੀ ਦੀ ਪਛਾਣ ਹੋ ਗਈ ਹੈ ਅਤੇ ਉਹ ਛੇਤੀ ਹੀ ਆਪਣੀਆਂ ਕਾਰਵਾਈਆਂ ਦੇ ਨਤੀਜਿਆਂ ਦਾ ਸਾਹਮਣਾ ਕਰੇਗਾ। ਸਿੰਘ ਨੇ ਐਤਵਾਰ ਨੂੰ ਪੁਲਿਸ ਦਫਤਰ ਵਿਖੇ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਸ੍ਰੀਨਗਰ ਵਿੱਚ ਪਿਸਤੌਲ ਦੀ ਗੋਲੀਬਾਰੀ ਅਤੇ ਨਾਗਰਿਕ ਹੱਤਿਆਵਾਂ ਵਿੱਚ ਸ਼ਾਮਲ ਲਗਭਗ 12 ਅੱਤਵਾਦੀਆਂ ਨੂੰ ਖਤਮ ਕਰ ਦਿੱਤਾ ਗਿਆ ਹੈ

ਨਵੇਂ ਅੱਤਵਾਦੀਆਂ ਦੀ ਪਛਾਣ ਵੀ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਵਿWੱਧ ਕੇਸ ਦਰਜ ਕੀਤੇ ਜਾਣ ਦੇ ਨਾਲ ਹੀ ਤੁਰੰਤ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਹਾਇਕ ਪੁਲਿਸ ਇੰਸਪੈਕਟਰ ਦੀ ਹੱਤਿਆ ਵਿੱਚ ਸ਼ਾਮਲ ਅੱਤਵਾਦੀ ਦੀ ਪਛਾਣ ਕਰ ਲਈ ਗਈ ਹੈ ਅਤੇ ਉਹ ਜਲਦੀ ਹੀ ਆਪਣੇ ਕੰਮ ਦੇ ਨਤੀਜਿਆਂ ਦਾ ਸਾਹਮਣਾ ਕਰੇਗਾ।

ਕੀ ਹੈ ਮਾਮਲਾ

ਵਰਣਨਯੋਗ ਹੈ ਕਿ ਦਿਨ ਦੀ ਦੁਪਹਿਰ ਨੂੰ ਸਹਾਇਕ ਪੁਲਿਸ ਇੰਸਪੈਕਟਰ ਅਰਸ਼ੀਦ ਅਸ਼ਰਫ ਮੀਰ ਸ਼੍ਰੀਨਗਰ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋ ਗਏ ਸਨ। ਉਹ ਹਸਪਤਾਲ *ਚ ਦਾਖਲ ਇਕ ਦੋਸ਼ੀ ਦੀ ਜਾਂਚ ਕਰਨ ਲਈ ਡਿਊਟੀ *ਤੇ ਸੀ ਅਤੇ ਜਦੋਂ ਉਹ ਵਾਪਸ ਜਾ ਰਿਹਾ ਸੀ ਤਾਂ ਅੱਤਵਾਦੀ ਨੇ ਉਸ ਨੂੰ ਗੋਲੀ ਮਾਰ ਦਿੱਤੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।