Haryana Road News: ਹਰਿਆਣਾ ਦੇ ਇਸ ਜ਼ਿਲ੍ਹੇ ’ਚ ਬਣਨਗੀਆਂ 4 ਨਵੀਆਂ ਸੜਕਾਂ, ਕਿਸਾਨਾਂ ਦੀ ਹੋਵੇਗੀ ਬੱਲੇ-ਬੱਲੇ, ਵਧਣਗੇ ਜਮੀਨਾਂ ਦੇ ਰੇਟ

Haryana Road News
Haryana Road News: ਹਰਿਆਣਾ ਦੇ ਇਸ ਜ਼ਿਲ੍ਹੇ ’ਚ ਬਣਨਗੀਆਂ 4 ਨਵੀਆਂ ਸੜਕਾਂ, ਕਿਸਾਨਾਂ ਦੀ ਹੋਵੇਗੀ ਬੱਲੇ-ਬੱਲੇ, ਵਧਣਗੇ ਜਮੀਨਾਂ ਦੇ ਰੇਟ

Haryana Road News: ਪਿਹੋਵਾ (ਸੱਚ ਕਹੂੰ ਨਿਊਜ਼/ਜਸਵਿੰਦਰ)। ਸਾਬਕਾ ਰਾਜ ਮੰਤਰੀ ਤੇ ਵਿਧਾਇਕ ਸੰਦੀਪ ਸਿੰਘ ਨੇ ਕਿਹਾ ਕਿ ਸਰਕਾਰ ਪੇਂਡੂ ਵਿਕਾਸ ਲਈ ਪੂਰੀ ਤਰ੍ਹਾਂ ਗੰਭੀਰ ਹੈ। ਸਰਕਾਰ ਖੇਤੀਬਾੜੀ, ਕਿਸਾਨਾਂ ਤੇ ਖੇਤਾਂ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਪਿੰਡਾਂ ਦੀ ਆਰਥਿਕਤਾ ਨੂੰ ਸੁਧਾਰਨ ਲਈ ਉਪਰਾਲੇ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਜਨ ਵਿਕਸਤ ਪਿੰਡ ਹੈ। ਇਸ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਵੀ ਆਪਣੀ ਸਮੂਲੀਅਤ ਯਕੀਨੀ ਬਣਾਏਗੀ। ਸਾਬਕਾ ਰਾਜ ਮੰਤਰੀ ਸੰਦੀਪ ਸਿੰਘ ਸਿੰਚਾਈ ਵਿਭਾਗ ਦੇ ਰੈਸਟ ਹਾਊਸ ’ਚ ਰੱਖੇ ਪ੍ਰੋਗਰਾਮ ਦੌਰਾਨ ਸੰਬੋਧਨ ਕਰ ਰਹੇ ਸਨ।

Read This : Punjab News: ਖੁਸ਼ਖਬਰੀ, ਪੰਜਾਬ ’ਚ ਬਣੇਗੀ 150 ਕਿਲੋਮੀਟਰ ਲੰਬੀ ਨਵੀਂ ਨਹਿਰ, ਕਿਸਾਨਾਂ ਦੀ ਹੋਈ ਮੌਜ਼

ਇਸ ਦੌਰਾਨ ਉਨ੍ਹਾਂ ਨੇ ਮੰਡੀਕਰਨ ਬੋਰਡ ਰਾਹੀਂ ਸਰਕਾਰ ਵੱਲੋਂ ਮਨਜੂਰਸੁਦਾ ਪੇਂਡੂ ਖੇਤਰ ਦੀਆਂ ਚਾਰ ਨਵੀਆਂ ਸੜਕਾਂ ਦਾ ਉਦਘਾਟਨ ਵੀ ਕੀਤਾ। ਤਿੰਨੋਂ ਸੜਕਾਂ ਦੇ ਨਿਰਮਾਣ ’ਤੇ 448.17 ਲੱਖ ਰੁਪਏ ਤੇ ਬਾਕੀ ਇੱਕ ਸੜਕ ਦੇ ਨਿਰਮਾਣ ’ਤੇ 151.97 ਲੱਖ ਰੁਪਏ ਖਰਚ ਕੀਤੇ ਜਾਣਗੇ। ਇਨ੍ਹਾਂ ਸੜਕਾਂ ਦੇ ਬਣਨ ਨਾਲ ਇਹ ਪਿੰਡ ਇੱਕ-ਦੂਜੇ ਨਾਲ ਜੁੜ ਜਾਣਗੇ ਤੇ ਕਿਸਾਨਾਂ ਨੂੰ ਮੰਡੀਆਂ ਤੱਕ ਪਹੁੰਚਣਾ ਆਸਾਨ ਹੋ ਜਾਵੇਗਾ। ਪ੍ਰੋਗਰਾਮ ’ਚ ਜੇਪੀ ਮੇਹਲਾ, ਰਮੇਸ਼ ਕਕਰਾਲਾ, ਬਿੰਦਰ ਇਸਹਾਕ, ਕਰਮਬੀਰ ਹੇਲਵਾ, ਰਾਮਪਾਲ ਸ਼ਰਮਾ ਭੌਰ, ਨਰਿੰਦਰ ਸੁਰਮੀ, ਰਾਜੇਸ਼ ਛੈਲੋਂ ਤੇ ਰਾਜੇਸ਼ ਜਲਬੇੜਾ ਆਦਿ ਹਾਜ਼ਰ ਸਨ। Haryana Road News

ਜਲਦ ਹੋਵੇਗਾ ਚਾਰੇ ਸੜਕਾਂ ਦਾ ਨਿਰਮਾਣ | Haryana Road News

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਯਤਨਾਂ ਸਦਕਾ ਮੰਡੀਕਰਨ ਬੋਰਡ ਨੇ ਪਿੰਡ ਛੈਲੋਂ ਤੋਂ ਸਮਸਪੁਰ, ਕਕਰਾਲਾ ਗੁੱਜਰਾਂ ਤੋਂ ਥੇਹ ਬਨੇਰਾ, ਠਸਕਾ ਮੀਰਾਂਜੀ ਤੋਂ ਜਲਬੇੜਾ ਤੇ ਭੌਰ ਸੈਦਾਂ ਤੋਂ ਲੈ ਕੇ ਛੈਲੋਂ ਟਕੋਰਾਂ ਤੱਕ ਸੜਕਾਂ ਬਣਾਉਣ ਦੀ ਮਨਜੂਰੀ ਦਿੱਤੀ ਹੈ। ਇਨ੍ਹਾਂ ਦਾ ਕੰਮ ਹੁਣ ਉਦਘਾਟਨ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ। ਸਾਰੀਆਂ ਚਾਰ ਸੜਕਾਂ ਦੀ ਕੁੱਲ ਲੰਬਾਈ 11.170 ਕਿਲੋਮੀਟਰ ਤੋਂ ਜ਼ਿਆਦਾ ਹੋਵੇਗੀ। Haryana Road News