ਵੋਟਿੰਗ ਸੰਗਰੂਰ 38.59 ਮੋਹਰੀ, ਹੁਸ਼ਿਆਰਪੁਰ 22.69 ਸਭ ਤੋਂ ਪਿੱਛੇ
ਚੰਡੀਗੜ੍ਹ, ਸੱਚ ਕਹੂੰ ਨਿਊਜ
1 ਵਜੇ ਤੱਕ ਇਸ ਸੀਟ ‘ਤੇ 31.98 ਫੀਸਦੀ ਵੋਟਿੰਗ ਹੋਈ। ਅੰਮ੍ਰਿਤਸਰ 26.64 ਫੀਸਦੀ ਵੋਟਾਂ ਪਈਆਂ। ਇਸੇ ਤਰ੍ਹਾਂ ਖੰਡੂਰ ਸਾਹਿਬ 33.50, ਜਲੰਧਰ 36.30, ਲੁਧਿਆਣਾ 24.22, ਬਠਿੰਡਾ 36.68, ਫਿਰੋਜਪੁਰ 34.19, ਫਰੀਦਕੋਟ 28.35, ਗੁਰਦਾਸਪੁਰ 34.9 ਫੀਸਦੀ ਤੇ ਪਟਿਆਲਾ ‘ਚ 28.82 ਵੋਟਾਂ ਪੋਲ ਹੋਈਆਂ। ਵੋਟਿੰਗ ‘ਚ ਅੱਜ ਫਿਰ ਮਾਲਵਾ ਅੱਗੇ ਰਿਹਾ। ਮਾਝਾ ਤੇ ਦੁਆਬਾ ਵੋਟਿੰਗ ‘ਚ ਪਛੜੇ ਰਹੇ। ਮਾਲਵੇ ‘ਚ ਸੰਗਰੂਰ ਤੇ ਬਠਿੰਡਾ ਪਟਿਆਲਾ ਨੂੰ ਕੱਟ ਅੱਗੇ ਨਿਕਲ ਗਏ। ਮਾਲਵੇ ਦੀ ਸੀਟ ਲੁਧਿਆਣਾ ‘ਤੇ ਵੋਟਰਾਂ ਨੇ ਸੁਸਤੀ ਵਖਾਈ ਹੈ। ਤੇਜ਼ ਧੁੱਪ ਦੇ ਬਾਵਜੂਦ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਪੁਰਸ਼ਾਂ ਦੇ ਨਾਲ-ਨਾਲ ਮਹਿਲਾਵਾਂ ਨੇ ਵਧ-ਚੜ੍ਹ ਕੇ ਵੋਟ ਪਾਈ। ਅਪਾਹਜ ਵੀ ਵੋਟ ਪਾਉਂਦੇ ਵੇਖੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।