Tangri River: ਲਾਪਤਾ ਬੱਚੇ ਦੀ ਭਾਲ ਜਾਰੀ
- ਟਾਂਗਰੀ ਨਦੀ ਖਤਰੇ ਦੇ ਨਿਸ਼ਾਨ ਤੋਂ ਚੱਲ ਰਹੀ ਐ ਉੱਪਰ
Tangri River: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਜ਼ਿਲ੍ਹੇ ਦੇ ਬਾਰਡਰ ਤੇ ਲੱਗਦੇ ਪਿੰਡ ਅਹਿਰੂ ਖੁਰਦ ਦੇ 5 ਬੱਚੇ ਟਾਂਗਰੀ ਨਦੀ ’ਚ ਡੁੱਬ ਗਏ, ਜਿਨ੍ਹਾਂ ਵਿੱਚੋਂ ਚਾਰ ਨੂੰ ਬਚਾ ਲਿਆ ਗਿਆ ਹੈ ਜਦਕਿ ਇੱਕ ਬੱਚਾ ਲਾਪਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੱਚੇ ਟਾਂਗਰੀ ਨਦੀ ਤੇ ਪਾਣੀ ਦੇਖਣ ਲਈ ਗਏ ਸਨ ਕਿ ਅਚਾਨਕ ਇਹ ਪੰਜ ਬੱਚੇ ਪਾਣੀ ਵਿੱਚ ਵਹਿ ਗਏ।
Read Also : ਭਗਵੰਤ ਮਾਨ ਦੀ ਸਿਹਤ ’ਤੇ ਆਇਆ ਨਵਾਂ ਅਪਡੇਟ, ਸਿਸੋਦੀਆ ਵੀ ਪਹੁੰਚੇ ਹਸਪਤਾਲ
ਮੁੱਢਲੀ ਜਾਣਕਾਰੀ ਮੁਤਾਬਿਕ ਚਾਰ ਬੱਚਿਆਂ ਨੂੰ ਸਰੁੱਖਿਅਤ ਬਚਾ ਲਿਆ ਗਿਆ ਹੈ ਜਦਕਿ ਇੱਕ ਬੱਚੇ ਦੀ ਭਾਲ ਜਾਰੀ ਹੈ, ਜੋਂ ਕਿ ਅਜੇ ਤੱਕ ਨਹੀਂ ਮਿਲਿਆ। ਇੱਧਰ ਪ੍ਰਸ਼ਾਸਨ ਸਮੇਤ ਹੋਰਨਾ ਪਤਵੰਤਿਆ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਆਪਣੇ ਬੱਚਿਆਂ ਦਾ ਖਿਆਲ ਰੱਖਣ, ਉਨ੍ਹਾਂ ਨੂੰ ਘੱਗਰ ਅਤੇ ਟਾਂਗਰੀ ਨਦੀ ਨੇੜੇ ਨਾ ਜਾਣ ਦੇਣ। ਘੱਗਰ ਵਿੱਚ ਅਜੇ ਵੀ 15 ਫੁੱਟ ਤੋਂ ਜਿਆਦਾ ਪਾਣੀ ਚੱਲ ਰਿਹਾ ਹੈ ਜਦਕਿ ਟਾਂਗਰੀ ਨਦੀ ਵਿੱਚ ਸਾਢੇ 16 ਫੁੱਟ ਤੋਂ ਜਿਆਦਾ ਪਾਣੀ ਚੱਲ ਰਿਹਾ ਹੈ।