26 ਲੋਕ ਸਵਾਰ ਸਨ ਪਿਕਅਪ ਵਿੱਚ
ਅਬੋਹਰ, (ਸੁਧੀਰ ਅਰੋੜਾ) ਪਿੰਡ ਦਾਨੇਵਾਲਾ ਤੋਂ ਪੰਚਕੋਸੀ ਰੋਡ ‘ਤੇ ਅੱਜ ਸਵੇਰੇ ਮੋਟਰਸਾਇਕਲ ਸਵਾਰ ਨੂੰ ਬਚਾਉਣ ਦੇ ਚੱਕਰ ਵਿੱਚ ਇੱਕ ਪਿਕਅਪ ਪਲਟ ਗਈ ਜਿਸ ਵਿੱਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦਰਜਨ ਭਰ ਲੋਕ ਜਖ਼ਮੀ ਹੋ ਗਏ ਦੱਸਿਆ ਜਾਂਦਾ ਹੈ ਕਿ ਇਸ ਵਿੱਚ ਔਰਤਾਂ ਸਮੇਤ ਕੁੱਲ 26 ਲੋਕ ਸ਼ਾਮਿਲ ਸਨ ਇਹ ਪਿਕਅਪ ਲਾਦੂਕਾ ਮੰਡੀ ਤੋਂ ਪਿੰਡ ਪੰਚਕੋਸੀ ਵੱਲ ਆ ਰਹੀ ਸੀ ਘਟਨਾ ਦੀ ਸੂਚਨਾ ਮਿਲਣ ‘ਤੇ ਐਂਬੂਲੈਂਸ ਮੌਕੇ ਤੇ ਪਹੁੰਚੀ ਅਤੇ ਜਖ਼ਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਲਿਆਇਆ ਗਿਆ
ਸੂਚਨਾ ਮਿਲਦੇ ਹੀ ਸਰਕਾਰੀ ਹਸਪਤਾਲ ਦੇ ਐੱਸਐੱਮਓ ਡਾਕਟਰ ਗਗਨਦੀਪ ਸਿੰਘ, ਡਾਕਟਰ ਸਾਹਿਬ ਰਾਮ ਤੋਂ ਇਲਾਵਾ ਐਮਰਜੈਂਸੀ ਦਾ ਪੂਰਾ ਅਮਲਾ ਉਨ੍ਹਾਂ ਦੇ ਇਲਾਜ ਲਈ ਜੁਟ ਗਿਆ ਹੈ ਏਧਰ ਘਟਨਾ ਦਾ ਸਮਾਚਾਰ ਸੁਣਦੇ ਹੀ ਐੱਸਡੀਐੱਮ ਜਸਪਾਲ ਬਰਾੜ ਹਸਪਤਾਲ ਪੁੱਜੇ ਅਤੇ ਜਖ਼ਮੀਆਂ ਦਾ ਹਾਲਚਾਲ ਜਾਣਿਆ ਜਾਣਕਾਰੀ ਅਨੁਸਾਰ ਲਾਧੁਕਾ ਨਿਵਾਸੀ ਪ੍ਰਕਾਸ਼ ਕੌਰ ਪਤਨੀ ਬਲਕਾਰ, ਝੁਗੇ ਲਾਲ ਸਿੰਘ ਵਾਲਾ ਨਿਵਾਸੀ ਸੰਤੋ ਬਾਈ ਪਤਨੀ ਜਰਨੈਲ ਸਿੰਘ, ਫੱਤੂਵਾਲਾ ਵਾਸੀ ਸੁਖਵਿੰਦਰ ਕੌਰ ਪਤਨੀ ਰਿਛਪਾਲ ਸਿੰਘ ਅਤੇ ਹਜਾਰਾ ਰਾਮ ਸਿੰਘ ਵਾਲਾ ਨਿਵਾਸੀ ਕਾਲਾ ਸਿੰਘ ਪੁੱਤਰ ਜੋਗਿੰਦ ਸਿੰਘ, ਸ਼ੀਲਾ ਰਾਣੀ ਪਤਨੀ ਕਸ਼ਮੀਰ ਸਿੰਘ, ਸ਼ਾਂਤੀ ਪਤਨੀ ਜੀਤ ਸਿੰਘ, ਫੌਜਾ ਸਿੰਘ ਪੁੱਤਰ ਸੂਬਾ ਸਿੰਘ, ਸਤਿਆ ਰਾਣੀ ਪੁਤਰੀ ਫੌਜਾ ਸਿੰਘ, ਲਾਧੁਕਾ ਨਿਵਾਸੀ ਕਰਮਾਂ ਬਾਈ ਪਤਨੀ ਮਦਨ, ਕੁਲਵੰਤ ਪੁੱਤਰ ਮਦਨ ਸਿੰਘ, ਸੁਮਨ ਪੁੱਤਰੀ
ਢੋਲਾ ਸਿੰਘ, ਸੁਨੀਤਾ ਪੁੱਤਰੀ ਮਦਨ, ਬਲਵੀਰ ਕੌਰ ਪਤਨੀ ਬਿੱਲੂ ਅਤੇ ਅਮਰਜੀਤ ਪੁੱਤਰ ਬਿੱਲੂ, ਮੁੱਖਤਿਆਰ ਸਿੰਘ ਪੁੱਤਰ ਮੀਤ ਸਿੰਘ, ਪਿੰਡ ਘੁਰਕਾ ਨਿਵਾਸੀ ਛਿੰਦਰਪਾਲ ਸਿੰਘ ਪੁੱਤਰ ਟਾਹਲਾ ਰਾਮ, ਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ, ਕੱਜਲ, ਸੁਮਿਤਰਾ ਪਤਨੀ ਸੋਨਾ ਸਿੰਘ, ਪ੍ਰਵੀਨ ਪਤਨੀ ਛਿੰਦਰਪਾਲ ਸਿੰਘ, ਫੱਤੂਵਾਲਾ ਨਿਵਾਸੀ ਛਿੰਦਰਪਾਲ ਸਿੰਘ ਪੁੱਤਰ ਰਾਜਿੰਦਰ ਸਿੰਘ, ਰਿਛਪਾਲ ਪੁੱਤ ਬੂਟਾ ਸਿੰਘ ਇੱਕ ਪਿਕਅਪ ਵਿੱਚ ਸਵਾਰ ਹੋਕੇ ਸਵੇਰੇ ਕਰੀਬ 10 ਵਜੇ ਲਾਧੁਕਾ ਤੋਂ ਪੰਚਕੋਸੀ ਦੇ ਬਾਗ ਵਿੱਚ ਕਿੰਨੂ ਤੋੜਣ ਆ ਰਹੇ ਸਨ
ਰਸਤੇ ਵਿੱਚ ਇੱਕ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ ਵਿੱਚ ਉਨ੍ਹਾਂ ਦੀ ਪਿਕਅਪ ਬੇਕਾਬੂ ਹੋਕੇ ਪਲਟ ਗਈ ਅਤੇ ਤਿੰਨ ਪਲਟੇ ਖਾਣ ਨਾਲ ਉਸ ਵਿੱਚ ਸਵਾਰ ਸਾਰੇ ਲੋਕ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਹਾਦਸੇ ਦੀ ਸੂਚਨਾ ਮਿਲਣ ‘ਤੇ ਅਬੋਹਰ ਤੋਂ ਚਾਰ ਐਂਬੂਲੇਂਸ ਮੌਕੇ ‘ਤੇ ਪਹੁੰਚੀਆਂ ਅਤੇ ਜਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਪ੍ਰਕਾਸ਼ ਕੌਰ, ਸੰਤੋ ਬਾਈ, ਸੁਖਵਿੰਦਰ ਕੌਰ ਅਤੇ ਕਾਲਾ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਦੋਂ ਕਿ ਛਿੰਦਰਪਾਲ ਸਿੰਘ, ਸ਼ੀਲਾ ਰਾਣੀ, ਰਿਛਪਾਲ ਸਿੰਘ, ਕੱਜਲ, ਸ਼ਾਂਤੀ, ਮੁਖਤਯਾਰ ਸਿੰਘ, ਛਿੰਦਰਪਾਲ ਪੁੱਤਰ ਟਾਹਲਾ ਰਾਮ ਅਤੇ ਮਨਜੀਤ ਸਿੰਘ ਨੂੰ ਰੈਫਰ ਕਰ ਦਿੱਤਾ ਜਦੋਂ ਕਿ ਕਰਮਾਂ ਬਾਈ, ਸੁਮਿਤਰਾ ਬਾਈ, ਪਰਵੀਨ ਰਾਣੀ, ਫਿਰੋਜ ਸਿੰਘ, ਸੁਮਨ, ਕੁਲਵੰਤ ਸੁਨੀਤਾ, ਬਲਵੀਰ ਕੌਰ, ਅਮਰਜੀਤ, ਸਤਿਆ ਰਾਣੀ ਅਬੋਹਰ ਜੇਰੇ ਇਲਾਜ ਹਨ
ਏਧਰ ਅੱਜ ਦੇਸ਼ਭਰ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਹੜਤਾਲ ਹੋਣ ਦੇ ਬਾਵਜੂਦ ਐੱਸਐੱਮਓ ਡਾ. ਗਗਨਦੀਪ ਨੇ ਮਾਨਵਤਾ ਦਾ ਫਰਜ ਨਿਭਾਉਂਦੇ ਹੋਏ ਹਸਪਤਾਲ ਦੇ ਸਾਰੇ ਐਮਰਜੇਂਸੀ ਡਾਕਟਰਾਂ ਨਾਲ ਜਖ਼ਮੀ ਮਰੀਜਾਂ ਨੂੰ ਸੰਭਾਲਿਆ ਅਤੇ ਹਸਪਤਾਲ ਦੇ ਡਾਕਟਰਾਂ ਦੇ ਹਸਪਤਾਲ ਸਟਾਫ ਅਤੇ ਨਿੱਜੀ ਐਂਬੂਲੈਂਸ ਸਟਾਫ ਦੀ ਮੱਦਦ ਨਾਲ ਘਟਨਾ ਵਿੱਚ ਜਖ਼ਮੀ ਹੋਏ ਲੋਕਾਂ ਦਾ ਤੁਰੰਤ ਇਲਾਜ ਸ਼ੁਰੂ ਕਰਵਾਇਆ ਕਰੀਬ ਦੋ ਘੰਟਿਆਂ ਤੱਕ ਚਲੇ ਉਨ੍ਹਾਂ ਦੇ ਇਲਾਜ ਦੀ ਪਰਿਕ੍ਰਿਆ ਦੇ ਬਾਦ ਗੰਭੀਰ ਜਖ਼ਮੀ 8 ਜਣਿਆਂ ਨੂੰ ਫਰੀਦਕੋਟ ਰੈਫਰ ਕੀਤਾ ਗਿਆ
ਡਾ.ਗਗਨਦੀਪ ਨੇ ਜਖ਼ਮੀਆਂ ਦੇ ਨਾਲ ਉਨਾਂ ਦੇ ਵਾਰਿਸ ਨਾ ਹੋਣ ਦੀ ਸੂਰਤ ਵਿੱਚ ਮਾਨਵਤਾ ਦਿਖਾਉਂਦੇ ਹੋਏ ਹਸਪਤਾਲ ਦੇ ਵਾਰਡ ਅਟੇਂਡੇਂਟਾਂ ਨੂੰ ਜਖ਼ਮੀਆਂ ਨਾਲ ਫਰੀਦਕੋਟ ਭੇਜਿਆ ਤਾਂਕਿ ਉਨ੍ਹਾਂ ਨੂੰ ਦਾਖਲ ਕਰਵਾਕੇ ਉਨ੍ਹਾਂ ਦਾ ਤੁਰੰਤ ਇਲਾਜ ਸ਼ੁਰੂ ਕਰਵਾਇਆ ਜਾ ਸਕੇ ਜਖ਼ਮੀਆਂ ਦੇ ਇਲਾਜ ਦੌਰਾਨ ਡਾ.ਗਗਨਦੀਪ ਦੀ ਅਗਵਾਈ ਵਿੱਚ ਡਾ. ਸਨਮਾਨ ਮਾਂਜੀ ਅਤੇ ਡਾ. ਪੁਲਕਿਤ ਠਠਈ, ਡਾ.ਸਾਹਿਬ ਰਾਮ, ਡਾ. ਸੋਨਿਮਾ ਨੇ ਵਿਸ਼ੇਸ਼ ਭੂਮਿਕਾ ਨਿਭਾਈ ਏਧਰ ਘਟਨਾ ਦੀ ਸੂਚਨਾ ਮਿਲਦੇ ਹੀ ਉਪਮੰਡਲ ਅਧਿਕਾਰੀ ਜਸਪਾਲ ਸਿੰਘ ਬਰਾੜ ਤੁਰੰਤ ਹਸਪਤਾਲ ਪਹੁੰਚੇ ਅਤੇ ਜੇਰੇ ਇਲਾਜ ਮਰੀਜਾਂ ਦਾ ਹਾਲਚਾਲ ਜਾਣਿਆ
ਇਸ ਮੌਕੇ ਐੱਸਡੀਐੱਮ ਨੇ ਕਿਹਾ ਕਿ ਪੂਰੀ ਰਿਪੋਰਟ ਜਿਲ੍ਹਾ ਡਿਪਟੀ ਕਮਿਸ਼ਨਰ ਨੂੰ ਭੇਜੀ ਜਾਵੇਗੀ ਤਾਂਕਿ ਹਾਦਸੇ ਵਿੱਚ ਮਾਰੇ ਗਏ ਤੇ ਗੰਭੀਰ ਜਖ਼ਮੀ ਹੋਏ ਲੋਕਾਂ ਨੂੰ ਆਰਥਿਕ ਸਹਾਇਤਾ ਮਿਲ ਸਕੇ ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਜਖ਼ਮੀ ਸਾਰੇ ਮਰੀਜਾਂ ਦਾ ਇਲਾਜ ਮੁਫਤ ਹੋਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.