ਆਏ ਰੂਹਾਨੀ ਰਹਿਬਰ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ‘ਅਵਤਾਰ ਦਿਹਾੜੇ’ ’ਤੇ ਸਮੂਹ ਸਾਧ-ਸੰਗਤ ਨੂੰ ਸੱਚ ਕਹੂੰ ਪਰਿਵਾਰ ਵੱਲੋਂ ਲੱਖ-ਲੱਖ ਵਧਾਈ
‘‘ਸੱਚੇ ਸਤਿਗੁਰੂ ਸੱਚ ਦੀ ਰਾਹ ਵਿਖਾਇਆ ਜੀ
ਲੱਖ ਕਰੀਏ ਸ਼ੁਕਰਾਨਾ, ਗੁਣ ਨਾ ਜਾਏ ਗਾਇਆ ਜੀ
ਧੰਨ ਮਾਤਾ-ਪਿਤਾ ਜਿਨ ਐਸਾ ਲਾਲ ਜਾਇਆ ਜੀ’’
ਸੰਤ ਮਹਾਂਪੁਰਸ਼ਾਂ ਦਾ ਆਗਮਨ ਸਦਾ ਤੋਂ ਹੀ ਸਮਾਜ ਕਲਿਆਣ ਲਈ ਹੁੰਦਾ ਆਇਆ ਹੈ ਜਦੋਂ ਵੀ ਸੰਸਾਰ ’ਚ ਬੁਰਾਈਆਂ ਦਾ ਦਾਇਰਾ ਵਧਿਆ ਉਦੋਂ-ਉਦੋਂ ਸੰਤ ਆਗਮਨ ਹੋਇਆ, ਇਤਿਹਾਸ ਇਸ ਗੱਲ ਦਾ ਗਵਾਹ ਰਿਹਾ ਹੈ ਬਦੀ ਦਾ ਨਾਸ਼ ਕਰਨ ਲਈ ਭਗਵਾਨ ਸ੍ਰੀਕ੍ਰਿਸ਼ਨ ਜੀ ਅਤੇ ਸ੍ਰੀ ਰਾਮਚੰਦਰ ਜੀ ਨੇ ਅਵਤਾਰ ਲਿਆ ਵਿੱਛੜੀ ਹੋਈਆਂ ਰੂਹਾਂ ਨੂੰ ਮਾਲਕ ਨਾਲ ਮਿਲਾਉਣ ਲਈ, ਸਮਾਜ ’ਚੋਂ ਬੁਰਾਈਆਂ, ਕੁਰੀਤੀਆਂ ਨੂੰ ਦੂਰ ਕਰਨ ਲਈ 15 ਅਗਸਤ 1967 ਨੂੰ ਰਾਜਸਥਾਨ ਸੂਬੇ ਦੇ ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਇੱਕ ਛੋਟੇ ਜਿਹੇ ਪਿੰਡ ਪਵਿੱਤਰ ਧਰਤੀ ਸ੍ਰੀ ਗੁਰੂਸਰ ਮੋਡੀਆ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਸ ਧਰਤੀ ’ਤੇ ਆਪਣੇ ਪਵਿੱਤਰ ਚਰਨ ਟਿਕਾਏ ਆਪ ਜੀ ਬੁਰਾਈਆਂ ਦਾ ਖਾਤਮਾ ਕਰਕੇ ਸਮਾਜ ਨੂੰ ਖੁਸ਼ਹਾਲੀ ਦੇ ਇੱਕ ਨਵੇਂ ਰਾਹ ’ਤੇ ਲਿਆਉਣ ਦਾ ਉਪਕਾਰ ਕਰ ਰਹੇ ਹਨ ਪੀੜਤਾਂ ਦੇ ਦੁੱਖ ਨੂੰ ਆਪਣਾ ਦੁੱਖ ਮੰਨ ਕੇ ਉਸ ਨੂੰ ਦੂਰ ਕਰਨ ਦਾ ਬੀੜਾ ਚੁੱਕ ਕੇ ਮਰ ਰਹੀ ਇਨਸਾਨੀਅਤ ਨੂੰ ਮੁੜ ਜਿਉਂਦਾ ਕਰ ਰਹੇ ਹਨ ਰੂਹਾਨੀ ਸੰਤ ਇਨਸਾਨ ਦਾ ਰੂਪ ਧਾਰਨ ਕਰਕੇ ਸ੍ਰਿਸ਼ਟੀ ’ਤੇ ਆਉਂਦੇ ਹਨ ਅਤੇ ਆਪਣੇ ਬਚਨ-ਕਰਮ ਨਾਲ ਮਾਨਵਤਾ ’ਤੇ ਅਣਗਿਣਤ ਉਪਕਾਰ ਕਰਦੇ ਹੋਏ ਉਨ੍ਹਾਂ ਦਾ ਉਦਾਰ ਕਰਦੇ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਅਗਵਾਈ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵਰਤਮਾਨ ਸਮੇਂ ’ਚ ਖੂਨਦਾਨ, ਬੂਟੇ ਲਾਉਣ, ਅੱਖਾਂ ਦਾਨ, ਸਰੀਰਦਾਨ, ਵੇਸ਼ਵਾਪੁਣਾ ਖਾਤਮਾ, ਸੁਖਦੁਆ ਸਮਾਜ ਕਲਿਆਣ, ਨਸ਼ੇ ਅਤੇ ਭਰੂਣ ਹੱਤਿਆ ਰੋਕਣ, ਗਰੀਬਾਂ ਨੂੰ ਮਕਾਨ ਬਣਾ ਕੇ ਦੇਣ, ਬਿਮਾਰਾਂ ਦਾ ਇਲਾਜ ਕਰਨ, ਕੁਦਰਤੀ ਆਫਤਾਂ ’ਚ ਮੱਦਦ ਕਰਨ ਵਰਗੇ ਅਭਿਆਨ ਚਲਾ ਰਹੇ ਹਨ
23 ਸਾਲ ਤੁਹਾਡੇ, ਫਿਰ ਕਰਨਗੇ ‘ਆਪਣੇ’ ਕੰਮ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਅਵਤਾਰ 15 ਅਗਸਤ 1967 ਨੂੰ ਰਾਜਸਥਾਨ ਸੂਬੇ ਦੇ ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਇੱਕ ਛੋਟੇ ਜਿਹੇ ਪਿੰਡ ਪਵਿੱਤਰ ਧਰਤੀ ਸ੍ਰੀ ਗੁਰੂਸਰ ਮੋਡੀਆ ’ਚ ਹੋਇਆ ਆਪ ਜੀ ਨੇ ਪਰਮ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਅਤੇ ਪਰਮ ਪੂਜਨੀਕ ਬਾਪੂ ਸ. ਮੱਘਰ ਸਿੰਘ ਜੀ ਨੰਬਰਦਾਰ ਦੇ ਘਰ ਅਵਤਾਰ ਧਾਰਨ ਕੀਤਾ ਪੂਜਨੀਕ ਮਾਤਾ-ਪਿਤਾ ਜੀ ਸ਼ੁਰੂ ਤੋਂ ਹੀ ਉੱਚੇ ਅਤੇ ਧਾਰਮਿਕ ਖਿਆਲਾਂ ਦੇ ਧਨੀ ਇਨਸਾਨ ਸਨ ਇਹੀ ਕਾਰਨ ਰਿਹਾ ਕਿ ਆਪ ਜੀ ਹਰ ਸਮੇਂ ਹਰ ਇੱਕ ਦੀ ਸਹਾਇਤਾ ਕਰਨ ਲਈ ਤਿਆਰ ਰਹਿੰਦੇ ਘਰ ’ਚ ਸਹੂਲਤਾਂ ਦੀ ਕੋਈ ਘਾਟ ਨਹੀਂ ਸੀ ਪਰ ਸੰਤਾਨ ਪ੍ਰਾਪਤੀ ਦੀ ਇੱਛਾ ਪੂਜਨੀਕ ਮਾਤਾ-ਪਿਤਾ ਜੀ ਨੂੰ ਹਰ ਸਮੇਂ ਰੜਕਦੀ ਰਹਿੰਦੀ
ਪਿੰਡ ’ਚ ਰਹਿਣ ਵਾਲੇ ਸੰਤ ਤ੍ਰਿਵੇਣੀ ਦਾਸ ਜੀ ਦੇ ਨਾਲ ਪੂਜਨੀਕ ਬਾਪੂ ਜੀ ਦਾ ਸ਼ੁਰੂ ਤੋਂ ਹੀ ਬਹੁਤ ਪ੍ਰੇਮ-ਪਿਆਰ ਸੀ ਪੂਜਨੀਕ ਬਾਪੂ ਜੀ ਜਦੋਂ ਵੀ ਉਨ੍ਹਾਂ ਨਾਲ ਔਲਾਦ ਪ੍ਰਾਪਤੀ ਦੀ ਇੱਛਾ ਬਾਰੇ ਗੱਲ ਕਰਦੇ ਤਾਂ ਉਹ ਹਰ ਵਾਰ ਇੱਕ ਹੀ ਜਵਾਬ ਦਿੰਦੇ-‘ਫਿਕਰ ਨਾ ਕਰੋ ਜੀ, ਆਪ ਜੀ ਦੇ ਘਰ ਆਮ ਬੱਚਾ ਜਨਮ ਨਹੀਂ ਲਵੇਗਾ, ਸਗੋਂ ਉਹ ਤਾਂ ਮਾਲਕ ਦਾ ਆਪਣਾ ਹੀ ਰੂਪ ਹੋਵੇਗਾ, ਪਰ ਉਹ ਆਵੇਗਾ ਉਦੋਂ ਜਦੋਂ ਪਰਮਾਤਮਾ ਖੁਦ ਉਸ ਨੂੰ ਭੇਜੇਗਾ’ ਲਗਭਗ 17 ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਆਖਰ ਉਹ ਘੜੀ ਆ ਗਈ ਜਿਸ ਲਈ ਦੁਨੀਆ ਵੀ ਪਲਕਾਂ ਵਿਛਾਈ ਬੈਠੀ ਸੀ ਸਤਿਗੁਰੂ ਦੇ ਅਵਤਾਰ ਧਾਰਨ ਨਾਲ ਚਾਰੇ ਦਿਸ਼ਾਵਾਂ ਵੀ ਸ਼ੰਖਨਾਦ ਕਰ ਉੱਠੀਆਂ ਸੰਤ ਤ੍ਰਿਵੇਣੀ ਦਾਸ ਜੀ ਨੇ ਪੂਜਨੀਕ ਬਾਪੂ ਜੀ ਨੂੰ ਕੁੱਲ ਮਾਲਕ ਦੇ ਰੂਪ ’ਚ ਮਿਲੀ ਪੁੱਤਰ ਰਤਨ ਦੀ ਸੌਗਾਤ ’ਤੇ ਵਧਾਈ ਦਿੰਦਿਆਂ ਕਿਹਾ, ਇਹ ਆਪ ਜੀ ਦੇ ਕੋਲ 23 ਸਾਲ ਦੀ ਉਮਰ ਤੱਕ ਰਹਿਣਗੇ, ਉਸ ਤੋਂ ਬਾਅਦ (ਪੂਜਨੀਕ ਗੁਰੂ ਜੀ) ਉਸ ਮਾਲਿਕ ਕੋਲ ਚਲੇ ਜਾਣਗੇ, ਜਿਸ ਨੇ ਇਨ੍ਹਾਂ ਨੂੰ ਭੇਜਿਆ ਹੈ
15 ਅਗਸਤ ਸੰਨ 1967 ਨੂੰ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ ਸਵੇਰ ਦੇ ਸਮੇਂ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਮਜਲਸ ਲਈ ਤੇਰਾਵਾਸ (ਗੁਫਾ) ’ਚੋਂ ਬਾਹਰ ਆਏ, ਚਿਹਰੇ ’ਤੇ ਵਿਸ਼ੇਸ਼ ਰੂਹਾਨੀ ਤੇਜ਼, ਮਿੱਠੀ-ਮਿੱਠੀ ਮੁਸਕਾਨ ਆਉਂਦੇ ਹੀ ਸੇਵਾਦਾਰਾਂ ਨੂੰ ਹੁਕਮ ਫਰਮਾਇਆ, ‘‘ਅੱਜ ਸਟੇਜ ਦਾ ਮੂੰਹ ਪੱਛਮ ਵੱਲ ਕਰੋ, ਬੇਪਰਵਾਹ ਮਸਤਾਨਾ ਜੀ ਨੇ ਜਿਸ ਤੀਜੀ ਬਾਡੀ ਲਈ ਬਚਨ ਕੀਤੇ ਸਨ, ਉਸ ਤਾਕਤ ਨੇ ਅੱਜ ਇੱਧਰ (ਉਂਗਲ ਨਾਲ ਪੱਛਮ ਦਿਸ਼ਾ ਵੱਲ ਇਸ਼ਾਰਾ ਕਰਦਿਆਂ) ਜਨਮ ਲਿਆ ਹੈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਇਹ ਵੀ ਬਚਨ ਫਰਮਾਏ ਸਨ ਕਿ ‘ਅਸੀਂ ਸੀ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ’
ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾੲੀਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਨ 1960 ’ਚ ਚੋਲ਼ਾ (ਬਾਡੀ) ਬਦਲਣ ਸਮੇਂ ਫਰਮਾਇਆ ਸੀ ਕਿ ਅਸੀਂ ਠੀਕ ਸੱਤ ਸਾਲ ਬਾਅਦ ਫਿਰ ਇਸ ਧਰਤੀ ’ਤੇ ਆਵਾਂਗੇ ਇਹ ਬਚਨ ਹੂ-ਬ-ਹੂ ਉਸ ਸਮੇਂ ਪੂਰੇ ਹੋਏ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਹੀ 7 ਸਾਲ ਬਾਅਦ 15 ਅਗਸਤ, 1967 ਨੂੰ ਰਾਜਸਥਾਨ ਦੇ ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਪਿੰਡ ਸ੍ਰੀ ਗੁਰੂਸਰ ਮੋਡੀਆ ਦੀ ਪਵਿੱਤਰ ਧਰਤੀ ’ਤੇ ਅਵਤਾਰ ਧਾਰਨ ਕੀਤਾ
ਸੰਨ 1959 ਦੀ ਗੱਲ ਹੈ ਇੱਕ ਦਿਨ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਸਵੇਰੇ ਕਰੀਬ 10 ਵਜੇ ਡੇਰਾ ਸੱਚਾ ਸੌਦਾ ਦੀ ਬਗੀਚੀ ’ਚ ਟਹਿਲ ਰਹੇ ਸਨ ਇਸ ਦੌਰਾਨ ਪੂਜਨੀਕ ਸਾੲੀਂ ਜੀ ਦੇ ਪਿੱਛੇ-ਪਿੱਛੇ ਭਗਤ ਖੇਮਚੰਦ ਅਤੇ ਚਾਰ ਹੋਰ ਸੇਵਾਦਾਰ ਵੀ ਚੱਲ ਰਹੇ ਸਨ ਤੁਰਦੇ-ਤੁਰਦੇ ਖੇਮਚੰਦ ਨੇ ਕਿਹਾ ਕਿ ਸਾੲੀਂ ਜੀ! ਸਾਡਾ ਦਿਲ ਤਾਂ ਨਹੀਂ ਚਾਹੁੰਦਾ, ਪਰ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਡੇ ਬਾਅਦ ਇੱਥੇ ਕੀ ਬਣੇਗਾ? ਪੂਜਨੀਕ ਬੇਪਰਵਾਹ ਜੀ ਨੇ ਖੇਮਚੰਦ ਵੱਲ ਨੂਰੀ ਮੁੱਖੜਾ ਕਰਕੇ ਫਰਮਾਇਆ, ‘‘ਖੇਮਾ ਕਿਵੇਂ? ਤੁਹਾਡੀ ਗੱਲ ਸਾਡੀ ਸਮਝ ’ਚ ਨਹੀਂ ਆਈ’’ ਖੇਮਚੰੰਦ ਨੇ ਕਿਹਾ ਕਿ ਸਾੲੀਂ ਜੀ! ਆਪ ਜੀ ਤੋਂ ਬਾਅਦ ਕਿਤੇ ਇੱਥੇ ਪੂਜਾ ਸਥਾਨ ਨਾ ਬਣ ਜਾਵੇ ਜਿਸ ਤਰ੍ਹਾਂ ਹੋਰ ਧਾਰਮਿਕ ਸੰਸਥਾਵਾਂ ’ਚ ਲੋਕ ਪੈਸੇ ਰੱਖ ਕੇ ਮੱਥਾ ਟੇਕਦੇ ਹਨ, ਚੜ੍ਹਾਵਾ ਚੜ੍ਹਾਉਂਦੇ ਹਨ ਉਸੇ ਤਰ੍ਹਾਂ ਇੱਥੇ ਵੀ ਨਾ ਹੋਣ ਲੱਗ ਜਾਵੇ ਇਹ ਗੱਲ ਸੁਣ ਕੇ ਪੂਜਨੀਕ ਬੇਪਰਵਾਹ ਸਾੲੀਂ ਸ਼ਾਹ ਮਸਤਾਨਾ ਜੀ ਮਹਾਰਾਜ ਜੋਸ਼ ’ਚ ਆ ਕੇ ਬੋਲੇ, ‘‘ਕਿੰਨੇ ਸਾਲਾਂ ਤੋਂ ਤੂੰ ਸਾਡੇ ਨਾਲ ਰਹਿੰਦਾ ਹੈਂ ਤੂੰ ਸਾਨੂੰ ਆਦਮੀ ਹੀ ਸਮਝਿਆ ਹੈ ਇੱਥੇ ਜੋ ਸੱਚਾ ਸੌਦਾ ਬਣਿਆ ਹੈ, ਇਹ ਕਿਸੇ ਆਦਮੀ ਦਾ ਬਣਾਇਆ ਹੋਇਆ ਨਹੀਂ ਹੈਂ ਇਹ ਖੁਦ-ਖੁਦਾ ਸੱਚੇ ਪਾਤਸ਼ਾਹ ਦੇ ਹੁਕਮ ਨਾਲ ਬਣਿਆ ਹੈ, ਖੁਦ-ਖੁਦਾ ਦੇ ਹੱਥਾਂ ਨਾਲ ਬਣਿਆ ਹੈ ਜਦੋਂ ਤੱਕ ਧਰਤੀ ਅਸਮਾਨ ਰਹੇਗਾ, ਸੱਚਾ ਸੌਦਾ ਕਾਇਮ ਰਹੇਗਾ’’
ਮਮਤਾਮਈ ਛਾਂ ਹੇਠ ਪਲ਼ੇ ਸਤਿਗੁਰੂ
ਪੂਜਨੀਕ ਗੁਰੂ ਜੀ ਦਾ ਪੂਰਾ ਬਚਪਨ ਪੂਜਨੀਕ ਬਾਪੂ ਜੀ ਦੇ ਲਾਡ-ਪਿਆਰ ਅਤੇ ਪੂਜਨੀਕ ਮਾਤਾ ਜੀ ਦੀ ਮਮਤਾ ਦੀ ਛਾਂ ਹੇਠ ਗੁਜ਼ਰਿਆ ਆਪ ਜੀ ਨੂੰ ਬਚਪਨ ਤੋਂ ਹੀ ਕਸਰਤ ਦਾ ਬਹੁਤ ਸ਼ੌਂਕ ਸੀ ਬਚਪਨ ਦੇ ਦਿਨਾਂ ’ਚ ਹੀ ਆਪ ਜੀ ਸੈਂਕੜੇ ਬੈਠਕਾਂ ਮਾਰ ਦਿੰਦੇ ਸਨ ਪੂਜਨੀਕ ਗੁਰੂ ਜੀ ਦੇ ਬਾਲ ਮੁੱਖ ਤੋਂ ਪਰਮਾਤਮਾ ਰੂਪੀ ਨੂਰ ਝਲਕਦਾ ਰਹਿੰਦਾ ਜੋ ਵੀ ਆਪ ਜੀ ਨੂੰ ਇੱਕ ਨਜ਼ਰ ਤੱਕ ਲੈਂਦਾ ਤਾਂ ਬੱਸ ਵੇਖਦਾ ਹੀ ਰਹਿ ਜਾਂਦਾ ਪੂਜਨੀਕ ਬਾਪੂ ਜੀ ਤਾਂ ਆਪ ਜੀ ਨੂੰ ਮੋਢਿਆਂ ’ਤੇ ਬਿਠਾ ਕੇ ਪਿੰਡ ਦਾ ਗੇੜਾ ਲਾਉਂਦੇ, ਖੇਤਾਂ ’ਚ ਲਿਜਾਂਦੇ ਪੂਜਨੀਕ ਬਾਪੂ ਜੀ ਪਿੰਡ ਦੇ ਨੰਬਰਦਾਰ ਹੋਣ ਕਾਰਨ ਉਨ੍ਹਾਂ ਦੀ ਪਛਾਣ ‘ਜਿਸ ਦੇ ਮੋਢਿਆਂ ’ਤੇ ਬੇਟਾ ਸਵਾਰ ਉਹੀ ਪਿੰਡ ਦਾ ਨੰਬਰਦਾਰ’ ਬਣ ਗਈ ਪੂਜਨੀਕ ਗੁਰੂ ਜੀ ਨੂੰ ਖੇਡਾਂ ਦਾ ਸ਼ੌਂਕ ਹੋਣ ਕਾਰਨ ਕਦੇ-ਕਦਾੲੀਂ ਘਰ ਮੁੜਨ ’ਚ ਦੇਰ ਹੋਣ ਜਾਣ ’ਤੇ ਪੂਜਨੀਕ ਮਾਤਾ-ਪਿਤਾ ਜੀ ਬੇਚੈਨ ਹੋ ਜਾਂਦੇ
‘ਭਾਈ! ਮਹੂਰਤ ਤਾਂ ਨੰਬਰਦਾਰ ਜੀ ਦੇ ਕਾਕੇ ਤੋਂ ਹੀ ਕਰਵਾਵਾਂਗੇ’
ਇੱਕ ਵਾਰ ਪਿੰਡ ’ਚ ਪਾਣੀ ਲਈ ਡਿੱਗੀ ਬਣਾਉਣ ਲਈ ਵਿਚਾਰ ਹੋਇਆ ਡਿੱਗੀ ਦੇ ਉਸਾਰੀ ਕਾਰਜ ਦੇ ਉਦਘਾਟਨ ਸਬੰਧੀ ਪੂਰੇ ਪਿੰਡ ਨੇ ਫੈਸਲਾ ਕੀਤਾ ਕਿ ਸੰਤ ਤ੍ਰਿਵੇਣੀ ਦਾਸ ਜੀ ਤੋਂ ਪਹਿਲਾ ਟੱਕ ਲਵਾ ਕੇ ਕੰਮ ਸ਼ੁਰੂ ਕਰਵਾਇਆ ਜਾਵੇ ਪਿੰਡ ਵਾਸੀ ਸੰਤ ਤ੍ਰਿਵੇਣੀ ਦਾਸ ਜੀ ਕੋਲ ਇਸ ਲਈ ਅਰਜ਼ ਕਰਨ ਪਹੁੰਚੇ ਤਾਂ ਸੰਤ ਜੀ ਨੇ ਕਿਹਾ, ਭਾਈ! ਮਹੂਰਤ ਤਾਂ ਨੰਬਰਦਾਰ ਮੱਘਰ ਸਿੰਘ ਜੀ ਦੇ ਕਾਕੇ (ਪੂਜਨੀਕ ਗੁਰੂ ਜੀ) ਤੋਂ ਕਰਵਾਵਾਂਗੇ ’’ ਉਸ ਸਮੇਂ ਪੂਜਨੀਕ ਗੁਰੂ ਜੀ ਦੀ ਉਮਰ ਸਿਰਫ ਪੰਜ ਸਾਲ ਸੀ ਪਿੰਡ ਵਾਸੀਆਂ ਦੇ ਇਹ ਕਹਿਣ ’ਤੇ ਕਿ ਨੰਬਰਦਾਰ ਸਾਹਿਬ ਦੇ ਲੜਕੇ ਦੀ ਤਾਂ ਹਾਲੇ ਉਮਰ ਬਹੁਤ ਛੋਟੀ ਹੈ ਤਾਂ ਤ੍ਰਿਵੇਣੀ ਦਾਸ ਜੀ ਨੇ ਮੁੜ ਤੋਂ ਆਪਣੀ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ, ‘‘ਭਾਈ! ਟੱਕ ਤਾਂ ਉਨ੍ਹਾਂ ਤੋਂ ਹੀ ਲਵਾਵਾਂਗੇ ਤੁਹਾਨੂੰ ਹਾਲੇ ਉਨ੍ਹਾਂ ਬਾਰੇ ਪਤਾ ਨਹੀਂ ਕਿ ਉਹ ਕਿੰਨੀ ਮਹਾਨ ਹਸਤੀ ਹਨ’’ ਪਿੰਡ ਵਾਸੀਆਂ ਨੇ ਬਾਲ ਅਵਸਥਾ ’ਚ ਪੂਜਨੀਕ ਹਜੂਰ ਪਿਤਾ ਜੀ ਦੇ ਪਵਿੱਤਰ ਕਰ-ਕਮਲਾਂ ਨਾਲ ਕਾਰਜ ਦਾ ਪਹਿਲਾ ਟੱਕ ਲਵਾ ਕੇ ਡਿੱਗੀ ਦਾ ਸ਼ੁੱਭ ਆਰੰਭ ਕਰਵਾਇਆ ਸੰਤ ਤ੍ਰਿਵੇਣੀ ਦਾਸ ਜੀ ਨੇ ਇਸ ਦੌਰਾਨ ਫਿਰ ਕਿਹਾ ਕਿ ਭਾਈ ਅਸੀਂ ਡਿੱਗੀ ਦਾ ਮਹੂਰਤ ਜਿਸ ਮਹਾਨ ਹਸਤੀ ਤੋਂ ਕਰਵਾ ਰਹੇ ਹਾਂ ਉਸ ਹਸਤੀ ਦਾ ਸਮਾਂ ਆਉਣ ’ਤੇ ਪਤਾ ਲੱਗੇਗਾ
ਰੂਹਾਨੀ ਬਾਲ ਚੋਜਾਂ ਨੇ ਸਭ ਨੂੰ ਬਣਾਇਆ ਮਸਤ
ਬਚਪਨ ਦਿਆਂ ਚੋਜਾਂ ਦਰਮਿਆਨ ਤਿੰਨ-ਚਾਰ ਪਾ ਮੱਖਣ ਖਾ ਜਾਣਾ, ਅੱਧਾ ਕਿੱਲੋ ਘਿਓ ਪੀ ਜਾਣਾ, ਮਣ ਭਰ ਦੇ ਵੱਟੇ ਨੂੰ ਦੂਰ ਤੱਕ ਸੁੱਟ ਦੇਣਾ, ਛੋਟੀ ਉਮਰ ’ਚ ਹੀ ਘਰ ਦੇ ਕੰਮਕਾਜ ਜਿਵੇਂ ਖੇਤੀ-ਬਾੜੀ ਦੇ ਕੰਮ ਨੂੰ ਸੰਭਾਲ ਲੈਣਾ ਅਤੇ ਪੂਜਨੀਕ ਮਾਤਾ ਜੀ ਤੋਂ ਮਿਲੀ ਹਰ ਚੀਜ਼ ਨੂੰ ਆਪਣੇ ਜਮਾਤੀਆਂ ’ਚ ਵੰਡ ਕੇ ਖਾਣਾ, ਜ਼ਰੂਰਤਮੰਦਾਂ ਦੀ ਸਹਾਇਤਾ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਆਦਿ ਕੰਮ ਆਪ ਜੀ ਨੂੰ ਆਮ ਬੱਚਿਆਂ ਤੋਂ ਅਲੱਗ ਕਰਦੇ ਹੋਏ ਆਪ ਜੀ ਦੇ ਰੱਬੀ ਗੁਣਾਂ ਨੂੰ ਦਰਸਾਉਂਦੇ ਰਹੇ ਪਰ ਕੋਈ ਸਮਝ ਨਹੀਂ ਸਕਿਆ ਆਪ ਜੀ ਖੇਤੀਬਾੜੀ ’ਚ ਬਚਪਨ ’ਚ ਜੁਟ ਗਏ ਅਜਿਹੇ ’ਚ ਅਨੇਕਾਂ ਵਾਰ ਆਪ ਜੀ ਟਰੈਕਟਰ ਚਲਾਉਂਦੇ ਹੋਏ ਨਜ਼ਰ ਵੀ ਨਾ ਆਉਂਦੇ ਅਤੇ ਲੋਕਾਂ ਨੂੰ ਲੱਗਦਾ ਕਿ ਬਿਨਾ ਡਰਾਇਵਰ ਦੇ ਟਰੈਕਟਰ ਦੌੜਿਆ ਆ ਰਿਹਾ ਹੈ ਪੂਜਨੀਕ ਗੁਰੂ ਜੀ ਕ੍ਰਿਕਟ, ਕਬੱਡੀ, ਬੈਡਮਿੰਟਨ, ਫੁੱਟਬਾਲ, ਬਾਸਕਿਟਬਾਲ ਅਤੇ ਅਥਲੈਟਿਕਸ ਦੇ ਵੱਖ-ਵੱਖ ਮੁਕਾਬਲਿਆਂ ’ਚ ਨਾ ਸਿਰਫ ਹਿੱਸਾ ਲੈਂਦੇ ਸਨ ਸਗੋਂ ਆਪਣੀ ਟੀਮ ਦੀ ਅਗਵਾਈ ਵੀ ਕਰਦੇ ਖੇਡਾਂ ਦੇ ਨਾਲ-ਨਾਲ ਪੂਜਨੀਕ ਗੁਰੂ ਜੀ ਸੱਭਿਆਚਾਰਕ ਪ੍ਰੋਗਰਾਮਾਂ ’ਚ ਵਧ-ਚੜ੍ਹ ਕੇ ਹਿੱਸਾ ਲੈਂਦੇ ਬਚਪਨ ਤੋਂ ਕੰਮ ਪ੍ਰਤੀ ਲਗਨ ਅਤੇ ਕਾਰਜਸ਼ੀਲਤਾ ਵਰਗੇ ਗੁਣਾਂ ਕਾਰਨ ਆਪ ਜੀ ਨੇ ਸਿਰਫ ਅੱਠ ਸਾਲ ਦੀ ਉਮਰ ’ਚ ਹੀ ਖੇਤੀ ਦਾ ਕੰਮ ਆਪਣੇ ਮੋਢਿਆਂ ’ਤੇ ਚੁੱਕ ਲਿਆ ਆਪ ਜੀ ਖੇਤਾਂ ’ਚ ਟਰੈਕਟਰ ਦਾ ਕੰਮ ਵੀ ਖੁਦ ਹੀ ਕਰਦੇ ਜਿਸ ਕੰਮ ਨੂੰ ਆਪ ਜੀ ਸ਼ੁਰੂ ਕਰ ਲੈਂਦੇ, ਉਸ ਨੂੰ ਪੂਰਾ ਕਰਕੇ ਹੀ ਦਮ ਲੈਂਦੇ ਆਪ ਜੀ ਬਚਪਨ ਤੋਂ ਹੀ ਹਸਮੁੱਖ ਸੁਭਾਅ ਦੇ ਮਾਲਕ ਰਹੇ ਹਨ ਜੋ ਵੀ ਕੋਈ ਆਪ ਜੀ ਦੇ ਸੰਪਰਕ ’ਚ ਆਉਂਦਾ, ਉਹ ਆਪ ਜੀ ਦੇ ਇਸ ਅਨੋਖੇ ਅਤੇ ਪਰਮਾਤਮਾ ਰੂਪੀ ਗੁਣਾਂ ਤੋਂ ਬੇਹੱਦ ਪ੍ਰਭਾਵਿਤ ਹੁੰਦਾ ਸੱਚਾਈ ਤਾਂ ਇਹੀ ਸੀ ਕਿ ਉਨ੍ਹਾਂ ਨੂੰ ਆਪ ਜੀ ਦੇ ਨੂਰਾਨੀ ਚਿਹਰੇ ਤੋਂ ਇੱਕ ਅਨੋਖੀ ਖੁਸ਼ੀ, ਆਨੰਦ ਅਤੇ ਪਰਮਾਤਮਾ ਦੇ ਪਿਆਰ ਦੀ ਮਹਿਕ ਆਉਂਦੀ ਰਹਿੰਦੀ
ਦੁਨੀਆ ਨੂੰ ਜੋੜਿਆ ਰਾਮ-ਨਾਮ ਨਾਲ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀਵਾਂ ਨੂੰ ਦੁਨਿਆਵੀ ਨਸ਼ਿਆਂ ਨੂੰ ਤਿਆਗ ਕੇ ਰਾਮ-ਨਾਮ ਦਾ ਨਸ਼ਾ ਦੱਸਦੇ ਹਨ ਡੇਰਾ ਸੱਚਾ ਸੌਦਾ ਆ ਕੇ ਪੂਜਨੀਕ ਗੁਰੂ ਜੀ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਕਰੋੜਾਂ ਨੌਜਵਾਨਾਂ ਨੇ ਆਪਣੀ ਜ਼ਿੰਦਗੀ ਸੰਵਾਰੀ ਹੈ ਇਹ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਦਾ ਹੀ ਅਸਰ ਹੈ ਕਿ ਇੱਥੇ ਆਉਣ ਵਾਲੇ ਨੌਜਵਾਨ ਖੁਦ ਵੀ ਰਾਮ-ਨਾਮ ਦਾ ਗੁਣਗਾਨ ਕਰਦੇ ਹਨ ਅਤੇ ਦੁਨੀਆ ਨੂੰ ਵੀ ਰਾਮ-ਨਾਮ ਨਾਲ ਜੋੜ ਰਹੇ ਹਨ ਇੱਥੇ ਆਉਣ ਵਾਲੇ ਵੱਡੇ-ਵੱਡੇ ਨਸ਼ੇੜੀ ਸਿਰਫ ਰਾਮ-ਨਾਮ ਦੀ ਦਵਾਈ ਦੇ ਦਮ ’ਤੇ ਹੀ ਨਸ਼ਾ ਛੱਡ ਗਏ ਕਦੇ ਲੋਕਾਂ ਦੀ ਨਫ਼ਰਤ ਦਾ ਪਾਤਰ ਰਹਿ ਚੁੱਕੇ ਉਨ੍ਹਾਂ ਨੌਜਵਾਨਾਂ ਦੀ ਜ਼ਿੰਦਗੀ ਅੱਜ ਦੂਜਿਆਂ ਲਈ ਪ੍ਰੇਰਨਾ ਬਣੀ ਹੈ
ਜਦੋਂ ਰੱਬ ਨੇ ਰੱਬੀ ਜੋਤ ਨੂੰ ਕੋਲ ਬਿਠਾਇਆ
