90 ਫੀਸਦੀ ਰਜਵਾਹੇ ‘ਚ ਪਏ ਪਾੜ ਦੀ ਕੀਤੀ ਪੂਰਤੀ
Lehragaga Canal Breach: ਲਹਿਰਾਗਾਗਾ, (ਰਾਜ ਸਿੰਗਲਾ)। ਬਲਾਕ ਲਹਿਰਾਗਾਗਾ ਦੇ ਅਧੀਨ ਪੈਂਦੇ ਪਿੰਡ ਲਦਾਲ ਦੇ ਵਿੱਚੋਂ ਲੰਘਦਾ ਸੁਨਾਮ ਰਜਵਾਹਾ, ਸਬ ਡਿਵੀਜ਼ਨ ਦਿਆਲਪੁਰਾ , ਸੁਨਾਮ ਸਭ ਬ੍ਰਾਂਚ ਦੇ ਵਿੱਚੋਂ ਨਿਕਲ ਕੇ ਬਰੇਟੇ ਵੱਲ ਜਾਂਦਾ ਹੈ ਜਿਸ ਦੇ ਵਿੱਚ ਲਗਭਗ 40 ਫੁੱਟ ਪਾੜ ਪੈ ਗਿਆ। ਸਵੇਰੇ ਤੋਂ ਹੀ ਸਾਰੇ ਪਿੰਡ ਦੇ ਵਿੱਚ ਪਾਣੀ ਦਾਖਲ ਹੋਣਾ ਸ਼ੁਰੂ ਹੋ ਗਿਆ।। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਜਿਵੇਂ ਹੀ ਇਸ ਪਾੜ ਬਾਰੇ ਸੂਚਨਾ ਮਿਲੀ ਤਾਂ ਸੇਵਾਦਾਰ ਤੁਰੰਤ ਉੱਥੇ ਪਹੁੰਚ ਗਏ। ਸੇਵਾਦਾਰਾਂ ਨੇ ਆਪਣੀ ਜਾਨ ਦੀ ਕੁਰਬਾਨ ਨਾ ਕਰਦੇ ਹੋਏ ਪਿੰਡ ਨਿਵਾਸੀਆਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਰਜਵਾਹੇ ਦੇ ਵਿੱਚ ਪਏ ਹੋਏ ਪਾੜ ਨੂੰ ਪੂਰਨ ’ਲਈ ਸਾਰੇ ਪਿੰਡਾਂ ਦੀ ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਜੁਟ ਗਏ ।


ਪਿੰਡ ਨਿਵਾਸੀਆਂ ਦਾ ਕਹਿਣਾ ਹੈ ਕੀ ਜੇਕਰ ਪਾੜ ਦੀ ਪੂਰਤੀ ਨਾ ਕੀਤੀ ਤਾਂ ਸਾਰੇ ਪਿੰਡ ਦੇ ਵਿੱਚ ਪਾਣੀ ਭਰ ਜਾਣਾ ਸੀ। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਜਜ਼ਬਾ ਦੇਖਣਯੋਗ ਹੈ। ਸੇਵਾਦਾਰਾਂ ਨੇ ਖਾਲੀ ਗੱਟਿਆਂ ਦੇ ਵਿੱਚ ਮਿੱਟੀ ਭਰ ਕੇ ਪਾੜ ਪੂਰਨ ਦੇ ਵਿੱਚ ਆਪਣਾ ਪੂਰਾ ਸਹਿਯੋਗ ਪਿੰਡ ਨਿਵਾਸੀਆਂ ਦੇ ਨਾਲ ਰਲ ਕੇ ਦਿੱਤਾ। ਇਸ ਪਾੜ ਦੇ ਨਾਲ ਲਦਾਲ ਤੋਂ ਸੰਗਤਪੁਰਾ ਰੋਡ ਉੱਤੇ ਕਾਫੀ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਪਿੰਡ ਨਿਵਾਸੀਆਂ ਅਤੇ ਸਰਪੰਚ ਦਾ ਕਹਿਣਾ ਹੈ ਕਿ ਜੇਕਰ ਪਾਂੜ ਉੱਤੇ ਕਾਬੂ ਨਾ ਪਾਇਆ ਗਿਆ ਤਾਂ ਪਿੰਡ ਦੇ ਵਿੱਚ ਪਾਣੀ ਦਾਖਲ ਹੋ ਕੇ ਬਹੁਤ ਹੀ ਭਾਰੀ ਨੁਕਸਾਨ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ: Punjab News: ਪੰਜਾਬ ’ਚ ਹੜ੍ਹ-ਬਿਨ੍ਹਾਂ ਅਗਾਊਂ ਪ੍ਰਵਾਨਗੀ ਦੇ ਛੱਡਿਆ ਸਟੇਸ਼ਨ ਤਾਂ ਹੋਵੇਗੀ ਕਾਰਵਾਈ : ਡੀਸੀ
ਪਿੰਡ ਦੇ ਸਰਪੰਚ ਗੁਰਨਾਮ ਸਿੰਘ ਨੇ ਦੱਸਿਆ ਕਿ ਪਿੰਡ ਨਿਵਾਸੀਆਂ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਇਸ ਪਾੜ ’ਤੇ ਕਾਬੂ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਹਨ। ਪਰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਜਜ਼ਬਾ ਸ਼ਲਾਘਾਯੋਗ ਹੈ ਜੋ ਪੂਰੀ ਤਨਦੇਹੀ ਨਾਲ ਪਾੜ ਪੂਰਨ ’ਚ ਜੁਟੇ ਹੋਏ ਹਨ। ਇਹ ਸੇਵਾਦਾਰ ਬਿਨਾ ਕਿਸੇ ਦੇਰੀ ਤੋਂ ਇੱਕ ਮੈਸੇਜ ਲੱਗਣ ਸਾਰ ਪਾੜ ਪੂਰਨ ਲਈ ਪਹੁੰਚ ਗਏ। ਪਿੰਡ ਨਿਵਾਸੀਆਂ ਅਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਦੇ ਸਹਿਯੋਗ ਦੇ ਸਦਕਾ ਜਲਦੀ ਹੀ 40 ਫੁੱਟ ਪਏ ਪਾੜ ’ਤੇ ਕਾਬੂ ਪਾ ਲਿਆ ਜਾਵੇਗਾ। ਖਬਰ ਲਿਖੇ ਜਾਣ ਤੱਕ ਰਜਵਾਹੇ ਦੇ ਵਿੱਚ ਪਏ ਪਾੜ ਉੱਤੇ ਸੇਵਾਦਾਰਾਂ ਦੇ ਵੱਲੋਂ ਅਤੇ ਪਿੰਡ ਨਿਵਾਸੀਆਂ ਦੇ ਸਹਿਯੋਗ ਦੇ ਸਦਕਾ ਪਾੜ ਨੂੰ ਪੂਰਨ ਦੇ ਲਈ ਯਤਨ ਚੱਲ ਰਹੇ ਹਨ।