ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਮਾਰੋਹ ‘ਚ ਬੋਲੇ ਸੀਐੱਮ
ਕੁਰਕੂਸ਼ੇਤਰ ‘ਚ ਬਣੇਗਾ ਸਿੱਖ ਇਤਿਹਾਸ ਨਾਲ ਸਬੰਧਤ ਮਿਊਜ਼ਿਅਮ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ, ਸਰਸਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਰਿਆਣਾ ‘ਚ ਭਾਜਪਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਸਿਧਾਂਤ ‘ਤੇ ਕੰਮ ਕਰ ਰਹੀ ਹੈ ਮੁੱਖ ਮੰਤਰੀ ਮਨੋਹਰ ਲਾਲ ਅੱਜ ਸਰਸਾ ਦੀ ਅਨਾਜ ਮੰਡੀ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਉਤਸਵ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ ਇਸ ਸਮਾਰੋਹ ‘ਚ ਮੁੱਖ ਮੰਤਰੀ ਨੇ ਸੂਬੇ ‘ਚ 400 ਪੰਜਾਬੀ ਅਧਿਆਪਕਾਂ ਦੀ ਭਰਤੀ ਕਰਨ ਦਾ ਵੀ ਐਲਾਨ ਕੀਤਾ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਿੱਖ ਗੁਰੂਆਂ ਦੀ ਯਾਦ ‘ਚ ਕੁਰੂਕਸ਼ੇਤਰ ਜ਼ਿਲ੍ਹੇ ‘ਚ ਸਿੱਖ ਮਿਊÎਜ਼ੀਅਮ ਬਣਾਇਆ ਜਾਵੇਗਾ, ਜਿਸ ‘ਚ ਸਿੱਖ ਗੁਰੂਆਂ ਦੇ ਇਤਿਹਾਸ, ਬਲੀਦਾਨ, ਭਗਤੀ, ਸਾਹਿਤ ਨਾਲ ਸਬੰਧਿਤ ਸਮੱਗਰੀ ਹੋਵੇਗੀ
ਕੇਂਦਰ ਸਰਕਾਰ ਵੱਲੋਂ ਪੰਜਾਬ ਤੋਂ ਨਾਂਦੇੜ ਸਾਹਿਬ ਤੱਕ ਇੱਕ ਹਾਈਵੇ ਬਣਾਇਆ ਜਾਣਾ ਹੈ, ਜੋ ਸਰਸਾ ਤੋਂ ਵੀ ਹੋ ਕੇ ਲੰਘੇਗਾ ਪੰਜਾਬ ਬਾਰਡਰ ਤੋਂ ਲੈ ਕੇ ਰਾਜਸਥਾਨ ਬਾਰਡਰ ਤੱਥ ਸਾਰੇ ਸਾਈਨ ਬੋਰਡ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਂਟ ‘ਤੇ ਲਾਏ ਜਾਣਗੇ ਇਸ ਦੇ ਨਾਲ ਹੀ ਉਨ੍ਹਾਂ ਸਰਸਾ ‘ਚ ਇੱਕ ਏਕੜ ‘ਚ ਸਿੱਖ ਧਰਮਸ਼ਾਲਾ ਦਾ ਨਿਰਮਾਣ ਕਰਨ ਦਾ ਵੀ ਐਲਾਨ ਕੀਤਾ ਆਪਣੇ ਕਰੀਬ 29 ਮਿੰਟਾਂ ਦੇ ਭਾਸ਼ਣ ‘ਚ ਮੁੱਖ ਮੰਤਰੀ ਨੇ ਠੇ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ
ਮਹਾਂਕਵੀ ਭਾਈ ਸੰਤੋਖ ਸਿੰਘ ਦੀ ਮੂਰਤੀ ਦਾ ਰਿਮੋਟ ਨਾਲ ਕੀਤਾ ਉਦਘਾਟਨ
ਮੁੱਖ ਮੰਤਰੀ ਮਨੋਹਰ ਲਾਲ ਨੇ ਸਮਾਰੋਹ ਸਥਾਨ ਤੋਂ ਕੈਥਲ ‘ਚ ਲਾਈ ਗਈ ਸੰਤ ਚੂੜਾਮਣੀ ਭਾਈ ਸੰਤੋਖ ਸਿੰਘ ਦੀ ਮੂਰਤੀ ਦਾ ਰਿਮੋਟ ਰਾਹੀਂ ਉਦਘਾਟਨ ਵੀ ਕੀਤਾ ਤੇ ਵੀਡੀਓ ਕਾਨਫਰੰਸ ਰਾਹੀਂ ਕੈਥਲ ਵਾਸੀਆਂ ਨੂੰ ਇਸ ਦੀ ਵਧਾਈ ਵੀ ਦਿੱਤੀ ਉਨ੍ਹਾਂ ਕਿਹਾ ਕਿ ਭਾਈ ਸੰਤੋਖ ਸਿੰਘ ਦਾ ਨਾਂਅ ਵਿਲੱਖਣ ਸ਼ਖਸੀਅਤਾਂ ਦੀ ਉਸ ਸੂਚੀ ‘ਚ ਸ਼ਾਮਲ ਹੈ, ਜਿਨ੍ਹਾਂ ਨੇ ਵੇਦਾਂਤ, ਸਿੱਖ ਦਰਸ਼ਨ, ਦਾਰਸ਼ਨਿਕ ਚਿੰਤਨ, ਸੋਧ ਤੇ ਅਧਿਆਤਮ ਰਾਹੀਂ ਖੇਤਰ ‘ਚ ਆਪਣੀ ਛਾਪ ਛੱਡੀ