ਪੂਜਨੀਕ ਗੁਰੂ ਜੀ ਨੇ ਬਾਲ ਅਵਸਥਾ ’ਚ ਹੀ ਰਾਮ-ਨਾਮ ਦੀ ਧੁਨ ਨੂੰ ਫੜ ਲਿਆ ਸਿਰਫ ਸੱਤ ਸਾਲ ਦੀ ਉਮਰ ’ਚ 31 ਮਾਰਚ 1974 ਨੂੰ ਮਹੀਨੇਵਾਰ ਸਤਿਸੰਗ ’ਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਪ੍ਰ੍ਰਾਪਤ ਕਰ ਲਿਆ ਪੂਜਨੀਕ ਪਰਮ ਪਿਤਾ ਜੀ ਨੇ ਆਪ ਜੀ ਨੂੰ ਨਾਮ-ਸ਼ਬਦ ਦਿੰਦੇ ਸਮੇਂ ਸੱਦ ਕੇ ਆਪਣੇ ਕੋਲ ਬਿਠਾਇਆ ਅਤੇ ਅਥਾਹ ਪਰਮਾਤਮਾ ਰੂਪੀ ਪ੍ਰੇਮ ਪ੍ਰਦਾਨ ਕਰਦੇ ਹੋਏ ਬਚਨ ਫਰਮਾਏ, ‘‘ਬੱਚਾ ਅੱਗੇ ਨੂੰ ਆ ਜਾਓ, ਕਿਹੜਾ ਪਿੰਡ ਹੈ, ਹੋਰ ਤਾਂ ਸਭ ਠੀਕ ਹੈ?’’ ਭਾਵ ਕੁੱਲ ਮਾਲਿਕ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਗੱਦੀਨਸ਼ੀਨ ਨੂੰ ਪਹਿਲਾਂ ਹੀ ਲੱਭ ਲਿਆ ਸੀ
ਮਹਾਨ ਤਿਆਗ ਤੇ ਗੱਦੀਨਸ਼ੀਨੀ
ਪੂਜਨੀਕ ਗੁਰੂ ਜੀ ਨੇ ਘਰ-ਪਰਿਵਾਰ ਦਾ ਤਿਆਗ ਕਰਦਿਆਂ 23 ਸਤੰਬਰ 1990 ਨੂੰ ਆਪਣਾ ਸਭ ਕੁੱਝ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਆਦੇਸ਼ ’ਤੇ ਪਰਮ ਪਿਤਾ ਜੀ ਦੇ ਚਰਨਾਂ ’ਚ ਸਮਰਪਿਤ ਕਰ ਦਿੱਤਾ ਛੋਟੇ-ਛੋਟੇ ਸਾਹਿਬਜ਼ਾਦੇ ਤੇ ਸਾਹਿਬਜ਼ਾਦੀਆਂ ਨੂੰ ਵੇਖ ਕੇ ਹਰ ਕਿਸੇ ਦਾ ਦਿਲ ਪਸੀਜ਼ ਜਾਂਦਾ ਪਰ ਪੂਜਨੀਕ ਗੁਰੂ ਜੀ ਨੇ ਆਪਣੇ ਮੁੁਰਸ਼ਿਦ-ਏ-ਕਾਮਿਲ ਦੇ ਬਚਨਾਂ ਨੂੰ ਹੀ ਆਪਣਾ ਸਭ ਕੁਝ ਸਮਝਿਆ ਤੇ ਮਾਨਵ ਕਲਿਆਣ ਤੇ ਜੀਵੋ ਉਧਾਰ ਲਈ ਡੇਰਾ ਸੱਚਾ ਸੌਦਾ ’ਚ ਆ ਗਏ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸਾਧ-ਸੰਗਤ ਸਾਹਮਣੇ ਰੂਹਾਨੀ ਮਜਲਸ ’ਚ ਆਪ ਜੀ ਨੂੰ ਡੇਰਾ ਸੱਚਾ ਸੌਦਾ ਦਾ ਗੱਦੀਨਸ਼ੀਨ ਐਲਾਨਦਿਆਂ ਹੁਕਮਨਾਮਾ ਜਾਰੀ ਕਰਕੇ ਆਪਣਾ ਰੂਪ ਬਣਾ ਲਿਆ ਗੱਦੀਨਸ਼ੀਨੀ ਤੋਂ ਬਾਅਦ ਆਪ ਜੀ ਡੇਰੇ ਦੇ ਚਹੁੰਮੁਖੀ ਵਿਕਾਸ ਤੇ ਸਾਧ-ਸੰਗਤ ਦੀਆਂ ਸਹੂਲਤਾਂ ਲਈ ਬੇਮਿਸਾਲ ਕਾਰਜ ਕਰ ਰਹੇ ਹਨ ਪੂਜਨੀਕ ਗੁਰੂ ਜੀ ਨੇ ਰੂਹਾਨੀ ਸਤਿਸੰਗ ਦੌਰਾਨ ਸਾਧ-ਸੰਗਤ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਪਰਮ ਪਿਤਾ ਸ਼ਾਹ ਸਤਿਨਾਮ ਜੀ ਧਾਮ ਦੀ ਸਥਾਪਨਾ ਕੀਤੀ ਪੂਜਨੀਕ ਗੁਰੂ ਜੀ ਦੀ ਪਵਿੱਤਰ ਰਹਿਨੁਮਾਈ ਤੇ ਰਹਿਮਤ ਦਾ ਹੀ ਕਮਾਲ ਸੀ ਕਿ ਲਗਭਗ 50-50 ਫੁੱਟ ਉੱਚੇ ਟਿੱਬੇ ਦਿਨਾਂ ’ਚ ਹੀ ਖਤਮ ਹੋ ਗਏ ਤੇ ਕੁਝ ਸਾਲਾਂ ’ਚ ਬਾਗ-ਬਗੀਚਿਆਂ ਦਾ ਰੂਪ ਧਾਰਨ ਕਰ ਗਏ ਉਡੀਸ਼ਾ ਦਾ ਤੂਫ਼ਾਨ, ਗੁਜਰਾਤ ਦਾ ਭੂਚਾਲ ਤੇ ਉਦੈਪੁਰ ਦੇ ਆਦਿਵਾਸੀ ਲੋਕਾਂ ਦੀ ਦੁਰਦਸ਼ਾ ਨੂੰ ਵੇਖਣ ਤੋਂ ਬਾਅਦ ਪੂਜਨੀਕ ਗੁਰੂ ਜੀ ਨੇ ਸੇਵਾਦਾਰਾਂ ਦੀ ਅਨੋਖੀ ਫੋਰਸ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਸਥਾਪਨਾ ਕੀਤੀ ਇਸ ਦੀ ਸਥਾਪਨਾ ਨੂੰ ਮਨਮੁਖੀ ਲੋਕਾਂ ਨੇ ਚਰਚਾ ਦਾ ਵਿਸ਼ਾ ਬਣਾਇਆ, ਪਰ ਉਹਨਾਂ ਨੂੰ ਕੀ ਪਤਾ ਸੀ ਕਿ ਮਾਨਵਤਾ ਦੇ ਪੁੰਜ ਵੱਲੋਂ ਬਣਾਈ ਗਈ ਇਹ ਫੋਰਸ ਆਪਣੀ ਸਥਾਪਨਾ ਨੂੰ ਖੁਦ ਹੀ ਸਾਰਥਿਕ ਕਰ ਦੇਵੇਗੀ ਆਦਿਵਾਸੀ ਵਿਕਾਸ, ਰਾਜਸਥਾਨ ’ਚ ਪਿਆ ਸੌਕਾ, ਉਡੀਸ਼ਾ ਦੀ ਸੁਨਾਮੀ ਤੇ ਹਰਿਆਣਾ ਤੇ ਪੰਜਾਬ ’ਚ ਆਏ ਹੜ੍ਹ ਦੌਰਾਨ ਇਲ੍ਹਾਂ ਜਾਂਬਾਜ਼ ਸੇਵਾਦਾਰਾਂ ਨੇ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੋ ਕਾਰਜ ਕੀਤੇ ਉਹ ਬੇਮਿਸਾਲ ਹਨ
