ਪਾਕਿਸਤਾਨ ’ਚ ਕੋਰੋਨਾ ਮਾਮਲਿਆਂ ’ਚ 50 ਫੀਸਦੀ ਵਾਧਾ
ਇਸਲਾਮਾਬਾਦ। ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ (ਐਨਸੀਓਸੀ) ਦੁਆਰਾ ਜਨਵਰੀ ਦੇ ਅਖੀਰ ਵਿਚ ਕੋਰੋਨਾ ਪਾਬੰਦੀਆਂ ਨੂੰ ਢਿੱਲ ਦਿੱਤੀ ਗਈ, ਪਿਛਲੇ ਪੰਦਰਵਾੜੇ ਵਿਚ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ 50 ਫੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ। ਇਹ ਪ੍ਰਭਾਵ ਐਤਵਾਰ ਨੂੰ ਜਾਰੀ ਰਿਪੋਰਟਾਂ ਵਿੱਚ ਸਾਹਮਣੇ ਆਇਆ ਹੈ। ਸ਼ਨਿੱਚਰਵਾਰ ਨੂੰ ਇਕੋ ਦਿਨ ਵਿਚ ਕੋਰੋਨਾ ਦੇ ਕੁੱਲ 1714 ਨਵੇਂ ਕੇਸ ਦਰਜ ਹੋਏ ਅਤੇ 38 ਮੌਤਾਂ ਹੋਈਆਂ, ਜਦੋਂਕਿ ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ 17,352 ਹੋ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.