ਪੰਜਾਬ ’ਚ 2020 ਦੇ ਮੁਕਾਬਲੇ 40 ਫੀਸਦੀ ਘੱਟ ਸਾੜੀ ਜਾ ਰਹੀ ਐ ਪਰਾਲੀ, 44086 ਦੇ ਮੁਕਾਬਲੇ 26583 ਹੀ ਮਾਮਲੇ ਆਏ ਸਾਹਮਣੇ

Stubble

Stubble : 4 ਨਵੰਬਰ ਤੱਕ ਸੰਗਰੂਰ ਵਿਖੇ 2020 ’ਚ 5455 ਅਤੇ 2022 ਤੱਕ 3644 ਹੀ ਆਏ ਮਾਮਲੇ ਸਾਹਮਣੇ

 ਪਿਛਲੇ ਸਾਲਾਂ ਦੌਰਾਨ ਵੱਡੇ ਪੱਧਰ ’ਤੇ ਸਾੜੀ ਗਈ ਐ ਪਰਾਲੀ, ਸਰਕਾਰਾਂ ਵੱਲੋਂ ਨਹੀਂ ਕੀਤੀ ਜਾਂਦੀ ਰਹੀ ਐ ਕਾਰਵਾਈ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ’ਚ ਕਿਸਾਨਾਂ ਵੱਲੋਂ ਸਾੜੀ ਜਾ ਰਹੀ ਪਰਾਲੀ ਨੂੰ ਲੈ ਕੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹੰਗਾਮਾ ਹੋ ਰਿਹਾ ਹੈ। ਇਹ ਪਹਿਲੀਵਾਰ ਨਹੀਂ ਹੈ, ਜਦੋਂ ਕਿਸਾਨਾਂ ਵੱਲੋਂ ਪਰਾਲੀ (Stubble) ਸਾੜੀ ਜਾ ਰਹੀ ਹੋਵੇ ਪਰ ਇਸ ਵਾਰ ਇਸ ਦੇ ਵਿਰੋਧ ਵਿੱਚ ਦਿੱਲੀ ਦੇ ਉਪ ਰਾਜਪਾਲ ਵੀ ਸ਼ਾਮਲ ਹੋ ਗਏ ਹਨ। ਹਾਲਾਂਕਿ ਪੰਜਾਬ ’ਚ ਇਸ ਸਾਲ ਪਰਾਲੀ ਸਾੜਨ ਦੇ ਮਾਮਲੇ 2020 ਦੇ ਮੁਕਾਬਲੇ 40 ਫੀਸਦੀ ਤੱਕ ਘੱਟ ਆਏ ਹਨ, ਜਿਹੜੀ ਕਿ ਪੰਜਾਬ ਸਰਕਾਰ ਲਈ ਰਾਹਤ ਵਾਲੀ ਵੀ ਖ਼ਬਰ ਹੈ।

ਸਰਕਾਰੀ ਵਿਭਾਗ ਦੇ ਅੰਕੜੇ ਹੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ 2020 ’ਚ 4 ਨਵੰਬਰ ਤੱਕ 44086 ਪਰਾਲੀ ਸਾੜਨ ਦੇ ਮਾਮਲੇ ਆ ਚੁੱਕੇ ਸਨ, ਜਦੋਂ ਕਿ ਇਸ ਸਾਲ 4 ਨਵੰਬਰ 2022 ਤੱਕ 26583 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ 2021 ’ਚ 5 ਨਵੰਬਰ ਤੱਕ ਪਰਾਲੀ ਸਾੜਨ ਦੇ ਮਾਮਲੇ 23465 ਹੋਣ ਦੇ ਨਾਲ ਹੀ 3 ਹਜ਼ਾਰ ਘੱਟ ਸਨ ਪਰ ਸਾਲ 2021 ਦੇ ਮਾਮਲੇ ਵੀ 2020 ਦੇ ਬਰਾਬਰ ਹੀ ਪੁੱਜ ਗਏ ਸਨ।

ਸਰਕਾਰੀ ਵਿਭਾਗ ਵੱਲੋਂ ਹਰ ਸਾਲ ਇਕੱਠੇ ਕੀਤੇ ਜਾਣ ਵਾਲੇ ਤਾਜ਼ੇ ਮਾਮਲਿਆਂ ’ਚ ਇਸ ਸਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ’ਚ ਸਭ ਤੋਂ ਜ਼ਿਆਦਾ ਦੱਸੇ ਜਾ ਰਹੇ ਹਨ ਪਰ ਇਹ ਇਸ ਸਾਲ ਨਹੀਂ ਹੋ ਰਿਹਾ ਹੈ, ਸਗੋਂ ਹਮੇਸ਼ਾ ਹੀ ਸੰਗਰੂਰ ਵਿੱਚ ਪਰਾਲੀ ਸਾੜਨ ਦੇ ਜ਼ਿਆਦਾ ਮਾਮਲੇ ਹੁੰਦੇ ਹਨ, ਸਗੋਂ ਇਸ ਸਾਲ 4 ਨਵੰਬਰ ਤੱਕ 36 ਫੀਸਦੀ ਘੱਟ ਮਾਮਲੇ ਦਰਜ਼ ਕੀਤੇ ਗਏ ਸਨ। ਸਰਕਾਰੀ ਅੰਕੜੇ ਅਨੁਸਾਰ 4 ਨਵੰਬਰ 2022 ਤੱਕ 3644 ਮਾਮਲੇ ਦਰਜ਼ ਕੀਤੇ ਗਏ ਤਾਂ 2022 ਵਿੱਚ 5455 ਮਾਮਲੇ 4 ਨਵੰਬਰ ਤੱਕ ਦਰਜ਼ ਹੋ ਚੁੱਕੇ ਸਨ। ਸਰਕਾਰੀ ਅਧਿਕਾਰੀਆਂ ਅਨੁਸਾਰ ਬਰਸਾਤ ਕਰਕੇ ਪਿਛਲੇ ਸਾਲ ਝੋਨੇ (Stubble) ਦੀ ਵਾਢੀ ਲੇਟ ਸ਼ੁਰੂ ਹੋਈ, ਜਿਸ ਕਾਰਨ ਹੀ ਰੋਜ਼ਾਨਾ ਅੰਕੜੇ ਦੇ ਮਿਲਾਣ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜ਼ਿਆਦਾ ਪਰਾਲੀ ਸਾੜਨ ਦੇ ਮਾਮਲੇ ਲੱਗ ਰਹੇ ਹਨ ਪਰ ਇੰਜ ਨਹੀਂ ਹੈ। ਝੋਨੇ ਦੇ ਸੀਜ਼ਨ ਦੇ ਖਤਮ ਹੋਣ ਤੋਂ ਬਾਅਦ ਇਹ ਅੰਕੜੇ ਲਗਭਗ ਇੱਕ ਬਰਾਬਰ ਹੋ ਜਾਣਗੇ ਜਾਂ ਫਿਰ ਇਸ ਸਾਲ ਕਾਫ਼ੀ ਜ਼ਿਆਦਾ ਘੱਟ ਮਾਮਲੇ ਮਿਲਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