Robbers Arrested: (ਅਜੈ ਮਨਚੰਦਾ) ਕੋਟਕਪੂਰਾ। ਐਸਐਸਪੀ ਫਰੀਦਕੋਟ ਡਾ.ਪ੍ਰਗਿਆ ਜੈਨ ਅਤੇ ਡੀਐਸਪੀ ਕੋਟਕਪੂਰਾ ਜਤਿੰਦਰ ਸਿੰਘ ਵੱਲੋਂ ਬੁਰੇ ਅਨਸਰਾਂ ਅਤੇ ਨਸ਼ਿਆਂ ਦੀ ਵਿਕਰੀ ਤੇ ਵਰਤੋਂ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ’ਤੇ ਥਾਣਾ ਸਦਰ ਪੁਲਿਸ ਕੋਟਕਪੂਰਾ ਵੱਲੋਂ ਨਸ਼ਾ ਕਰਨ ਤੇ ਵੇਚਣ ਅਤੇ ਲੁੱਟਾਂ-ਖੋਹਾਂ ਕਰਨ ਦੇ ਆਦੀ ਪੰਜ ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Rajvir Jawanda Health: ਪੰਜਾਬੀ ਗਾਇਕ ਰਾਜ਼ਵੀਰ ਜਵੰਦਾ ਦੀ ਹਾਲਤ ’ਚ ਸੁਧਾਰ, ਅਜੇ ਵੀ ਵੈਂਟੀਲੇਟਰ ’ਤੇ
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਗੁਰਾਂਦਿੱਤਾ ਸਿੰਘ ਐਸ.ਐਚ.ਓ. ਥਾਣਾ ਸਦਰ ਕੋਟਕਪੂਰਾ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਦੇਵੀਵਾਲਾ ਤੋਂ ਸਿਰਸੜੀ ਨੂੰ ਜਾ ਰਹੇ ਸਨ ਤਾਂ ਨੈਸ਼ਨਲ ਹਾਈਵੇ-54 ’ਤੇ ਪੈਂਦੇ ਕੱਟ ਕੋਲ ਮੁਖਬਰ ਨੇ ਪੁਲਸ ਟੀਮ ਨੂੰ ਇਤਲਾਹ ਦਿੱਤੀ ਕਿ ਨਸ਼ਾ ਕਰਨ ਤੇ ਵੇਚਣ ਅਤੇ ਲੁੱਟਾਂ-ਖੋਹਾਂ ਕਰਨ ਦੇ ਆਦਿ ਕੁੱਝ ਵਿਅਕਤੀ ਪਿੰਡ ਦੇਵੀਵਾਲਾ ਰੋਡ ’ਤੇ ਬੰਦ ਪਏ ਸਾਂਝ ਕੇਂਦਰ ਦੀ ਇਮਾਰਤ ਕੋਲ ਲੁੱਕ-ਛਿਪ ਕੇ ਰਾਹਗੀਰਾਂ ਤੋਂ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਜੇਕਰ ਹੁਣੇ ਕਾਰਵਾਈ ਕੀਤੀ ਜਾਵੇ ਤਾਂ ਇੰਨ੍ਹਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਮਿਲੀ ਸੂਚਨਾ ਤੋਂ ਬਾਅਦ ਪੁਲਿਸ ਟੀਮ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਉਕਤ ਸਥਾਨ ਤੋਂ ਜਤਿੰਦਰ ਸਿੰਘ ਵਾਸੀ ਪਿੰਡ ਹਰੀਨੌਂ, ਫੀਨਾ ਵਾਸੀ ਕੋਟਕਪੂਰਾ ਅਤੇ ਅਭਿਸ਼ੇਕ, ਸੰਜੂ ਤੇ ਦੇਬੂ ਵਾਸੀਆਨ ਸੰਧਵਾਂ ਨੂੰ ਲਕੜ ਦੀਆਂ ਦਸਤੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ।