ਅਮਰੀਕਾ ’ਚ ਬਰਫ਼ੀਲੇ ਤੂਫ਼ਾਨ ਕਾਰਨ 5000 ਉਡਾਣਾਂ ਰੱਦ
ਵਾਸ਼ਿੰਗਟਨ। ਅਮਰੀਕਾ ਦੇ ਪੂਰਬੀ ਤੱਟ ’ਤੇ ਬਰਫ਼ੀਲੇ ਤੂਫ਼ਾਨ ਕਾਰਨ ਅਧਿਕਾਰੀਆਂ ਨੇ ਸ਼ੁੱਕਰਵਾਰ ਅਤੇ ਹਫ਼ਤੇ ਦੇ ਅੰਤ ’ਚ 5000 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਵੈੱਬਸਾਈਟ ਫਲਾਈਟ ਅਵੇਅਰ.ਕਾਮ ਨੇ ਇਹ ਜਾਣਕਾਰੀ ਦਿੱਤੀ ਹੈ। ਸ਼ੁੱਕਰਵਾਰ ਸ਼ਾਮ ਨੂੰ ਵੈਬਸਾਈਟ ਨੇ ਕਿਹਾ,‘‘ਕੁੱਲ 31,109 ਉਡਾਣਾਂ ਸ਼ਨੀਵਾਰ ਲਈ, 600 ਐਤਵਾਰ ਲਈ ਅਤੇ ਲਗਭਗ 1300 ਉਡਾਣਾਂ ਅੱਜ ਅਮਰੀਕਾ ਦੇ ਅੰਦਰ ਜਾਂ ਬਾਹਰ ਰੱਦ ਕੀਤੀਆਂ ਜਾ ਰਹੀਆਂ ਹਨ।’’
ਦੇਸ਼ ਵਿੱਚ 700 ਤੋਂ ਜ਼ਿਆਦਾ ਉਡਾਣਾਂ ਨਿਊਯਾਰਕ ਦੇ ਜੇਐਫਕੇ ਅੰਤਰਰਾਸ਼ਟੀ ਹਵਾਈ ਅੱਡੇ ਤੋਂ ਰੱਦ ਕੀਤੀਆਂ ਗਈਆਂ। ਜੋ ਕਿ ਸਭ ਤੋਂ ਜ਼ਿਆਦਾ ਹੈ। ਨਿਊਯਾਰਕ ਦੇ ਦੋ ਹੋਰ ਹਵਾਈ ਅੱਡਿਆਂ ਲਾਗਾਰਡੀਆ ਅਤੇ ਨੇਵਾਰਕ ਨੇ 500 ਤੋਂ ਜ਼ਿਆਦਾ ਉਡਾਨਾਂ ਰੱਦ ਕਰ ਦਿੱਤੀਆਂ। ਬੋਸਟਨ ਦੇ ਲੋਗਾਨ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਲਗਭਗ 600 ਉਡਾਨਾਂ ਨੂੰ ਰੱਦ ਕਰਨ ਦੀ ਸੂਚਨਾ ਦਿੱਤੀ ਹੈ। ‘ਕੇਨਨ’ ਨਾਮਕ ਇੱਕ ਸਰਦੀਆਂ ਦੇ ਬਰਫ਼ੀਲੇ ਤੂਫਾਨ ਦੇ ਭਾਰੀ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਨਾਲ ਪੂਰਬੀ ਤੱਟ ਦੇ ਕੁੱਝ ਹਿੱਸਿਆਂ ਨਾਲ ਟਕਰਾਉਣ ਦੀ ਸੰਭਾਵਨਾ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਨਿਊਯਾਰਕ ਸਿਟੀ ਮੈਟਰੋਪੋਲੀਅਨ ਖੇਤਰ ਪੂਰਵੀ ਤੱਟ ਦੇ ਕੁੱਝ ਖੇਤਰਾਂ ਵਿੱਚ ਛੇ ਇੰਚ ਤੱਕ ਬਰਫ਼ ਪੈ ਸਕਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