ਭਾਰਤ-ਪਾਕਿ ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ

Geroin, Seized, Indo-Pak, Border,BSF

ਦੋ ਪੈਕੇਟਾਂ ‘ਚ ਜ਼ਮੀਨ ਵਿੱਚ ਦੱਬੀ ਹੋਈ ਸੀ ਹੈਰੋਇਨ

ਸਤਪਾਲ ਥਿੰਦ,ਫਿਰੋਜ਼ਪੁਰ: ਭਾਰਤ-ਪਾਕਿ ਸਰਹੱਦ ਤੋਂ ਸੀਮਾ ਸੁਰੱਖਿਆ ਬਲ ਦੀ 193 ਬਟਾਲੀਅਨ ਨੇ ਦੋ ਪੈਕਟ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਬੀਐੱਸਐਫ ਦੇ ਡੀਆਈਜੀ ਨੇ ਦੱਸਿਆ ਕਿ ਬੀਓਪੀ ਜਗਦੀਸ਼ ਚੌਂਕੀ ‘ਤੇ ਤਾਇਨਾਤ 193 ਬਟਾਲੀਅਨ ਬੀਐਸਐਫ ਦੇ ਜਵਾਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਗਦੀਸ਼ ਚੌਂਕੀ ਦੇ ਨਜ਼ਦੀਕ ਪਾਕਿਸਤਾਨ ਸਮੱਗਲਰਾਂ ਵਲੋਂ ਭੇਜੀ ਗਈ ਹੈਰੋਇਨ ਜ਼ਮੀਨ ਵਿੱਚ ਦੱਬੀ ਪਈ ਹੈ।

ਡੀਆਈਜੀ ਨੇ ਦੱਸਿਆ ਕਿ ਇਸ ਦੀ ਸੂਚਨਾ ਮਿਲਦੇ ਹੀ ਜਵਾਨਾਂ ਵੱਲੋਂ ਜਗਦੀਸ਼ ਚੌਂਕੀ ਅਧੀਨ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਤਾਂ ਉਨ੍ਹਾਂ ਨੂੰ ਸਰਹੱਦ ਤੋਂ ਜ਼ਮੀਨ ਵਿੱਚ ਦੱਬੇ ਦੋ ਪੈਕਟ ਹੈਰੋਇਨ ਦੇ ਬਰਾਮਦ ਹੋਏ। ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਜ਼ਾਰ ‘ਚ ਕੀਮਤ 5 ਕਰੋੜ ਰੁਪਏ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।