ਸਾਡੇ ਨਾਲ ਸ਼ਾਮਲ

Follow us

10.1 C
Chandigarh
Friday, January 23, 2026
More
    Home Breaking News ਬਲਾਕ ਭੁੱਚੋ ਮੰ...

    ਬਲਾਕ ਭੁੱਚੋ ਮੰਡੀ ਦੇ ਖੂਨਦਾਨ ਕੈਂਪ ‘ਚ 57 ਯੂਨਿਟ ਖੂਨਦਾਨ

    ਬਲਾਕ ਭੁੱਚੋ ਮੰਡੀ ਦੇ ਖੂਨਦਾਨ ਕੈਂਪ ‘ਚ 57 ਯੂਨਿਟ ਖੂਨਦਾਨ

    ਭੁੱਚੋ ਮੰਡੀ, (ਸੁਰੇਸ਼ ਕੁਮਾਰ/ਗੁਰਜੀਤ ਸਿੰਘ) ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ‘ਤੇ ਚਲਦਿਆਂ ਬਲਾਕ ਭੁੱਚੋ ਮੰਡੀ ਦੀ ਸਾਧ-ਸੰਗਤ ਵੱਲੋਂ ਅੱਜ ਇੱਥੋਂ ਦੇ ਨਾਮ ਚਰਚਾ ਘਰ ‘ਚ ਖੂਨਦਾਨ ਕੈਂਪ ਲਾਇਆ ਗਿਆ ਇਹ ਕੈਂਪ ਕੋਰੋਨਾ ਮਹਾਂਮਾਰੀ ਕਾਰਨ ਬਲੱਡ ਬੈਂਕਾਂ ‘ਚ ਹੋਈ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਰੈੱਡ ਕਰਾਸ ਅਧਿਕਾਰੀਆਂ ਦੀ ਮੰਗ ਮੁਤਾਬਿਕ ਲਾਏ ਜਾ ਰਹੇ ਹਨ ਤਾਂ ਜੋ ਖੂਨ ਦੀ ਕਮੀ ਕਾਰਨ ਕਿਸੇ ਨੂੰ ਕੋਈ ਮੁਸ਼ਕਿਲ ਨਾ ਆਵੇ ਕੋਰੋਨਾ ਮਹਾਂਮਾਰੀ ਦੌਰਾਨ ਜ਼ਿਲ੍ਹੇ ‘ਚ ਸਾਧ-ਸੰਗਤ ਵੱਲੋਂ ਲਾਇਆ ਗਿਆ ਇਹ 14ਵਾਂ ਕੈਂਪ ਸੀ ਜਿਸ ‘ਚ 57 ਯੂਨਿਟ ਖੂਨਦਾਨ ਹੋਇਆ

    ਹਾਸਿਲ ਵੇਰਵਿਆਂ ਮੁਤਾਬਿਕ ਵਿਸ਼ਵ ਭਰ ‘ਚ ਫੈਲੀ ਕੋਰੋਨਾ ਮਹਾਂਮਾਰੀ ਕਾਰਨ ਵੱਡੇ ਪੱਧਰ ‘ਤੇ ਖੂਨਦਾਨ ਕੈਂਪ ਨਾ ਲੱਗ ਸਕਣ ਕਾਰਨ ਬਲੱਡ ਬੈਂਕਾਂ ‘ਚ ਖੂਨ ਦੀ ਕਮੀ ਹੋ ਗਈ ਇਸ ਖੂਨ ਦੀ ਕਮੀ ਨੂੰ ਵੇਖਦਿਆਂ ਜ਼ਿਲ੍ਹਾ ਰੈੱਡ ਕਰਾਸ ਅਧਿਕਾਰੀਆਂ ਅਤੇ ਪ੍ਰਸ਼ਾਸ਼ਨ ਦੀ ਅਪੀਲ ਤਹਿਤ ਸੇਵਾਦਾਰਾਂ ਵੱਲੋਂ ਜ਼ਿਲ੍ਹੇ ਭਰ ਦੇ ਵੱਖ-ਵੱਖ ਬਲਾਕਾਂ ‘ਚ ਲਾਏ ਜਾ ਰਹੇ ਖੂਨਦਾਨ ਕੈਂਪਾਂ ਦੀ ਲੜੀ ਤਹਿਤ ਅੱਜ ਬਲਾਕ ਭੁੱਚੋ ਮੰਡੀ ਦੇ ਨਾਮ ਚਰਚਾ ਘਰ ‘ਚ ਖੂਨਦਾਨ ਕੈਂਪ ਲਾਇਆ ਗਿਆ ਇਸ ਕੈਂਪ ‘ਚ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ‘ਚੋਂ ਪੁੱਜੀ ਟੀਮ ਨੇ 57 ਯੂਨਿਟ ਖੂਨ ਇਕੱਤਰ ਕੀਤਾ

