ਜ਼ਿਲਾ ਬਰਨਾਲਾ ਦੇ ਤਿੰਨੋ ਹਲਕਿਆਂ ’ਚ ਸ਼ੁਰੂਆਤੀ ਡੇਢ ਘੰਟੇ ’ਚ 6.70 ਫੀਸਦੀ ਵੋਟਿੰਗ

ਤਿੰਨੋਂ ਹਲਕਿਆਂ ’ਚ ਮਹਿਲ ਕਲਾਂ ਸਭ ਤੋਂ ਮੋਹਰੀ

ਜਸਵੀਰ ਸਿੰਘ ਗਹਿਲ, ਬਰਨਾਲਾ, 20 ਫਰਵਰੀ|

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਰਾਂ ’ਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਤਹਿਤ ਜ਼ਿਲੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਅੰਦਰ ਡੇਢ ਘੰਟੇ ਅੰਦਰ ਹੀ 6.70 ਫੀਸਦੀ ਵੋਟਿੰਗ ਹੋ ਚੁੱਕੀ ਹੈ। ਹਲਕਾ ਬਰਨਾਲਾ ’ਚ 6.60 ਫੀਸਦੀ, ਭਦੌੜ ਹਲਕੇ ਅੰਦਰ 6.50 ਫੀਸਦੀ ਅਤੇ ਮਹਿਲ ਕਲਾਂ ਹਲਕੇ ਅੰਦਰ 7 ਫੀਸਦੀ ਪੋਲਿੰਗ ਪਹਿਲੇ ਡੇਢ ਘੰਟੇ ’ਚ ਹੋ ਚੁੱਕੀ ਹੈ। ਚੋਣਾਂ ਨੂੰ ਲੈ ਕੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ’ਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਜਿਨਾਂ ਨੂੰ ਵੋਟ ਪਾਉਣ ਤੋਂ ਬਾਅਦ ਚੋਣ ਅਧਿਕਾਰੀਆਂ ਦੁਆਰਾ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here