Crime News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਮਾੜੇ ਅਨਸਰਾ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲੜੀ ਤਹਿਤ ਸ਼?ਰੀ ਜਸਮੀਤ ਸਿੰਘ ਸਾਹੀਵਾਲ ਐਸ.ਪੀ (ਇੰਨਵੈਸਟੀਗੇਸ਼ਨ), ਫਰੀਦਕੋਟ ਦੀ ਰਹਿਨੁਮਾਈ ਹੇਠ ਅਤੇ ਸ੍ਰੀ ਜਤਿੰਦਰ ਸਿੰਘ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਫਰੀਦਕੋਟ ਪੁਲਿਸ ਵੱਲੋਂ 10 ਕਰੋੜ ਦੀ ਫਿਰੋਤੀ ਦੀ ਮੰਗ ਕਰਨ ਵਾਲੇ 04 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। Crime News
ਇਹ ਵੀ ਪੜ੍ਹੋ: Bank Holidays: ਜਲਦੀ ਨਿਬੇੜ ਲਵੋ ਆਪਣੇ ਸਾਰੇ ਕੰਮ, ਦਸੰਬਰ ਮਹੀਨੇ ‘ਚ ਐਨੇ ਦਿਨ ਬੰਦ ਰਹਿਣਗੇ ਸਾਰੇ ਬੈਂਕ, ਪੜ੍ਹ…
ਇੰਸਪੈਕਟਰ ਮਨੋਜ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਦੀ ਨਿਗਰਾਨੀ ਹੇਠ ਸ:ਥ: ਸ਼ਤੀਸ ਕੁਮਾਰ ਸਾਥੀ ਕਰਮਚਾਰੀਆਂ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਗਸ਼ਤ ਦੇ ਸਬੰਧ ਵਿੱਚ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਖੇ ਮੌਜੂਦ ਸੀ ਤਾਂ ਉਹਨਾਂ ਪਾਸ ਮੁੱਦਈ ਮੁਕੱਦਮਾ ਕ੍ਰਿਸ਼ਨ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਮਕਾਨ ਨੰਬਰ 864, ਫੋਰਥ ਫਲੌਰ ਅਮਰਾਵਤੀ ਇਨਕਲੇਵ ਤਹਿ: ਕਾਲਕਾ ਪੰਚਕੁਲਾ (ਹਰਿਆਣਾ) ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਹ ਹਰਿਆਣਾ ਦੇ ਰਾਜਨੀਤਿਕ ਵਿਅਕਤੀ ਨਾਲ ਬਿਜਨੈਸ ਪਾਟਨਰ ਹੈ। Crime News
ਕਰੀਬ ਇੱਕ ਹਫਤਾ ਪਹਿਲਾ ਮੁੱਦਈ ਦੇ ਮੋਬਾਇਲ ਨੰਬਰ ਪਰ ਵਟਸਅੱਪ ਕਾਲ ਰਾਂਹੀ 10 ਕਰੋੜ ਰੁਪੈ ਦੀ ਮੰਗ ਕੀਤੀ ਗਈ ਸੀ ਤੇ ਪੈਸੇ ਨਾ ਦੇਣ ’ਤੇ ਮੁੱਦਈ ਅਤੇ ਉਸਦੇ ਪਰਿਵਾਰ ਦਾ ਜਾਨੀ ਮਾਲੀ ਨੁਕਸਾਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਜਿਸ ਉਪਰੰਤ ਮੁਦੱਈ ਕ੍ਰਿਸ਼ਨ ਕੁਮਾਰ ਨੂੰ ਪਹਿਲਾਂ ਬੱਸ ਸਟੈਡ ਕੋਟਕਪੂਰਾ ਅਤੇ ਬਾਅਦ ਵਿੱਚ ਦਾਣਾ ਮੰਡੀ ਕੋਟਕਪੂਰਾ ਪਾਸ ਬੁਲਾਇਆ ਗਿਆ ਜਿੱਥੇ ਮੁੱਦਈ ਪਹੁੰਚ ਗਿਆ ਜਿੱਥੇ ਉਸਨੂੰ ਕੋਈ ਨਹੀਂ ਮਿਲਿਆ। ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਵੱਲੋਂ ਨਿਧੀ ਪੁੱਤਰੀ ਜੰਗੀ ਪਾਸਵਾਨ ਵਾਸੀ ਮੁਹੱਲਾ ਨਿਰਮਾਨਪੁਰਾ ਕੋਟਕਪੂਰਾ, ਰਾਕੇਸ਼ ਕੁਮਾਰ ਪੁੱਤਰ ਜੰਗੀ ਪਾਸਵਾਨ ਵਾਸੀ ਮੁਹੱਲਾ ਨਿਰਮਾਨਪੁਰਾ ਕੋਟਕਪੂਰਾ, ਨਿਖਲ ਕੁਮਾਰ ਪੁੱਤਰ ਲਾਲ ਚੰਦ ਵਾਸੀ ਮੁਹੱਲਾ ਖੋਖਰਾਂ ਵਾਲਾ ਫਰੀਦਕੋਟ ਅਤੇ ਪਵਨ ਕੁਮਾਰ ਉਰਫ ਪੰਨੀ ਪੁੱਤਰ ਭੇਜਾ ਰਾਮ ਵਾਸੀ ਕੋਟਕਪੂਰਾ ਦੇ ਖਿਲਾਫ ਮੁਕੱਦਮਾ ਦਰਜ਼ ਕਰਕੇ ਉਕਤਾਨ ਮੁਲਜਾਮ ਨੂੰ ਗ੍ਰਿਫਤਾਰ ਕੀਤਾ ਗਿਆ।