    ਕੈਂਪ ਦੌਰਾਨ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਵਰਤੀਆਂ ਜਾਂਦੀਆਂ ਸਾਵਧਾਨੀਆਂ ਦਾ ਪੂਰਾ ਖਿਆਲ ਰੱਖਿਆ ਗਿਆ ਕੈਂਪ ‘ਚ ਪੁੱਜੇ ਖੂਨਦਾਨੀ ਮਾਸਕ ਆਦਿ ਪਹਿਨ ਕੇ ਪੁੱਜੇ ਕੈਂਪ ਵਾਲੀ ਥਾਂ ਨੂੰ ਵੀ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ ਇਸ ਮੌਕੇ 45 ਮੈਂਬਰ ਗੁਰਦੇਵ ਸਿੰਘ ਇੰਸਾਂ, ਸੇਵਕ ਸਿੰਘ ਇੰਸਾਂ, ਛਿੰਦਰਪਾਲ ਇੰਸਾਂ, ਬਲਜਿੰਦਰ ਸਿੰਘ ਇੰਸਾਂ, ਬੂਟਾ ਸਿੰਘ ਇੰਸਾਂ (ਯੂਥ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ 134 ਕਾਰਜ਼ ਕੀਤੇ ਜਾ ਰਹੇ ਹਨ  ਜਿੰਨ੍ਹਾਂ ਤਹਿਤ ਹੀ ਅੱਜ ਇਹ ਖੂਨਦਾਨ ਕੈਂਪ ਲਾਇਆ ਗਿਆ ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਜ਼ਿਲ੍ਹੇ ‘ਚ ਇਹ 14ਵਾਂ ਕੈਂਪ ਹੈ

    ਜਿੰਨਾਂ ‘ਚ ਹੁਣ ਤੱਕ 850 ਯੂਨਿਟ ਖੂਨਦਾਨ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਕੀਤਾ ਜਾ ਚੁੱਕਾ ਹੈ ਇਸ ਮੌਕੇ 25 ਮੈਂਬਰ ਬਲਵੰਤ ਸਿਘ ਇੰਸਾਂ, ਰਣਜੀਤ ਸਿੰਘ ਇੰਸਾਂ, 15 ਮੈਂਬਰ ਰਣਜੀਤ ਸਿੰਘ ਇੰਸਾਂ,ਕਰਮਜੀਤ ਸਿੰਘ ਇੰਸਾਂ, ਜਸਪਾਲ ਸਿੰਘ ਇੰਸਾਂ, ਸੁਰਜੀਤ ਸਿੰਘ ਇੰਸਾਂ,ਬਲਵਿੰਦਰ ਸਿੰਘ ਇੰਸਾਂ, ਸੁਜਾਨ ਭੈਣ ਗੁਰਤੇਜ ਇੰਸਾਂ,ਨੀਨਾ ਇੰਸਾਂ, ਖੂਨਦਾਨ ਸੰਮਤੀ ਦੇ ਜ਼ਿਲ੍ਹਾ ਜਿੰਮੇਵਾਰ ਲਖਵੀਰ ਸਿੰਘ ਇੰਸਾਂ, ਬਲਾਕ ਦੇ ਜਿਮੇਵਾਰ ਸੇਵਾਦਾਰ ਰਾਜਿੰਦਰ ਇੰਸਾਂ, ਬਲਾਕ ਭੰਗੀਦਾਸ ਮਲਕੀਤ ਸਿੰਘ ਇੰਸਾਂ, ਸੈਕਟਰੀ ਰੈੱਡ ਕਰਾਸ ਦਰਸਨ ਕੁਮਾਰ ਆਦਿ ਹਾਜਰ ਸਨ ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ‘ਚੋਂ ਬਲਦੇਵ ਸਿੰਘ ਰੋਮਾਣਾ,ਨਵਜੋਤ ਕੌਰ, ਗੁਰਪ੍ਰੀਤ ਸਿੰਘ ਵਲੋਂ ਖੁਨ ਇਕੱਤਰ ਕੀਤਾ ਗਿਆ ਇਸ ਮੌਕੇ ਬੂਟਾ ਸਿੰਘ ਇੰਸਾਂ 45 ਮੈਂਬਰ ਯੂਥ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here