ਸਾਡੇ ਨਾਲ ਸ਼ਾਮਲ

Follow us

12.7 C
Chandigarh
Thursday, February 12, 2026
More
    Home Breaking News ਕੈਸ਼ ਵੈਨ &#821...

    ਕੈਸ਼ ਵੈਨ ‘ਤੇ ਗੋਲੀਬਾਰੀ ਕਰਕੇ ਲੁੱਟੇ 5 ਲੱਖ ਰੁਪਏ

    5 Lakh, Rupees, Looted, Firing, Cash, Van

    ਬੈਂਕ ਦਾ ਸੁਰੱਖਿਆ ਗਾਰਡ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ

    ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ/ਸੱਚ ਕਹੂੰ ਨਿਊਜ਼)। ਸੰਗਰੂਰ-ਪਟਿਆਲਾ ਰੋਡ ‘ਤੇ ਅੱਜ ਦਿਨ ਦਿਹਾੜੇ ਨਕਾਬਪੋਸ਼ ਲੁਟੇਰਿਆਂ ਨੇ ਬੈਂਕ ਦੀ ਕੈਸ਼ ਵੈਨ ‘ਤੇ ਘਾਤ ਲਾ ਕੇ ਗੋਲੀਆਂ ਨਾਲ ਹਮਲਾ ਕਰਕੇ ਬੈਂਕ ਦੇ ਸੁਰੱਖਿਆ ਗਾਰਡ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ 5 ਲੱਖ ਰੁਪਏ ਦੇ ਕਰੀਬ ਨਕਦੀ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਇੱਕ ਬੈਂਕ ਦੀ ਗੱਡੀ ਭਵਾਨੀਗੜ੍ਹ ਵਿਖੇ ਸਥਿਤ ਏਟੀਐੱਮ ਵਿਖੇ ਨਕਦੀ ਪਾਉਣ ਜਾ ਰਹੀ ਸੀ ਤਾਂ ਭਾਈ ਗੁਰਦਾਸ ਕਾਲਜ ਕੋਲ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਜਿਨ੍ਹਾਂ ਵਿੱਚੋਂ ਇੱਕ ਨੇ ਰੁਮਾਲ ਨਾਲ ਮੂੰਹ ਢਕਿਆ ਹੋਇਆ ਅਤੇ ਦੂਜੇ ਨੇ ਹੈਲਮਟ ਪਾਇਆ ਹੋਇਆ ਸੀ, ਨੇ ਪਹਿਲਾਂ ਵੈਨ ਦੇ ਟਾਇਰ ਵਿੱਚ ਗੋਲੀ ਮਾਰੀ ਅਤੇ ਇਸ ਤੋਂ ਬਾਅਦ ਜਦੋਂ ਗੱਡੀ ਰੁਕੀ ਤਾਂ ਉਨ੍ਹਾਂ ਵੈਨ ਵਿੱਚ ਮੌਜ਼ੂਦ ਸੁਰੱਖਿਆ ਗਾਰਡ ਵੱਲ ਨੂੰ ਗੋਲੀਆਂ ਚਲਾ ਦਿੱਤੀਆਂ ਅਤੇ ਤਿੰਨ ਗੋਲੀਆਂ ਸੁਰੱਖਿਆ ਗਾਰਡ ਦੇ ਲੱਗੀਆਂ ਅਤੇ ਉਹ ਜ਼ਖਮੀ ਹੋ ਗਿਆ। (Cash Van)

    ਇਸ ਦੌਰਾਨ ਉਹਨਾਂ ਗੱਡੀ ਦੇ ਡਰਾਈਵਰ ਤੋਂ ਪਿਸਤੌਲ ਦੀ ਨੋਕ ‘ਤੇ ਪੈਸਿਆਂ ਵਾਲਾ ਬੈਗ ਜਿਸ ਵਿੱਚ 5 ਲੱਖ ਰੁਪਏ ਦੇ ਕਰੀਬ ਸੀ, ਲੈ ਕੇ ਫਰਾਰ ਹੋ ਗਏ। ਸੁਰੱਖਿਆ ਗਾਰਡ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਸੰਗਰੂਰ ਵਿਖੇ ਭਰਤੀ ਕਰਵਾਇਆ ਗਿਆ ਮੌਕੇ ‘ਤੇ ਪੁੱਜੇ ਐਸ.ਪੀ.(ਡੀ) ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਵਿੱਚ ਪੂਰੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਉਨਾਂ ਦੱਸਿਆ ਕਿ ਇਹ ਵੈਨ ਕੌਲਾ ਪਾਰਕ ਸੰਗਰੂਰ ਸਥਿਤ ਬੈਂਕ ਵਿੱਚੋਂ ਕੈਸ਼ ਲੈ ਕੇ ਭਵਾਨੀਗੜ ਸਥਿਤ ਏਟੀਐਮ ਵਿੱਚ ਪਾਉਣ ਚੱਲੀ ਸੀ ਜਿਸ ਨਾਲ ਇਹ ਘਟਨਾ ਵਾਪਰ ਗਈ। ਉਨ੍ਹਾਂ ਦੱਸਿਆ ਕਿ ਸਾਨੂੰ ਪਤਾ ਲੱਗਿਆ ਹੈ ਕਿ ਲੁਟੇਰਿਆਂ ਨੇ ਕਈ ਫਾਇਰ ਕੀਤੇ ਹਨ ਜਿਹੜੇ ਵੈਨ ਦੇ ਵੱਖ-ਵੱਖ ਹਿੱਸਿਆਂ ‘ਤੇ ਲੱਗੇ ਹਨ। (Cash Van)

    LEAVE A REPLY

    Please enter your comment!
    Please enter your name here