4505 ਤੋਂ ਵੱਧ ਡੇਰਾ ਸ਼ਰਧਾਲੂਆਂ ਨੇ ਕੀਤਾ ਖੂਨਦਾਨ

4505Unit, Dera Follower  , Blood, Donations

1030 ਮਰੀਜ਼ਾਂ ਦੀ ਹੋਈ ਮੁਫ਼ਤ ਜਾਂਚ, ਹੈਲਥ ਜਾਗਰੂਕਤਾ ਕੈਂਪ ਦਾ 912 ਔਰਤਾਂ ਨੇ ਚੁੱਕਿਆ ਲਾਭ

ਸਰਸਾ। ਪਵਿੱਤਰ ਅਵਤਾਰ ਦਿਵਸ ’ਤੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਵਿਸ਼ਾਲ ਖੂਨਦਾਨ ਕੈਂਪ ਤੇ ਸ਼ਾਹ ਸਤਿਨਾਮ ਜੀ । ਸਪੈਸ਼ਲਿਟੀ ਹਸਪਤਾਲ ’ਚ ਜਨ ਕਲਿਆਣ ਪਰਮਾਰਥੀ ਕੈਂਪ ਲਾਇਆ ਗਿਆ ਖੂਨਦਾਨ ਕੈਂਪ ’ਚ ਹਰਿਆਣਾ, ਪੰਜਾਬ, ਰਾਜਸਥਾਨ, ਮਹਾਂਰਾਸ਼ਟਰ ਤੋਂ 10 ਬਲੱਡ ਬੈਂਕਾਂ ਦੀਆਂ ਟੀਮਾਂ ਨੇ 4505 ਯੂਨਿਟ ਖੂਨ ਇਕੱਠਾ ਕੀਤਾ ਕੈਂਪ ਦਾ ਸ਼ੁੱਭ ਆਰੰਭ ਆਦਰਯੋਗ ਸ਼ਾਹੀ ਪਰਿਵਾਰ ਨੇ ਅਰਦਾਸ ਬੇਨਤੀ ਦਾ ਸ਼ਬਦ ਬੋਲ ਕੇ ਕੀਤਾ ਇਸ ਤੋਂ ਬਾਅਦ ਖੂਨਦਾਨੀਆਂ ਦਾ ਉਤਸ਼ਾਹ ਦੇਖਦੇ ਹੀ ਬਣਦਾ ਸੀ ਕੈਂਪ ’ਚ ਔਰਤਾਂ ਤੇ ਪੁਰਸ਼ਾਂ ਲਈ ਵੱਖ-ਵੱਖ ਬੈਂਚ ਲਾਏ ਗਏ।

ਸ਼ੁੱਭ ਆਰੰਭ ਦੇ ਨਾਲ ਹੀ ਇਨ੍ਹਾਂ ਬੈਂਚਾਂ ’ਤੇ ਖੂਨਦਾਨ ਦੇ ਚਾਹਵਾਨ ਵਿਅਕਤੀਆਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ ਤੇ ਨੌਜਵਾਨ, ਅਧੇੜ ਤੇ ਬਜ਼ੁਰਗ ਮਹਿਲਾਵਾਂ ਤੇ ਪੁਰਸ਼ ਖੂਨਦਾਨ ਕਰਨ ਲਈ ਉਤਸ਼ਾਹਿਤ ਨਜ਼ਰ ਆਏ ਬਲੱਡ ਬੈਂਕਾਂ ਤੋਂ ਪਹੁੰਚੀਆਂ ਟੀਮਾਂ ਦੇ ਇੰਚਾਰਜ਼ ਵੀ ਇਸ ਨਜ਼ਾਰੇ ਨੂੰ ਦੇਖ ਕੇ ਹੈਰਾਨ ਸਨ ਪੁਰੋਹਿਤ ਬਲੱਡ ਬੈਂਕ ਸ੍ਰੀ ਗੰਗਾਨਗਰ ਦੀਆਂ ਟੀਮਾਂ ਦੇ ਇੰਚਾਰਜ਼ ਡਾ. ਵਿਸ਼ਣੂ ਪੁਰੋਹਿਤ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਖੂਨਦਾਨੀਆਂ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਨ੍ਹਾਂ ਨੂੰ ਉਤਸ਼ਾਹਿਤ ਨਹੀਂ ਕਰਨਾ ਪੈਂਦਾ।

ਸਗੋਂ ਇਨ੍ਹਾਂ ਦੇ ਜੋਸ਼ ਸਾਹਮਣੇ ਬਲੱਡ ਵਾਲੀਆਂ ਥੈਲੀਆਂ ਵੀ ਘੱਟ ਪੈ ਜਾਂਦੀਆਂ ਹਨ ਜੀਵਨ ਬਚਾਉਣ ਦੀ ਇਸ ਮੁਹਿੰਮ ਦੀ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਜਾਂਦਾ ਹੈ, ਇੱਥੇ ਹਰ ਖੂਨਦਾਨੀ ਦੇ ਜੋਸ਼ ਦੇ ਪਿੱਛੇ ਉਨ੍ਹਾਂ ਦੀ ਪ੍ਰੇਰਨਾ ਹੀ ਕੰਮ ਕਰਦੀ ਹੈ ਜਨ ਕਲਿਆਣ ਪਰਮਾਰਥੀ ਕੈਂਪ ’ਚ ਖਬਰ ਲਿਖੇ ਜਾਣ ਤੱਕ 1030 ਮਰੀਜ਼ਾਂ ਦੀ ਜਾਂਚ ਹੋ ਚੁੱਕੀ ਸੀ ਤੇ ਇਹ ¬ਕ੍ਰਮ ਜਾਰੀ ਸੀ ਕੈਂਪ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਮਰੀਜ਼ਾਂ ਨੂੰ ਜਾਂਚ ਦੇ ਨਾਲ-ਨਾਲ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ ਇਸ ਤੋਂ ਇਲਾਵਾ ਹੈਲਥ ਜਾਗਰੂਕਤਾ ਕੈਂਪ ਵੀ ਲਾਇਆ ਗਿਆ, ਜਿਸ ’ਚ ਛਾਤੀ ਦੇ ਕੈਂਸਰ ਸਬੰਧੀ ਮਾਹਿਰ ਡਾਕਟਰਾਂ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਇਸ ਦੇ ਲੱਛਣ ਤੇ ਬਚਾਅ ਸਬੰਧੀ ਦੱਸਿਆ ਕੈਂਪ ’ਚ 912 ਔਰਤਾਂ ਨੇ ਲਾਭ ਉਠਾਇਆ ।

ਇਨ੍ਹਾਂ ਬਲੱਡ ਬੈਂਕਾਂ ਦੀਆਂ ਟੀਮਾਂ ਰਹੀਆਂ ਸ਼ਾਮਲ

ਖੂਨਦਾਨ ਕੈਂਪ ’ਚ ਲਾਇੰਸ ਬਲੱਡ ਬੈਂਕ (ਨਵੀਂ ਦਿੱਲੀ), ਲਾਈਫ਼ ਕੇਅਰ ਬਲੱਡ ਬੈਂਕ (ਜੈਪੁਰ), ਗੁਰੂ ਨਾਨਕ ਬਲੱਡ ਬੈਂਕ (ਲੁਧਿਆਣਾ), ਸਰਵੋਦਿਆ ਬਲੱਡ ਬੈਂਕ (ਹਿਸਾਰ), ਬਾਪੂ ਮੱਘਰ ਸਿੰਘ ਜੀ ਇੰਟਰ ਨੈਸ਼ਨਲ ਬਲੱਡ ਬੈਂਕ (ਸਰਸਾ), ਗੋਇਲ ਬਲੱਡ ਬੈਂਕ (ਬਠਿੰਡਾ), ਪੁਰੋਹਿਤ ਬਲੱਡ ਬੈਂਕ (ਸ੍ਰੀ ਗੰਗਾਨਗਰ), ਲੋਕਮਾਨਿਆ ਬਲੱਡ ਬੈਂਕ, ਗੋਡਿਆ (ਮਹਾਂਰਾਸ਼ਟਰ) ਤੇ ਲਾਈਫ ਲਾਈਨ ਬਲੱਡ ਬੈਂਕ ਨਾਗਪੁਰ (ਮਹਾਂਰਾਸ਼ਟਰ) ਦੀਆਂ ਟੀਮਾਂ ਨੇ ਖੂਨ ਇਕੱਠਾ ਕੀਤਾ।

ਖੂਨਦਾਨੀਆਂ ਦੇ ਵਿਚਾਰ……….

ਇਸ ਪਵਿੱਤਰ ਮੌਕੇ ਅੱਜ 32ਵÄ ਵਾਰ ਖੂਨਦਾਨ ਕਰਨ ਦਾ ਮਾਣ ਪ੍ਰਾਪਤ ਹੋਇਆ ਖੂਨਦਾਨ ਕਰਨ ਨਾਲ ਸਾਡੇ ਖੂਨ ਦਾ ਸਰਕੂਲੇਸ਼ਨ ਸਹੀ ਬਣਿਆ ਰਹਿੰਦਾ ਹੈ ਜਿਵੇਂ ਕਈ ਵਾਰ ਸਾਡਾ ਖੂਨ ਗਾੜ੍ਹਾ ਹੁੰਦਾ ਹੈ, ਸਾਡੇ ਸਰੀਰ ’ਚ ਕਈ ਪ੍ਰੇਸ਼ਾਨੀਆਂ ਆਉਣ ਲੱਗਦੀਆਂ ਹਨ ਖੂਨਦਾਨ ਕਰਕੇ ਅਜਿਹੀਆਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ ਖੂਨਦਾਨ ਕਰਨ ਤੋਂ ਬਾਅਦ ਹਫਤੇ ਭਰ ’ਚ ਹੀ ਸਰੀਰ ’ਚ ਸਾਫ ਖੂਨ ਬਣ ਕੇ ਪੂਰਾ ਹੋ ਜਾਂਦਾ ਹੈ।

ਹਰਮੀਤ ਸਿੰਘ, ਫਿਰੋਜ਼ਪੁਰ (ਪੰਜਾਬ)

ਅੱਜ ਮੈਂ ਆਪਣੀ ਜ਼ਿੰਦਗੀ ’ਚ 38ਵÄ ਵਾਰ ਖੂਨਦਾਨ ਕੀਤਾ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ ਮਿਹਰ ਨਾਲ ਹੀ ਸੰਭਵ ਹੋ ਸਕਿਆ ਹੈ ਜਦੋਂ ਵੀ ਖੂਨਦਾਨ ਕਰਦਾ ਹਾਂ ਤਾਂ ਸਰੀਰ ’ਚ ਨਵÄ ਊਰਜਾ ਦਾ ਸੰਚਾਰ ਮਹਿਸੂਸ ਕਰਦਾ ਹਾਂ।

ਮੰਗਲ ਸਿੰਘ ਇੰਸਾਂ ਤਲਵਾਨੀ, ਜ਼ਿਲ੍ਹਾ ਭਿਵਾਨੀ

ਹਮੇਸ਼ਾ ਮਹਿਲਾਵਾਂ ’ਚ ਖੂਨਦਾਨ ਪ੍ਰਤੀ ਇੱਕ ਡਰ ਜਿਹਾ ਰਹਿੰਦਾ ਹੈ । ਪਰ ਅੱਜ ਪਹਿਲੀ ਵਾਰ ਖੂਨਦਾਨ ਕਰਕੇ ਮੇਰਾ ਵੀ ਉਹ ਡਰ ਖਤਮ ਹੋ ਗਿਆ ਮਹਿਲਾਵਾਂ ਨੂੰ ਵੀ ਖੂਨਦਾਨ ’ਚ ਅੱਗੇ ਆਉਣਾ ਚਾਹੀਦਾ ਹੈ

