New Canal Fazilka: 52 ਕਿਲੋਮੀਟਰ ਦੀ ਨਵੀਂ ਨਹਿਰ, ਜ਼ਿਲ੍ਹਾ ਲਈ ਬਣੇਗੀ ਵਰਦਾਨ

New Canal Fazilka
New Canal Fazilka: 52 ਕਿਲੋਮੀਟਰ ਦੀ ਨਵੀਂ ਨਹਿਰ, ਜ਼ਿਲ੍ਹਾ ਫਾਜ਼ਿਲਕਾ ਲਈ ਬਣੇਗੀ ਵਰਦਾਨ

ਕਾਲੇ ਪਾਣੀ ਤੋਂ ਮਿਲੇਗੀ ਮੁਕਤੀ, ਖੇਤੀ ਨੂੰ ਮਿਲੇਗਾ ਪੂਰਾ ਪਾਣੀ

New Canal Fazilka: (ਰਜਨੀਸ਼ ਰਵੀ) ਫਾਜ਼ਿਲਕਾ। ਹਰੀਕੇ ਹੈਡਵਰਕਸ ਤੋਂ ਬਾਲੇ ਵਾਲਾ ਹੈਡਵਰਕਸ ਤੱਕ 647 ਕਰੋੜ ਰੁਪਏ ਨਾਲ ਬਣਨ ਵਾਲੀ ਫਿਰੋਜ਼ਪੁਰ ਫੀਡਰ ਨਹਿਰ ਦਾ ਪ੍ਰੋਜੈਕਟ ਪਾਸ ਹੋਣ ਨਾਲ ਫਾਜ਼ਿਲਕਾ ਜ਼ਿਲ੍ਹੇ ਨੂੰ ਗੰਦੇ ਪਾਣੀ ਤੋਂ ਪੱਕੇ ਤੌਰ ’ਤੇ ਮੁਕਤੀ ਮਿਲੇਗੀ। ਇਹ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਉਨਾਂ ਨੇ ਇਹ ਪ੍ਰੋਜੈਕਟ ਪਾਸ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਤਕਾਲੀ ਸਿੰਚਾਈ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਵਰਤਮਾਨ ਸਿੰਚਾਈ ਮੰਤਰੀ ਬਰਿੰਦਰ ਗੋਇਲ ਸਮੇਤ ਕੇਂਦਰ ਦੇ ਜਲ ਸ਼ਕਤੀ ਮੰਤਰਾਲੇ ਦਾ ਧੰਨਵਾਦ ਕੀਤਾ ਹੈ।

ਉਹਨਾਂ ਨੇ ਦੱਸਿਆ ਕਿ ਪਹਿਲਾਂ ਇਸ ਇਲਾਕੇ ਦੀਆਂ ਨਹਿਰਾਂ ਵਿੱਚ ਹਰੀਕੇ ਤੋਂ ਹੁਸੈਨੀਵਾਲਾ ਹੋ ਕੇ ਅਤੇ ਪਾਕਿਸਤਾਨ ਵਿੱਚੋਂ ਹੁੰਦੇ ਹੋਏ ਪਾਣੀ ਪਹੁੰਚਦਾ ਸੀ ਜਿਸ ਵਿੱਚ ਪਾਕਿਸਤਾਨ ਦੇ ਕਸੂਰ ਸ਼ਹਿਰ ਦੀ ਚਮੜਾ ਫੈਕਟਰੀਆਂ ਦਾ ਪਾਣੀ ਮਿਕਸ ਹੋਣ ਨਾਲ ਇਹ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਸੀ ਅਤੇ ਇਸੇ ਕਾਰਨ ਇਸ ਇਲਾਕੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਫੈਲੀਆਂ ਹੋਈਆਂ ਸਨ। ਪਰ ਹੁਣ ਇਹ ਪਾਣੀ ਸਿੱਧਾ ਬਾਲੇ ਵਾਲੇ ਹੈੱਡ ’ਤੇ ਪਹੁੰਚੇਗਾ ਜੋ ਕਿ ਹਰੀਕੇ ਹੈਡਵਰਕਸ ਤੋਂ ਆਏਗਾ ਅਤੇ ਇਹ ਪਾਣੀ ਪੂਰੀ ਤਰ੍ਹਾਂ ਨਾਲ ਸਾਫ ਹੋਵੇਗਾ ਅਤੇ ਇਸ ਸਾਫ ਪਾਣੀ ਨਾਲ ਜਿੱਥੇ ਇਲਾਕੇ ਦੇ ਲੋਕਾਂ ਨੂੰ ਸਿਹਤ ਪੱਖੋਂ ਵੱਡੀ ਸਹੂਲਤ ਮਿਲੇਗੀ ਉੱਥੇ ਹੀ ਨਹਿਰ ਦੀ ਸਮਰੱਥਾ ਵਿੱਚ ਵਾਧਾ ਹੋਣ ਨਾਲ ਕਿਸਾਨਾਂ ਨੂੰ ਵੀ ਭਰਪੂਰ ਮਾਤਰਾ ਵਿੱਚ ਪਾਣੀ ਮਿਲੇਗਾ। New Canal Fazilka

