ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਛੌਥਾ ਟੀ-20 ਮੈਚ ਅੱਜ

T20 Match India  : ਭਾਰਤ ਲੜੀ ਜਿੱਤਣ ਦੇ ਇਰਾਦੇ ਨਾਲ ਉੱਤਰੇਗੀ

  • ਫਲੋਰੀਡਾ ‘ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 11 ‘ਚੋਂ 9 ਮੈਚ ਜਿੱਤੇ, ਜਾਣੋ ਦੋਵਾਂ ਟੀਮਾਂ ਦੇ 11 ਮੈਚ

ਫਲੋਰੀਡਾ। ਭਾਰਤ ਅਤੇ ਵੈਸਟਇੰਡੀਜ਼ ਦਰਮਿਆ ਚੌਥਾ ਟੀ-20 ਮੈਚ ਅੱਜ ਫਲੋਰੀਡਾ ਦੇ ਸੈਂਟਰਲ ਬ੍ਰੋਵਾਰਡ ਪਾਰਕ ਅਤੇ ਬ੍ਰੋਵਾਰਡ ਕਾਊਂਟੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਦੋਵਾਂ ਟੀਮਾਂ ਦਰਮਿਆਨ ਸਖ਼ਤ ਟੱਕਰ ਵੇਖਣ ਨੂੰ ਮਿਲ ਸਕਦੀ ਹੈ। ਭਾਰਤ ਲੜੀ ’ਚ 2-1 ਨਾਲ ਅੱਗੇ ਹੈ ਤੇ ਭਾਰਤ ਟੀਮ ਲੜੀ ਜਿੱਤਣ ਦੇ ਇਰਾਦੇ ਨਾਮ ਮੈਦਾਨ ’ਚ ਉਤੇਰਗੀ। ਓਧਰ ਦੂਜੇ ਪਾਸੇ ਵੈਸਟਇੰਡੀਜ਼ ਵੀ ਲੜੀ ਬਰਾਬਰ ਕਰਨ ਲਈ ਇਹ ਮੈਚ ’ਚ ਅੱਡੀ ਚੋਟੀ ਦਾ ਜ਼ੋਰ ਲਾਵੇਗੀ। ਵੈਸਟਇੰਡੀਜ਼ ਟੀਮ ’ਚ ਸ਼ਾਨਦਾਰ ਬੱਲੇਬਾਜ਼ਾਂ ਦੀ ਭਰਮਾਰ ਹੈ। ਵੈਸਟਇੰਡੀਜ਼ ਚਾਹੇਗੀ ਕਿ ਉਸ ਦੇ ਬੱਲੇਬਾਜ਼ ਇੱਕ ਵਾਰ ਚਮਤਕਾਰੀ ਪ੍ਰਦਰਸ਼ਨ ਕਰਨ ਤਾਂ ਜੋ ਲੜੀ ’ਚ ਰੋਮਾਂਚਕ ਬਣਿਆ ਰਹੇ।  ਸੀਰੀਜ਼ ‘ਚ ਤਿੰਨ ਮੈਚ ਖੇਡੇ ਗਏ ਹਨ। ਮੌਸਮ, ਪਿੱਚ ਬਦਲਣ ਕਾਰਨ ਇਹ ਮੈਚ ਦੋਵਾਂ ਟੀਮਾਂ ਲਈ ਚੁਣੌਤੀਪੂਰਨ ਹੋਣ ਵਾਲਾ ਹੈ। ਟਾਸ ਜਿੱਤਣ ਤੋਂ ਬਾਅਦ ਕਪਤਾਨ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰ ਸਕਦਾ ਹੈ। ਪਹਿਲੀ ਪਾਰੀ ‘ਚ ਬੱਲੇਬਾਜ਼ੀ ਕਰਨ ਵਾਲੀ ਟੀਮ ਲਈ ਮੁਸ਼ਕਲ ਹੋ ਸਕਦੀ ਹੈ ਜਦਕਿ ਦੂਜੀ ਪਾਰੀ ‘ਚ ਬੱਲੇਬਾਜ਼ੀ ਕਰਨਾ ਥੋੜ੍ਹਾ ਆਸਾਨ ਹੋਵੇਗਾ |

