ਫਿਰੋਜ਼ਪੁਰ ਡਵੀਜ਼ਨ ‘ਚ ਦੌੜੀਆਂ 52 ਮਾਲ ਗੱਡੀਆਂ, ਕੁੱਝ ਲਿਆ ਰਹੀਆਂ ਕੁੱਝ ਲਿਜਾ ਰਹੀਆਂ
ਫਿਰੋਜ਼ਪੁਰ,(ਸਤਪਾਲ ਥਿੰਦ)। ਰੇਲਵੇ ਟ੍ਰੈਕਾਂ ਤੋਂ ਕਿਸਾਨਾਂ ਦੇ ਧਰਨੇ ਹੱਟਦਿਆਂ ਹੀ ਰੇਲਵੇ ਲਾਇਨਾਂ ‘ਤੇ ਮਾਲ ਗੱਡੀਆਂ ਦੌੜਨੀਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਕਿਸਾਨ ਜੱਥੇਬੰਦੀਆਂ ਦੇ ਫੈਸਲੇ ਮੁਤਾਬਿਕ ਸਿਰਫ ਮਾਲ ਗੱਡੀਆਂ ਨੂੰ ਚੱਲਣ ਦੀ ਇਜ਼ਾਜਤ ਦਿੱਤੀ ਗਈ ਹੈ, ਜਿਸ ਦੇ ਬਾਅਦ ਕਿਸਾਨਾਂ ਵੱਲੋਂ ਰੇਲਵੇ ਟ੍ਰੈਕਾਂ ਤੋਂ ਆਪਣੇ ਧਰਨੇ ਹਟਾਉਣ ਮਗਰੋਂ ਢੋਆ ਢੋਆਈ ਲਈ ਮਾਲ ਗੱਡੀਆਂ ਦੀ ਸਪੀਡ ਖਿੱਚ ਦਿੱਤੀ ਹੈ ਅਤੇ ਸ਼ੁੱਕਰਵਾਰ ਸ਼ਾਮ ਤੱਕ ਰੇਲਵੇ ਮੰਡਲ ਫਿਰੋਜ਼ਪੁਰ ‘ਚ 52 ਦੇ ਕਰੀਬ ਮਾਲ ਗੱਡੀਆਂ ਚਲਾਈਆਂ ਗਈਆਂ। ਇਸ ਸਬੰਧੀ ਮੰਡਲ ਰੇਲਵੇ ਪ੍ਰਬੰਧਕ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਮਾਲ ਗੱਡੀਆਂ ਦਾ ਸੰਚਾਲਨ ਵੀਰਵਾਰ ਤੋਂ ਸ਼ੁਰੂ ਕਰ ਦਿੱਤਾ ਗਿਆ ਅਤੇ ਸ਼ੁੱਕਰਵਾਰ ਸ਼ਾਮ ਤੱਕ 52 ਮਾਲ ਗੱਡੀਆਂ ਚਲਾਈਆਂ ਗਈ
ਜਿਹਨਾਂ ਵਿੱਚ 17 ਮਾਲ ਗੱਡੀਆਂ ਮੰਡਲ ਤੋਂ ਬਾਹਰ ਗਈਆਂ ਹਨ ਜਿਹਨਾਂ ‘ਚ 01 ਅਨਾਜ, 10 ਕੰਟੇਨਰ ਰੈੱਕ, 01 ਜਿਪਸਮ, 01 ਫੁਟਕਲ ਤੋਂ ਇਲਾਵਾ 4 ਖਾਲੀ ਗੱਡੀਆਂ ਕੋਲੇ ਅਤੇ ਲੋਹੇ ਦੀ ਲੋਡਿੰਗ ਲਈ ਫਿਰੋਜ਼ਪੁਰ ਡਵੀਜਨ ਤੋਂ ਬਾਹਰ ਭੇਜੀਆਂ ਗਈ ਜਦ ਕਿ ਜੰਮੂ-ਕਸ਼ਮੀਰ ਅਤੇ ਪੰਜਾਬ ਲਈ 35 ਮਾਲ ਗੱਡੀਆਂ ਆਈਆਂ ਜਿਹਨਾਂ ‘ਚੋਂ ਪੀ.ਓ.ਐਲ. ਕੇ . ਦੀਆਂ 3, ਕੋਲੇ ਦੀਆਂ 4, ਕੰਟੇਨਰ ਦੀਆਂ 4, ਆਇਰਨ ਦੀਆਂ 5, ਖਾਦ ਦੀਆਂ 2, ਸੀਮਿੰਟ ਦੀਆਂ 3 ਮਾਲ ਗੱਡੀਆਂ ਆਈਆਂ ਹਨ ਅਤੇ 14 ਖਾਲੀ ਗੱਡੀਆਂ ਅਨਾਜ ਦੀ ਲੋਡਿੰਗ ਲਈ ਫਿਰੋਜਪੁਰ ਡਵੀਜਨ ਵਿਚ ਆਈਆਂ ਹਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.