ਇਹ ਵੀ ਪੜ੍ਹੋ: Yudh Nashe Virudh: ਨਸ਼ੇ ਤੇ ਨਸ਼ਾ ਤਸਕਰਾਂ ਦੇ ਖਾਤਮੇ ਤੱਕ ਯੁੱਧ ਨਸ਼ਿਆਂ ਵਿਰੁੱਧ ਜਾਰੀ ਰਹੇਗਾ : ਸੰਧਵਾਂ

ਉਹਨਾਂ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਹੈ ਇਸ ਸਬੰਧੀ ਯਤਨ ਕੀਤੇ ਜਾ ਰਹੇ ਸਨ ਕਿ ਜਿਲ੍ਹੇ ਫਾਜ਼ਿਲਕਾ ਦੇ ਇਲਾਕੇ ਨੂੰ ਸਿੱਧਾ ਹਰੀਕੇ ਤੋਂ ਬਾਲੇ ਵਾਲਾ ਹੈਡ ਦੇ ਮਾਰਫਤ ਪਾਣੀ ਮਿਲੇ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪਿਆ ਹੈ ਅਤੇ ਕੇਂਦਰ ਸਰਕਾਰ ਨੇ ਇਹ ਪ੍ਰੋਜੈਕਟ ਪਾਸ ਕਰ ਦਿੱਤਾ ਹੈ। ਇਸ ’ਤੇ 647.62 ਕਰੋੜ ਰੁਪਏ ਖਰਚ ਆਵੇਗਾ ।

ਉਹਨਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਇਲਾਕੇ ਦੀ ਖੇਤੀ ਨੂੰ ਜਿੱਥੇ ਵੱਡਾ ਹੁੰਗਾਰਾ ਮਿਲੇਗਾ ਉੱਥੇ ਹੀ ਮਨੁੱਖੀ ਸਿਹਤ ਲਈ ਵੀ ਇਹ ਵਰਦਾਨ ਸਾਬਿਤ ਹੋਵੇਗਾ ਕਿਉਂਕਿ ਪ੍ਰਦੂਸ਼ਿਤ ਪਾਣੀ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੋਕਾਂ ਵਿੱਚ ਫੈਲਦੀਆਂ ਰਹਿੰਦੀਆਂ ਸਨ । ਉਹਨਾਂ ਨੇ ਇਸ ਲਈ ਇਲਾਕੇ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਉਹ ਸਾਰੇ ਕੰਮ ਕਰ ਰਹੀ ਹੈ ਜੋ ਲੋਕ ਸਰਕਾਰ ਤੋਂ ਚਾਹੁੰਦੇ ਹਨ ਅਤੇ ਇਹ ਬਹੁਤ ਲੰਬੇ ਸਮੇਂ ਦੀ ਮੰਗ ਸੀ ਜਿਸ ਨੂੰ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੂਰਾ ਕੀਤਾ ।