ਭਾਰਤ ਟੀਮ ਵੀ ਇੱਕ ਵਾਰ ਫਿਰ ਆਪਣੇ ਧਮਾਕੇਦਾਰ ਪ੍ਰਦਰਸ਼ਨ ਲਈ ਤਿਆਰ ਹੈ। ਕਪਤਾਨ ਰੋਹਿਤ ਸ਼ਰਮਾ ਵੀ ਫਿੱਟ ਹੋ ਗਏ ਹਨ ਤੇ ਉਮੀਦ ਹੈ ਕਿ ਉਨ੍ਹਾਂ ਦਾ ਬੱਲਾ ਇਸ ਮੈਚ ’ਚ ਜ਼ਰੂਰ ਬੋਲੇਗਾ। ਹਾਰਦਿਕ ਪਾਂਡਿਆ ’ਤੇ ਵੀ ਨਜ਼ਰਾਂ ਰਹਿਣਗਈਆਂ ਜੋ ਪਿਛਲੇ ਦੋ ਮੈਚਾਂ ’ਚ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਉਸ ਦੇ ਬੱਲੇ ਤੋਂ ਵੀ ਧਮਾਕੇਦਾਰ ਪਾਰੀ ਦੀ ਉਮੀਦ ਹੋਵੇਗੀ। ਭਾਰਤ ਨੇ ਵੈਸਟਇੰਡੀਜ਼ ਦੇ ਸੇਂਟ ਕਿਟਸ ‘ਚ ਪਹਿਲਾ ਮੈਚ ਜਿੱਤ ਕੇ ਸੀਰੀਜ਼ ਦੀ ਸ਼ੁਰੂਆਤ ਕੀਤੀ। ਮੇਜ਼ਬਾਨ ਵਿੰਡੀਜ਼ ਨੇ ਦੂਜਾ ਮੈਚ ਜਿੱਤ ਕੇ ਲੜੀ ਬਰਾਬਰ ਕਰ ਲਈ। ਭਾਰਤ ਨੇ ਤੀਜਾ ਮੈਚ ਜਿੱਤ ਕੇ ਲੜੀ ਵਿੱਚ 2-1 ਦੀ ਬੜ੍ਹਤ ਬਣਾ ਲਈ ਹੈ। (T20 Match India )

ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸੂਰਿਆ ਕੁਮਾਰ ਯਾਦਵ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਹਾਰਦਿਕ ਪਾਂਡਿਆ, ਦੀਪਕ ਹੁੱਡਾ, ਦਿਨੇਸ਼ ਕਾਰਤਿਕ, ਆਰ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਰਵੀ ਬਿਸ਼ਨੋਈ ਅਤੇ ਅਰਸ਼ਦੀਪ ਸਿੰਘ।
ਵੈਸਟਇੰਡੀਜ਼: ਕਾਈਲ ਮੇਅਰਸ, ਬ੍ਰੈਂਡਨ ਕਿੰਗ, ਨਿਕੋਲਸ ਪੂਰਨ (ਸੀ ਅਤੇ ਡਬਲਯੂ ਕੇ), ਰੋਵਮੈਨ ਪਾਵੇਲ, ਸ਼ਿਮਰੋਨ ਹੇਟਮੇਅਰ, ਡੇਵੋਨ ਥਾਮਸ, ਜੇਸਨ ਹੋਲਡਰ, ਅਕਿਲ ਹੋਸੈਨ, ਡੋਮਿਨਿਕ ਡਰੇਕ, ਅਲਜ਼ਾਰੀ ਜੋਸੇਫ, ਓਬੇਦ ਮੈਕਕੋਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