ਮਾਨਵਤਾ ਭਲਾਈ ਦੇ ਵਿਸ਼ਵ ਕੀਰਤੀਮਾਨ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 6 ਕਰੋੜ ਲੋਕਾਂ ਨੂੰ ਬੁਰਾਈਆਂ ਦੀ ਦਲਦਲ ’ਚੋਂ ਕੱਢ ਕੇ ਮਾਨਵਤਾ, ਸੱਚਾਈ ਤੇ ਨੇਕੀ ਦੇ ਮਾਰਗ ’ਤੇ ਚਲਾਇਆ ਪੂਜਨੀਕ ਗੁਰੂ ਜੀ ਨੇ 135 ਮਾਨਵਤਾ ਭਲਾਈ ਕਾਰਜ ਸ਼ੁਰੂ ਕਰਕੇ ਸਮਾਜਿਕ ਤੇ ਨੈਤਿਕ ਕ੍ਰਾਂਤੀ ਦਾ ਆਗਾਜ਼ ਕੀਤਾ, ਜੋ ਅੱਜ ਪੂਰੀ ਦੁਨੀਆ ਲਈ ਪ੍ਰੇਰਨਾਸਰੋਤ ਹੈ ਮਾਨਵਤਾ ਭਲਾਈ ਕਾਰਜਾਂ ’ਚ ਅੱਜ ਡੇਰਾ ਸੱਚਾ ਸੌਦਾ ਦੇ ਨਾਂਅ ਇੱਕ-ਦੋ ਨਹੀਂ ਸਗੋਂ 79 ਗਿੰਨੀਜ਼ ਵਰਲਡ ਰਿਕਾਰਡ ਤੇ ਏਸ਼ੀਆ ਬੁੱਕ ਆਫ਼ ਰਿਕਾਰਡਸ ਦਰਜ ਹਨ ਹੁਣ ਤੱਕ ਮਿਲੇ 79 ਰਿਕਾਰਡਾਂ ’ਚੋਂ ਪੂਜਨੀਕ ਗੁਰੂ ਜੀ ਦੇ ਨਾਂਅ ਖੂਨਦਾਨ, ਅੱਖਾਂ ਦਾਨ, ਮਹਾਂ ਸਫਾਈ ਅਭਿਆਨ, ਪੌਦੇ ਲਾਉਣ, ਬਲੱਡ ਪ੍ਰੈਸ਼ਰ ਜਾਂਚ, ਕੋਲੇਸਟਰੋਲ ਜਾਂਚ, ਡਾਇਬਟਿਜ਼ ਜਾਂਚ ਤੇ ਦਿਲ ਦੀ ਈਕੋ ਜਾਂਚ ਸਮੇਤ ਵੱਖ-ਵੱਖ ਖੇਤਰਾਂ ’ਚ ਵਰਲਡ ਰਿਕਾਰਡ ਦਰਜ ਹਨ ਜਿਨ੍ਹਾਂ ’ਚੋਂ ਵਾਤਾਵਰਨ ਸੁਰੱਖਿਆ ਮੁਹਿੰਮ ਤਹਿਤ ਦੁਨੀਆ ਭਰ ’ਚ ਕੀਤੇ ਗਏ ਬੂਟੇ ਲਾਉਣ ਦੀ ਮੁਹਿੰਮ ਦੇ ਚਾਰ ਵਿਸ਼ਵ ਰਿਕਾਰਡ ਵੀ ਸ਼ਾਮਲ ਹਨ ਸਾਲ 2007 ਤੋਂ ਸ਼ੁਰੂ ਹੋੲੋ ਪੌਦਾ ਲਾਓ ਅਭਿਆਨ ਦੇ ਸਫ਼ਰ ਤਹਿਤ ਹੁਣ ਤੱਕ ਡੇਰਾ ਸੱਚਾ ਸੌਦਾ ਦੇ ਵਾਤਾਵਰਨ ਪ੍ਰੇਮੀਆਂ ਵੱਲੋਂ ਸਵਾ ਚਾਰ ਕਰੋੜ ਦੇ ਕਰੀਬ ਪੌਦੇ ਲਾਏ ਜਾ ਚੁੱਕੇ ਹਨ ਤੇ ਉਨ੍ਹਾਂ ਦੀ ਸਾਂਭ-ਸੰਭਾਲ ਦਾ ਸਿਲਸਿਲਾ ਲਗਾਤਾਰ ਜਾਰੀ ਹੈ
ਸਫ਼ਾਈ ਮਹਾਂ ਅਭਿਆਨ ਚਮਕਾਏ 32 ਸ਼ਹਿਰ
ਧਰਤੀ ਨੂੰ ਸਵੱਛ ਤੇ ਸਾਫ਼-ਸੁਥਰਾ ਬਣਾਉਣ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 21 ਸਤੰਬਰ 2011 ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ‘ਹੋ ਪ੍ਰਿਥਵੀ ਸਾਫ਼, ਮਿਟੇ ਰੋਗ ਅਭਿਸ਼ਾਪ’ ਮਹਾਂ ਸਫਾਈ ਅਭਿਆਨ ਦਾ ਆਗਾਜ਼ ਕੀਤਾ, ਜਿਸ ਤੋਂ ਬਾਅਦ ਹੁਣ ਤੱਕ 32 ਗੇੜ ਪੂਰੇ ਹੋ ਚੁੱਕੇ ਹਨ ਇਨ੍ਹਾਂ ਗੇੜਾਂ ’ਚ ਸਾਫ਼ ਹੋ ਚੁੱਕੇ ਸ਼ਹਿਰਾਂ ’ਚ ਦਿੱਲੀ, ਜੈਪੁਰ, ਬੀਕਾਨੇਰ, ਗੁੜਗਾਓਂ, ਜੋਧਪੁਰ, ਸਰਸਾ, ਕੋਟਾ, ਹੋਸ਼ੰਗਾਬਾਦ, ਪੁਰੀ (ਉਡੀਸ਼ਾ), ਹਿਸਾਰ, ਰਿਸ਼ੀਕੇਸ਼, ਗੰਗਾ ਜੀ, ਹਰਿਦੁਆਰ, ਅਜਮੇਰ, ਪੁਸ਼ਕਰ, ਰੋਹਤਕ, ਫਰੀਦਾਬਾਦ, ਨਰੇਲਾ, ਕਰਨਾਲ, ਕੈਥਲ, ਨੋਇਡਾ, ਨਵੀਂ ਦਿੱਲੀ, ਸੀਕਰ, ਅਲਵਰ, ਦੌਸਾ, ਸਵਾਈ ਮਾਧੋਪੁਰ, ਸਿਓਂਪੁਰ ਤੇ ਟੋਂਕ, ਮੁੰਬਈ ਤੇ ਪਾਣੀਪਤ, ਜੈਪੁਰ, ਕਰਨਾਲ ਤੇ ਦਿੱਲੀ ਸ਼ਾਮਲ ਹਨ ਇਨ੍ਹਾਂ ਸਫਾਈ ਮਹਾਂ ਅਭਿਆਨਾਂ ਸਦਕਾ ਨਾ ਸਿਰਫ਼ ਇਹ 32 ਸ਼ਹਿਰ ਪੂਰੀ ਤਰ੍ਹਾਂ ਚਮਕੇ ਸਗੋਂ ਇੱਥੋਂ ਦੇ ਨਾਗਰਿਕਾਂ ਨੇ ਵੀ ਆਪਣੇ ਘਰ ਤੇ ਆਸ-ਪਾਸ ਸਾਫ਼-ਸਫ਼ਾਈ ਰੱਖਣ ਦਾ ਲਿਖਤੀ ਪ੍ਰਣ ਲਿਆ ਸਫਾਈ ਅਭਿਆਨਾਂ ਦੌਰਾਨ ਸੇਵਾਦਾਰਾਂ ਦਾ ਹੌਂਸਲਾ ਵੇਖਣਯੋਗ ਸੀ
ਧੀਆਂ ਨੂੰ ਦਿਵਾਇਆ ਬਰਾਬਰ ਦਾ ਅਧਿਕਾਰ, ਨਾਰੀ ਵਿਕਾਸ ਦੀ ਦਿਸ਼ਾ ’ਚ ਚੁੱਕੇ ਇਤਿਹਾਸਕ ਕਦਮ
ਪ੍ਰਾਚੀਨ ਕਾਲ ਤੋਂ ਹੀ ਔਰਤ ਸਮਾਜ ’ਚ ਬਰਾਬਰ ਦਾ ਦਰਜਾ ਨਹੀਂ ਪ੍ਰਾਪਤ ਕਰ ਸਕੀ ਮੱਧ ਕਾਲ ਤੇ ਆਧੁਨਿਕ ਕਾਲ ’ਚ ਔਰਤ ਨੇ ਭਾਵੇਂ ਸਿੱਖਿਆ, ਖੇਡਾਂ ਤੇ ਹੋਰ ਖੇਤਰਾਂ ’ਚ ਖੁਦ ਨੂੰ ਪੁਰਸ਼ ਦੇ ਬਰਾਬਰ ਲਿਆ ਖੜ੍ਹਾ ਕੀਤਾ ਹੋਵੇ ਪਰ ਮਨੁੱਖੀ ਸੋਚ ਨੇ ਉਸ ਨੂੰ ਅੱਜ ਤੱਕ ਪੂਰੀ ਤਰ੍ਹਾਂ ਇਸ ਸਮਾਨਤਾ ਵਜੋਂ ਸਵੀਕਾਰ ਨਹੀਂ ਕੀਤਾ ਇਹੀ ਕਾਰਨ ਹੈ ਕਿ ਗਰਭ ’ਚ ਮਾਦਾ-ਭਰੂਣ ਕਤਲ ਕਰਨਾ ਤੇ ਲੜਕੇ ਤੋਂ ਬਗੈਰ ਪਰਿਵਾਰ ਨੂੰ ਅਧੂਰਾ ਮੰਨਣ ਦੀ ਸੋਚ ਅੱਜ ਵੀ ਪੁਰਸ਼ ਪ੍ਰਧਾਨ ਸਮਾਜ ’ਚ ਬਣੀ ਹੋਈ ਹੈ ਪੂਜਨੀਕ ਗੁਰੂ ਜੀ ਨੇ ਇਨ੍ਹਾਂ ਕੁਰੀਤੀਆਂ ਨੂੰ ਰੋਕਣ ਲਈ ਅਜਿਹੀਆਂ ਲੜਕੀਆਂ ਨੂੰ, ਜਿਨ੍ਹਾਂ ਨੂੰ ਜਾਂ ਤਾਂ ਕੁੱਖ ’ਚ ਹੀ ਮਰਵਾ ਦਿੱਤਾ ਜਾਣਾ ਸੀ, ਜਾਂ ਫਿਰ ਸਮਾਜ ’ਚ ਦਰ-ਦਰ ਦੀਆਂ ਠੋ੍ਹਕਰਾਂ ਖਾਣ ਲਈ ਛੱਡ ਦਿੱਤਾ ਜਾਣਾ ਸੀ, ਆਪਣੀਆਂ ਧੀਆਂ ਦਾ ਦਰਜਾ ਦਿੱਤਾ ਤੇ ਉਨ੍ਹਾਂ ਲਈ ਸ਼ਾਹੀ ਬੇਟੀਆਂ ਬਸੇਰਾ ਦੀ ਸਥਾਪਨਾ ਕੀਤੀ ਅੱਜ ਉਹੀ ਲੜਕੀਆਂ ਸਿੱਖਿਆ ਤੇ ਖੇਡਾਂ ’ਚ ਕੌਮੀ, ਕੌਮਾਂਤਰੀ ਪੱਧਰ ’ਤੇ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੋਹ ਰਹੀਆਂ ਹਨ ਪੂਜਨੀਕ ਗੁਰੂ ਜੀ ਨੇ ਔਰਤਾਂ ਨੂੰ ਬਰਾਬਰ ਦਾ ਅਧਿਕਾਰ ਦੇਣ ਲਈ ਇੱਕ ਹੋਰ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਲੜਕੀਆਂ ਵੀ ਮਾਂ-ਬਾਪ ਦੀ ਅਰਥੀ ਨੂੰ ਮੋਢਾ ਦੇਣ ਦੀਆਂ ਹੱਕਦਾਰ ਹਨ ਸਮਾਜ ’ਚ ਪਹਿਲਾਂ ਇਹ ਅਧਿਕਾਰ ਸਿਰਫ਼ ਪੁੱਤਰਾਂ ਨੂੰ ਹੀ ਪ੍ਰਾਪਤ ਸੀ ਡੇਰਾ ਸੱਚਾ ਸੌਦਾ ਦੇ ਇਸ ਯਤਨ ਸਦਕਾ ਹੁਣ ਧੀਆਂ ਵੀ ਮਾਂ-ਬਾਪ ਦੀ ਅੰਤਿਮ ਕਿਰਿਆ ’ਚ ਬਰਾਬਰ ਦੀਆਂ ਹਿੱਸੇਦਾਰ ਬਣ ਰਹੀਆਂ ਹਨ ਇੰਨਾ ਹੀ ਨਹੀਂ ਵੇਸਵਾਪੁਣੇ ਦੀ ਦਲਦਲ ’ਚ ਫਸੀਆਂ ਲੜਕੀਆਂ ਨੂੰ ਵੀ ਪੂਜਨੀਕ ਗੁਰੂ ਜੀ ਨੇ ਸਮਾਜ ਦੀ ਮੁੱਖ ਧਾਰਾ ’ਚ ਲਿਆ ਕੇ ਉਨ੍ਹਾਂ ਨੂੰ ‘ਸ਼ੁੱਭ ਦੇਵੀ’ ਬਣਾਇਆ ਤੇ ਪਿਤਾ ਰੂਪ ’ਚ ਆਪਣਾ ਨਾਂਅ ਦੇ ਕੇ ਉਨ੍ਹਾਂ ਦਾ ਕੰਨਿਆਦਾਨ ਕੀਤਾ ਆਪ ਜੀ ਨੇ ‘ਕੁੱਲ ਦਾ ਕਰਾਊਨ’ ਮੁਹਿੰਮ ਦਾ ਵੀ ਸ਼ੁੱਭ-ਆਰੰਭ ਕਰਕੇ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ ਇਸ ਮੁਹਿੰਮ ਤਹਿਤ ਹੁਣ ਧੀਆਂ ਬਰਾਤ ਲੈ ਕੇ ਆਉਂਦੀਆਂ ਹਨ ਤੇ ਲਾੜੇ ਨੂੰ ਆਪਣੇ ਘਰ ਲੈ ਜਾਂਦੀਆਂ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