ਪੱਛਮੀ ਬੰਗਾਲ ’ਚ ਸਭ ਤੋਂ ਵੱਧ 78.19 ਫੀਸਦੀ, ਜੰਮੂ-ਕਸ਼ਮੀਰ ’ਚ 51.97 ਫੀਸਦੀ ਅਤੇ ਹਰਿਆਣਾ ’ਚ 65 ਫੀਸਦੀ ਵੋਟਿੰਗ ਹੋਈ
(ਏਜੰਸੀ) ਨਵੀਂ ਦਿੱਲੀ। ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ’ਚ ਸ਼ਨਿੱਚਰਵਾਰ ਨੂੰ ਅੱਠ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 58 ਸੀਟਾਂ ’ਤੇ ਔਸਤਨ 59.07 ਫੀਸਦੀ ਵੋਟਿੰਗ ਹੋਈ। ਪੱਛਮੀ ਬੰਗਾਲ ਵਿੱਚ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਜਦੋਂ ਕਿ ਬਾਕੀ ਸੂਬਿਆਂ ਵਿੱਚ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਈਆਂ। 58 ਸੀਟਾਂ ’ਤੇ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੀ। ਹਾਲਾਂਕਿ ਕਤਾਰਾਂ ਵਿੱਚ ਖੜ੍ਹੇ ਵੋਟਰਾਂ ਨੂੰ ਲੇਟ ਵੋਟ ਪਾਉਣ ਦਾ ਮੌਕਾ ਦਿੱਤਾ ਗਿਆ। ਪੱਛਮੀ ਬੰਗਾਲ ਵਿੱਚ ਵੋਟਾਂ ਪੈਣ ਦੀ ਰਫ਼ਤਾਰ ਸਭ ਤੋਂ ਤੇਜ਼ੀ ਨਾਲ ਚੱਲੀ। Lok Sabha Polls
ਚੋਣ ਕਮਿਸ਼ਨ ਦੇ ਅੰਤਿਮ ਅੰਕੜਿਆਂ ਮੁਤਾਬਕ ਪੱਛਮੀ ਬੰਗਾਲ ਦੀਆ ਅੱਠ ਸੀਟਾਂ ’ਤੇ ਸਭ ਤੋਂ ਵੱਧ ਕੁੱਲ 78.19 ਫੀਸਦੀ ਵੋਟਾਂ ਪਈਆਂ, ਜਦੋਂਕਿ ਜੰਮੂ-ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ ’ਤੇ ਸਖਤ ਸੁਰੱਖਿਆ ਪ੍ਰਬੰਧਾਂ ਵਿਚਾਲੇ ਸਭ ਤੋਂ ਘੱਟ 51.97 ਫੀਸਦੀ ਵੋਟਾਂ ਪਈਆਂ। ਕਈ ਪੋਲਿੰਗ ਸਟੇਸ਼ਨਾਂ ’ਤੇ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਗਈਆਂ। ਪੱਛਮੀ ਬੰਗਾਲ ਦੇ ਕੁਝ ਪੋਲਿੰਗ ਸਟੇਸ਼ਨਾਂ ਅਤੇ ਜੰਮੂ-ਕਸ਼ਮੀਰ ਦੇ ਪੁੰਜ ਖੇਤਰ ਵਿੱਚ ਇੱਕ ਸਥਾਨ ’ਤੇ ਕੁਝ ਸਮੂਹਾਂ ਦਰਮਿਆਨ ਮਾਮੂਲੀ ਝੜਪਾਂ ਦੀਆਂ ਕੁਝ ਘਟਨਾਵਾਂ ਨੂੰ ਛੱਡ ਕੇ ਹਰ ਥਾਂ ਸ਼ਾਂਤੀਪੂਰਵਕ ਵੋਟਾਂ ਪਈਆਂ। ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਪੋਲਿੰਗ ਸਟੇਸ਼ਨਾਂ ’ਤੇ ਛਾਂ ਅਤੇ ਪੀਣ ਵਾਲੇ ਪਾਣੀ ਆਦਿ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। Lok Sabha Polls
ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ’ਤੇ ਸ਼ਾਂਤੀਪੂਰਵਕ ਵੋਟਿੰਗ ਹੋਈ Lok Sabha Polls
ਚੋਣ ਕਮਿਸ਼ਨਮੁਤਾਬਕ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ’ਤੇ ਸ਼ਾਂਤੀਪੂਰਵਕ ਵੋਟਿੰਗ ਹੋਈ ਅਤੇ 54.37 ਫੀਸਦੀ ਵੋਟਰਾਂ ਨੇ ਆਪਣੀ ਵੋਟ ਪਾਈ। ਰਾਜਧਾਨੀ ਦੇ ਉੱਤਰ-ਪੂਰਬੀ ਦਿੱਲੀ ਸੰਸਦੀ ਹਲਕੇ ਵਿੱਚ ਸਭ ਤੋਂ ਵੱਧ 58.30 ਫੀਸਦੀ ਮਤਦਾਨ ਹੋਇਆ, ਨਵੀਂ ਦਿੱਲੀ ਸੰਸਦੀ ਸੀਟ ’ਤੇ ਸਭ ਤੋਂ ਘੱਟ 51.54 ਫੀਸਦੀ ਵੋਟਰਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ।
ਚਾਂਦਨੀ ਚੌਂਕ ’ਚ 53.27 ਫੀਸਦੀ, ਪੂਰਬੀ ਦਿੱਲੀ ’ਚ 54.37 ਫੀਸਦੀ, ਉੱਤਰੀ-ਪੱਛਮੀ ਦਿੱਲੀ ’ਚ 53.81 ਫੀਸਦੀ, ਦੱਖਣੀ ਦਿੱਲੀ ’ਚ 52.83 ਫੀਸਦੀ ਅਤੇ ਪੱਛਮੀ ਦਿੱਲੀ ’ਚ 54.90 ਫੀਸਦੀ ਵੋਟਿੰਗ ਹੋਈ। ਓਡੀਸ਼ਾ ਵਿਧਾਨ ਸਭਾ ਵੋਟਿੰਗ ਦੇ ਤੀਜੇ ਗੇੜ ’ਚ 42 ਸੀਟਾਂ ’ਤੇ ਸ਼ਾਮ 5 ਵਜੇ ਤੱਕ 60.07 ਫੀਸਦੀ ਵੋਟਿੰਗ ਦਰਜ ਕੀਤੀ ਗਈ। ਦੇਵਗੜ੍ਹ ਜ਼ਿਲ੍ਹੇ ਵਿੱਚ 67.00 ਫ਼ੀਸਦੀ ਅਤੇ ਕਟਕ ਜ਼ਿਲ੍ਹੇ ਵਿੱਚ 53.14 ਫ਼ੀਸਦੀ ਵੋਟਾਂ ਪਈਆਂ। ਇਸ ਤੋਂ ਇਲਾਵਾ ਅੰਗੁਲ ’ਚ 65.19 ਫੀਸਦੀ, ਢੇਂਕਨਾਲ ’ਚ 58.69, ਕਿਓਂਝਰ ’ਚ 62.59, ਖੁਰਦਾ ’ਚ 54.35, ਮਯੂਰਭੰਜ ’ਚ 61.38, ਨਯਾਗੜ੍ਹ ’ਚ 61.08, ਪੁਰੀ ’ਚ 61.96 ਅਤੇ ਸੰਬਲਪੁਰ ’ਚ 70.98 ਫੀਸਦੀ ਵੋਟਾਂ ਪਈਆਂ।