ਮਲੇਸ਼ੀਆ ਵਿੱਚ ਕੋਵਿਡ ਦੇ 4,006 ਨਵੇਂ ਮਾਮਲੇ ਦਰਜ
ਕੁਆਲਾਲੰਪੁਰ l ਮਲੇਸ਼ੀਆ ਵਿੱਚ 4,006 ਨਵੇਂ ਕੋਵਿਡ ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੰਕਰਮਿਤਾਂ ਦੀ ਗਿਣਤੀ 44,31,073 ਹੋ ਗਈ ਹੈ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਦੁਆਰਾ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਨਵੇਂ ਮਾਮਲਿਆਂ ਵਿੱਚ ਸੱਤ ਵਿਦੇਸ਼ੀ ਕੇਸ ਅਤੇ ਸਥਾਨਕ ਪ੍ਰਸਾਰਣ ਦੇ 3,999 ਮਾਮਲੇ ਸ਼ਾਮਲ ਹਨ। ਇਸ ਦੌਰਾਨ ਅੱਠ ਹੋਰ ਮੌਤਾਂ ਹੋਈਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 35,499 ਹੋ ਗਈ ਹੈ। ਮੰਤਰਾਲੇ ਨੇ 10,223 ਹੋਰ ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਦਿੱਤੀ, ਜਿਸ ਨਾਲ ਠੀਕ ਹੋਏ ਲੋਕਾਂ ਦੀ ਗਿਣਤੀ 43,20,822 ਹੋ ਗਈ। ਇਸ ਸਮੇਂ ਦੇਸ਼ ਵਿੱਚ 74,752 ਐਕਟਿਵ ਕੇਸ ਹਨ ਜਿਨ੍ਹਾਂ ਵਿੱਚੋਂ 98 ਨੂੰ ਇੰਟੈਂਸਿਵ ਕੇਅਰ ਵਿੱਚ ਰੱਖਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