Punjab News: ਫਿਰੋਤੀਆਂ ਤੇ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ 5 ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ

Panjab News
ਪਟਿਆਲਾ : ਐਸਐਸਪੀ ਡਾ. ਨਾਨਕ ਸਿੰਘ ਫਿਰੋਤੀਆਂ ਤੇ ਲੁੱਟਾਂਖੋਹਾਂ ਕਰਨ ਵਾਲੇ ਗੈਗ ਦੇ ਕਾਬੂ ਕੀਤੇ ਮੁਲਜਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ।

2 ਪਿਸਟਲ 32 ਬੋਰ, ਇਕ ਪਿਸਟਲ 30 ਬੋਰ ਸਮੇਤ 18 ਰੋਦ ਬਰਾਮਦ | Panjab News

  • ਗ੍ਰਿਫ਼ਤਾਰ ਮੁਲਜ਼ਮਾਂ ’ਤੇ ਕਤਲ, ਇਰਾਦਾ ਕਤਲ, ਲੁੱਟਾਂ-ਖੋਹਾ ਦੇ ਕੇਸ ਦਰਜ

Panjab News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਫਿਰੋਤੀਆਂ ਤੇ ਲੁੱਟਾਂ-ਖੋਰਾਂ ਕਰਨ ਵਾਲੇ ਗੈਂਗ ਦੇ 5 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਅਤੇ ਇਨ੍ਹਾਂ ਦੇ ਕਬਜ਼ੇ ’ਚੋਂ 2 ਪਿਸਟਲ 32 ਬੋਰ, ਇੱਕ ਪਿਸਟਸਲ 30 ਬੋਰ ਅਤੇ 18 ਰੋਦ ਬਰਾਮਦ ਹੋਏ ਹਨ। ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਦਾ ਪੁਲਿਸ ਰਿਮਾਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਐਸਪੀ ਯੁਗੇਸ ਸ਼ਰਮਾ,ਏਐਸਪੀ ਵੈਭਵ ਚੌਧਰੀ ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਦੀ ਟੀਮ ਵੱਲੋਂ ਅਪਰਾਧਿਕ ਗੈਂਗ ਦੇ 5 ਮੁਲਜ਼ਮਾਂ ਖਿਲਾਫ ਕਾਰਵਾਈ ਕਰਦੇ ਹੋਏ ਕਾਬੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Road Accident: ਦੋ ਗੱਡੀਆਂ ਦੀ ਟੱਕਰ ’ਚ ਤਿੰਨ ਮੌਤਾਂ, ਕਈ ਜਣੇ ਗੰਭੀਰ ਜਖ਼ਮੀ

ਇਨ੍ਹਾਂ ਕਾਬੂ ਕੀਤੇ ਮੁਲਜ਼ਮਾਂ ’ਚ ਗੁਰਸੇਵਕ ਸਿੰਘ ਉਰਫ ਸੇਵਕ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਖਿੱਲਣ ਜਿਲ੍ਹਾ ਮਾਨਸਾ, ਸੰਦੀਪ ਸਿੰਘ ਉਰਫ ਸੁੱਖਾ ਪੁੱਤਰ ਸੰਭੂ ਸਿੰਘ ਵਾਸੀ ਗਰੀਨ ਪਾਰਕ ਕਲੋਨੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਸੁਖਵੀਰ ਸਿੰਘ ਉਰਫ ਵਿਸ਼ਾਲ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮਾਨਸਾ, ਹਰਬੰਸ ਸਿੰਘ ਉਰਫ ਨਿਕੜੀ ਪੁੱਤਰ ਬੀਰਾ ਸਿੰਘ ਵਾਸੀ ਮਾਨਸਾ, ਸੁਖਵਿੰਦਰ ਸਿੰਘ ਉਰਫ ਬੋਬੀ ਪੁੱਤਰ ਲੇਟ ਭੋਲਾ ਸਿੰਘ ਵਾਸੀ ਮਾਨਸਾ ਸ਼ਾਮਲ ਹਨ।

ਇਹ ਵੀ ਪੜ੍ਹੋ: Road Accident: ਦੋ ਗੱਡੀਆਂ ਦੀ ਟੱਕਰ ’ਚ ਤਿੰਨ ਮੌਤਾਂ, ਕਈ ਜਣੇ ਗੰਭੀਰ ਜਖ਼ਮੀ

ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜਮਾਂ ਨੂੰ 6 ਅਕਤੂਬਰ ਨੂੰ ਪਿੰਡ ਬੁੱਟਾ ਸਿੰਘ ਵਾਲਾ ਸਨੌਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਗ੍ਰਿਫ਼ਤਾਰੀ ਦੌਰਾਨ ਇੰਨ੍ਹਾ ਪਾਸੋਂ 3 ਪਿਸਟਲ ਸਮੇਤ 18 ਰੋਦ ਬਰਾਮਦ ਕੀਤੇ ਗਏ ਹਨ ਜਿੰਨਾ ਵਿੱਚ 2 ਮੁਲਜ਼ਮ ਗੁਰਸੇਵਕ ਸਿੰਘ ਉਰਫ ਸੇਵਕ ਸਿੰਘ ਉਰਫ ਬਿੱਜੂ ਅਤੇ ਸੰਦੀਪ ਸਿੰਘ ਉਰਫ ਸੁੱਖਾ ਜੋ ਕਿ ਪਾਤੜਾਂ ਫਾਇਰਿੰਗ ਕੇਸ ਵਿੱਚ ਵਾਂਟਿਡ ਸਨ ਅਤੇ ਗੁਰਸੇਵਕ ਸਿੰਘ ਉਰਫ ਸੇਵਕ ਸਿੰਘ ਉਰਫ ਬਿੱਜੂ ਕੋਲੋਂ ਬਰਾਮਦ ਹੋਇਆ 32 ਬੋਰ ਪਿਸਟਲ ਜੋ ਕਿ ਪਾਤੜਾਂ ਫਾਇਰਿੰਗ ਵਿੱਚ ਵਰਤਿਆਂ ਸੀ ਵੀ ਬਰਾਮਦ ਹੋਇਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਕਤਲ, ਨਸ਼ਾ ਤਸਕਰੀ ਅਤੇ ਲੁੱਟ-ਖੋਹ ਆਦਿ ਦੇ ਮੁਕੱਦਮੇ ਦਰਜ ਹਨ। Panjab News

ਇਹ ਸਾਰੇ ਅਪਰਾਧੀ ਆਪਸ ਵਿੱਚ ਰਲਕੇ ਪਟਿਆਲਾ ਤੇ ਇਸ ਦੇ ਆਸ-ਪਾਸ ਕਿਸੇ ਵੱਡੀ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਾਂਕ ਵਿੱਚ ਸਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਵੱਲੋਂ ਕੀਤੀਆਂ ਲੁੱਟ-ਖੋਹ ਅਤੇ ਫਿਰੋਤੀ ਦੀਆਂ ਵਾਰਦਾਤਾਂ ਬਾਰੇ ਪੁਲਿਸ ਟੀਮ ਪੂਰੀ ਬਰੀਕੀ ਨਾਲ ਜਾਂਚ ਕਰ ਰਹੀ ਹੈੇ।