ਟੈਂਕਰ-ਬਲੇਰੋ ਦੀ ਟੱਕਰ ‘ਚ 5 ਦੀ ਮੌਤ

5 Killed, Tanker, Blarero, Collision

ਟੈਂਕਰ ਚਾਲਕ ਮੌਕੇ ‘ਤੇ ਫਰਾਰ

ਬੀਕਾਨੇਰ, (ਏਜੰਸੀ)। ਰਾਜਸਥਾਨ ‘ਚ ਬੀਕਾਨੇਰ ਗੰਗਾਸ਼ਹਿਰ ਥਾਣਾ ਖੇਤਰ ‘ਚ ਅੱਜ ਇਕ ਬਲੈਰੋ ਗੱਡੀ ਟੈਂਕਰ (Tanker, Blarero) ਨਾਲ ਟਕਰਾਉਣ ਤੇ ਪੰਜ ਨਾਗਰਿਕਾਂ ਦੀ ਮੌਤ ਹੋ ਗਈ। ਸਰਕਲ ਇੰਸਪੈਕਟਰ ਸੁਭਾਸ਼ ਨੇ ਦੱਸਿਆ ਕਿ ਨਾਗੌਰ ਜਿਲ੍ਹੇ ਦੇ ਪੰਜ ਜਣੇ ਬਲੈਰੋ ਗੱਡੀ ‘ਚ ਬਿਮਾਰ ਪਰਿਵਾਰ ਨੂੰ ਲੈ ਕੇ ਬੀਕਾਨੇਰ ਪੀਬੀਐਮ ਜਾ ਰਹੇ ਸਨ। ਸਵੇਰੇ ਕਰੀਬ ਸੱਤ ਵਜੇ ਪਲਾਨਾ ਬੀਕਾਨੇਰ ਵਿਚਕਾਰ ਭਾਦੂ ਪੈਟਰੋਲ ਪੰਜ ਕੋਲ ਬਲੈਰੋ ਗੱਡੀ ਉਲਟ ਦਿਸ਼ਾ ਤੋਂ ਆ ਰਹੇ ਟੈਂਕਰ ਨਾਲ ਟਕਰਾਗਈ।

ਇਸ ਵਿਚ ਪੰਜਾਂ ਦੀ ਮੌਕੇ ‘ਤੇ ਮੌਤ ਹੋ ਗਈ। ਫਿਲਹਾਲ ਇਸ ਵਿਚ ਜਗਦੀਸ਼, ਹੇਮਰਾਜ ਦੀ ਪਹਿਚਾਣ ਹੋਈ ਹੈ। ਘਟਨਾ ਤੋਂ ਬਾਅਦ ਟੈਂਕਰ ਚਾਲਕ ਮੌਕੇ ‘ਤੇ ਹੀ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਕ ਮ੍ਰਿਤਕ ਦਾ ਪਹਿਚਾਣ ਪੱਤਰ ਮਿਲਿਆ ਹੈ, ਜੋ ਇਹ ਰੋਹਿਤੜਾ ਪਿੰਡ ਦੇ ਦੱਸੇ ਜਾ ਰਹੇ ਹਨ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਨਾ ਕਰ ਦਿੱਤੀ ਗਈ ਹੈ।  ਉਨ੍ਹਾਂ ਦੇ ਆਉਣ  ਤੋਂ ਬਾਅਦ ਉਨ੍ਹਾਂ ਦੀ ਪਹਿਚਾਣ ਹੋ ਸਕੇਗੀ।

LEAVE A REPLY

Please enter your comment!
Please enter your name here