ਪ੍ਰਿਅੰਕਾ ਰਤੀਆ, ਫਤਿਆਬਾਦ

ਖੂਨਦਾਨ ਕਰਨਾ ਮੇਰੀ ਜ਼ਿੰਦਗੀ ਦਾ ਇੱਕ ਸੁਖਦ ਤਜ਼ਰਬਾ ਹੈ ਡੇਰਾ ਸ਼ਰਧਾਲੂਆਂ ਦਾ ਖੂਨਦਾਨ ਪ੍ਰਤੀ ਉਤਸ਼ਾਹ ਹੀ ਮੇਰੇ ਲਈ ਪ੍ਰੇਰਨਾ ਬਣਿਆ ਮੈਂ ਖੁਸ਼ ਹਾਂ ਕਿ ਮੇਰਾ ਖੂਨ ਕਿਸੇ ਜ਼ਰੂਰਤਮੰਦ ਦੇ ਕੰਮ ਆਵੇਗਾ

ਯੋਗੇਸ਼ ਇੰਸਾਂ, ਸਾਦੁਲਸ਼ਹਿਰ (ਰਾਜ.)

ਮੈਨੂੰ ਮਾਣ ਹੈ ਕਿ ਮੈਂ ਡੇਰਾ ਸੱਚਾ ਸੌਦਾ ਨਾਲ ਜੁੜੀ ਹੋਈ ਹਾਂ, ਕਿਉਂਕਿ ਡੇਰੇ ਦੀ ਪ੍ਰੇਰਨਾ ਨਾਲ ਹੀ ਮੈਂ ਇੰਨੀ ਘੱਟ ਉਮਰ ’ਚ ਅੱਜ 31ਵÄ ਵਾਰ ਖੂਨਦਾਨ ਕਰ ਰਹੀ ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੂਨਦਾਨ ਦੇ ਖੇਤਰ ’ਚ ਨਵÄ ¬ਕ੍ਰਾਂਤੀ ਲਿਆਉਣ ਦਾ ਮਹਾਨ ਕਾਰਜ ਕੀਤਾ ਹੈ

ਸੰਦੀਪ ਇੰਸਾਂ (26) ਸੰਗਰੂਰ

ਸਤਿਗੁਰੂ ਦੀ ਰਹਿਮਤ ਨਾਲ ਅੱਜ 66ਵÄ ਵਾਰ ਖੂਨਦਾਨ ਕੀਤਾ ਲੋਕ ਅਫਵਾਹ ਫੈਲਾਉਂਦੇ ਹਨ ਕਿ ਖੂਨਦਾਨ ਕਰਨ ਨਾਲ ਸਰੀਰ ’ਚ ਖੂਨ ਦੀ ਕਮੀ ਆ ਜਾਂਦੀ ਹੈ ਪਰੰਤੂ ਇਹ ਸਭ ਝੂਠ ਹੈ ਖੂਨਦਾਨ ਕਰਨ ਨਾਲ ਬਿਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ, ਕਿਉਂਕਿ ਸਰੀਰ ’ਚ ਨਵਾਂ ਖੂਨ ਬਣਦਾ ਹੈ ਇਸ ਲਈ ਸਾਨੂੰ ਸਭ ਨੂੰ ਖੂਨਦਾਨ ਕਰਨਾ ਚਾਹੀਦਾ ਹੈ

ਜਸਵੀਰ ਇੰਸਾਂ
ਬਰੇਟਾ ਮੰਡੀ, ਮਾਨਸਾ

ਪੂਜਨੀਕ ਗੁਰੂ ਜੀ ਦੀ ਦਇਆ ਮਿਹਰ ਨਾਲ ਮੈਂ 19ਵÄ ਵਾਰ ਖੂਨਦਾਨ ਕੀਤਾ ਹੈ ਖੂਨਦਾਨ ਕਰਨ ਨਾਲ ਸਰੀਰ ’ਚ ਵੱਖ ਤਰ੍ਹਾਂ ਦਾ ਉਤਸ਼ਾਹ ਅਤੇ ਖੁਸ਼ੀ ਹੋ ਰਹੀ ਹੈ ਕਿਸੇ ਦੀ ਜ਼ਿੰਦਗੀ ਬਚਾਉਣ ਤੋਂ ਵਧ ਕੇ ਕੋਈ ਪੁੰਨ ਨਹÄ ਹੈ, ਇਸ ਲਈ ਸਭ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ

ਸ਼Çਲੰਦਰ ਮੋਕਲ, ਕਰਨਾਲ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here