ਭਾਰਤ ਤੇ ਇੰਗਲੈਂਡ 5ਵਾਂ ਟੈਸਟ : ਭਾਰਤ ਤੇ ਇੰਗਲੈਂਡ ਦਰਮਿਆਨ ਹੋਣ ਵਾਲਾ 5ਵਾਂ ਟੈਸਟ ਮੈਚ ਰੱਦ

ਲੜੀ ਕਿਸ ਟੀਮ ਨੇ ਜਿੱਤੀ ਸਸਪੈਂਸ ਬਰਕਰਾਰ

  • ਕਈ ਖਿਡਾਰੀਆਂ ਤੇ ਸਪੋਰਟਸ ਸਟਾਫ਼ ਦੇ ਮੈਂਬਰ ਕੋਰੋਨਾ ਪਜ਼ਿਟਿਵ ਪਾਏ ਗਏ

ਮੈਨਚੇਸਟਰ (ਏਜੰਸੀ)। ਭਾਰਤ ਤੇ ਇੰਗਲੈਂਡ ਦਰਮਿਆਨ ਮੈਨਚੇਸਟਰ ’ਚ ਅੱਜ ਤੋਂ ਸ਼ੁਰੂ ਹੋਣ ਵਾਲਾ 5ਵਾਂ ਟੈਸਟ ਮੈਚ ਰੱਦ ਹੋ ਗਿਆ ਮੈਚ ਪਹਿਲਾਂ ਇੱਕ ਦਿਨ ਲਈ ਟਾਲਣ ਦਾ ਫੈਸਲਾ ਕੀਤਾ ਗਿਆ, ਫਿਰ ਮੈਚ ਰੱਦ ਕਰ ਦਿੱਤਾ ਕਿਉਕਿ ਮੈਚ ਨਾ ਖੇਡਣ ਦਾ ਫੈਸਲਾ ਭਾਰਤੀ ਖਿਡਾਰੀਆਂ ਨੇ ਕੀਤਾ ਹੈ, ਇਸ ਲਈ ਇੰਗਲੈਂਡ ਿਕਟਰ ਬੋਰਡ (ਈਸੀਬੀ) ਨੇ ਟਵੀਟ ਕਰਕੇ ਦਾਅਵਾ ਕੀਤਾ ਕਿ ਉਸਦੀ ਟੀਮ ਜੇਤੂ ਹੋ ਗਈ ਹੈ ਹਾਲਾਂਕਿ ਕੁਝ ਦੇਰ ਬਾਅਦ ਹੀ ਉਸਨੇ ਇਹ ਟਵੀਟ ਹਟਾ ਲਿਆ ਦਰਅਸਲ ਈਸੀਬੀ ਦੀ ਦਲੀਲ ਸੀ ਕਿ ਭਾਰਤ ਨੇ ਇਹ ਮੈਚ ਖੇਡਣ ਤੋਂ ਮਨਾ ਕੀਤਾ ਹੈ ਇਸ ਲਈ ਇੰਗਲੈਂਡ ਨੂੰ ਵਾਧਾ ਮਿਲਣਾ ਚਾਹੀਦਾ ਹੈ।

ਮੈਚ ਰੱਦ ਹੋਣ ਕਾਰਨ ਕੋਰੋਨਾ ਦੱਸਿਆ ਜਾ ਰਿਹਾ ਹੈ ਭਾਰਤੀ ਟੀਮ ਦੇ ਸਪੋਰਟਸ ਸਟਾਫ਼ ’ਚੋਂ ਕਈ ਕੋਵਿਡ-19 ਪਾਜ਼ਿਟਿਵ ਪਾਏ ਗਏ ਸਨ ਇਨ੍ਹਾਂ ’ਚੋਂ ਹੈੱਡ ਕੋਚ ਰਵੀ ਸ਼ਾਸ਼ਤਰੀ, ਗੇਂਦਬਾਜ਼ੀ ਕੋਚ ਭਰਤ ਅਰੁਣ, ਫੀਲਡਿੰਗ ਕੋਚ ਅਰ ਸ੍ਰੀਧਰ ਤੇ ਫਿਜੀਓ ਨਿਤਿਨ ਪਟੇਲ ਸ਼ਾਮਲ ਹਨ ਮੈਚ ਕੈਂਸਲ ਹੋਣ ਤੋਂ ਬਾਅਦ ਰਵੀ ਸ਼ਾਸ਼ਤਰੀ ਫੈਨਸ ਦੇ ਨਿਸ਼ਾਨੇ ’ਤੇ ਹਨ ਉਸ ਦੀ ਵਜ੍ਹਾ ਵੀ ਉਹੀ ਹਨ ਚੌਥਾ ਟੈਸਟ ਮੈਚ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਸ਼ਸ਼ਤਰੀ ਤੇ ਟੀਮ ਇੰਡੀਆ ਦੇ ਕਈ ਖਿਡਾਰੀਆਂ ਨੇ ਇੱਕ ਇਵੈਂਟ ’ਚ ਸ਼ਿਰਕਤ ਕੀਤੀ ਸੀ ਉਸ ਇਵੈਂਟ ਨੂੰ ਭਾਰਤੀ ਖੇਮੇ ’ਚ ਕੋਵਿਡ ਫੈਲਣ ਦੇ ਪਿੱਛੇ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ।

ਚੌਥੇ ਟੈਸਟ ਮੈਚ ਤੋਂ ਪਹਿਲਾਂ ਦੀ ਘਟਨਾ

ਓਵਲ ’ਚ ਚੌਥਾ ਟੈਸਟ 2 ਸਤੰਬਰ ਤੋਂ ਸ਼ੁਰੂ ਹੋਇਆ ਉਸ ਦੇ ਦੋ ਦਿਨ ਪਹਿਲਾਂ ਇੱਕ ਹੋਟਲ ’ਚ ਰਵੀ ਸ਼ਾਸ਼ਤਰੀ ਦੀ ਨਵੀਂ ਕਿਤਾਬ ਲਾਂਚ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਸ਼ਾਸ਼ਤਰੀ ਤਾਂ ਇਸ ਪ੍ਰੋਗਰਾਮ ’ਚ ਮੌਜ਼ੂਦ ਹੀ ਸਨ, ਕਪਮਾਨ ਵਿਰਾਟ ਕੋਹਲੀ ਸਮੇਤ ਕਈ ਖਿਡਾਰੀਆਂ ਨੇ ਵੀ ਹਿੱਸਾ ਲਿਆ ਜੋ ਖਿਡਾਰੀ ਇਵੈਂਟ ’ਚ ਨਜ਼ਰ ਆਏ ਉਨ੍ਹਾਂ ’ਚ ਕੋਹਲੀ ਤੋਂ ਇਲਾਵਾ ਅਜਿੰਕਿਆ , ਚੇਤੇਸ਼ਵਰ ਪੁਜਾਰਾ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਸੂਰਿਆ ਕੁਮਾਰ ਯਾਦਵ ਸਮੇਤ ਸਪੋਰਟਸ ਸਟਾਫ਼ ਮੈਂਬਰ ਵੀ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