ਲੋਕਾਂ ਵਿੱਚ ਭਾਰੀ ਸਹਿਮ, ਪ੍ਰਸ਼ਾਸਨ ਵੱਲੋਂ ਸਹਿਯੋਗ ਦੀ ਮੰਗ
ਚਾਰੇ ਮਰੀਜ਼ ਹਨ ਆਈਸੋਲੇਸ਼ਨ ਵਿਭਾਗ ਵਿੱਚ ਸਿਹਤਮੰਦ
ਮੋਗਾ, (ਸੱਚ ਕਹੂੰ ਨਿਊਜ਼) ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਅੰਦਰ 4 ਮਰੀਜਾਂ ਦੀਆਂ ਕੋਰੋਨਾ ਵਾਇਰਸ ਰਿਪੋਰਟਾਂ ਪਾਜਿਟਿਵ ਆਈਆਂ ਹਨ ਜਿੰਨ੍ਹਾਂ ਦੀ ਉਮਰ 24, 25, 26, ਅਤੇ 64 ਸਾਲ ਹੈ ਇਹ ਚਾਰੋ ਮਰੀਜ਼ ਬਿਲਕੁਲ ਸਿਹਤਮੰਦ ਹਨ ਅਤੇ ਆਈਸੋਲੇਸ਼ਨ ਕੇਂਦਰ ਵਿਖੇ ਦਾਖਲ ਹਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ੋਸਲ ਮੀਡੀਆ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਇਸਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਸਹਿਯੋਗ ਦੇਣ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰੇ ਮਰੀਜ ਬਾਂਦਰਾ (ਮੁੰਬਈ) ਤੋਂ ਮੋਗਾ ਆਏ ਅਤੇ 23 ਮਾਰਚ ਨੂੰ ਪਿੰਡ ਚੀਦਾ ਬਾਘਾਪੁਰਾਣਾ ਵਿਖੇ ਪੁੱਜੇ ਜਿੱਥੇ ਉਹ ਰਹਿ ਰਹੇ ਸਨ
ਡਿਪਟੀ ਕਮਿਸ਼ਨਰ ਮੋਗਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਘਰ ਰਹਿ ਕੇ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਇਨਫੈਕਸ਼ਨ ਤੋਂ ਦੂਰ ਰਹਿਣ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਰਫਿਊ ਆਮ ਜਨਤਾ ਦੀ ਭਲਾਈ ਲਈ ਲਗਾਇਆ ਗਿਆ ਹੈ ਤਾਂ ਜੋ ਇਨਫੈਕਸ਼ਨ ਦੇ ਫੈਲਣ ਦੀ ਚੇਨ ਰੋਕੀ ਜਾ ਸਕੇ ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਜ਼ਿਲ੍ਹੇ ਵਿੱਚ ਲੱਗੇ ਹੋਏ ਕਰਫਿਊ ਦੌਰਾਨ ਜ਼ਿਲ੍ਹਾ ਵਾਸੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਪ੍ਰਾਪਤ ਕਰਨ ਲਈ ਆਪਣਾ ਨਾਮ, ਪਤਾ ਵਟਸਐਪ ਨੰਬਰਾਂ ‘ 8360630465, 8360722884, 7743087321 ਅਤੇ 6280783422’ ਉੱਪਰ ਭੇਜ ਸਕਦੇ ਹਨ
ਡਾ. ਨਰੇਸ਼ ਕੁਮਾਰ ਮੁਤਾਬਕ ਜਿਹਨਾਂ ਚਾਰ ਵਿਅਕਤੀਆਂ ਦੀ ਟੈਸਟ ਰਿਪੋਰਟ ਉਡੀਕੀ ਜਾ ਰਹੀ ਸੀ ਉਹਨਾਂ ਵਿੱਚੋਂ 3 ਵਿਅਕਤੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ ਜਦਕਿ ਇੱਕ ਵਿਅਕਤੀ ਦੀ ਰਿਪੋਰਟ ਨੈਗੇਟਿਵ ਆਈ ਹੈ ਇਸ ਤਰ੍ਹਾਂ ਅੱਜ 7 ਅਪਰੈਲ ਸ਼ਾਮ 4 ਵਜੇ ਤੱਕ ਮੋਗਾ ਜ਼ਿਲ੍ਹੇ ਵਿੱਚ ਕੁੱਲ 4 ਵਿਅਕਤੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ ਜੋ ਸਰਕਾਰੀ ਹਸਪਤਾਲ ਮੋਗਾ ਵਿਖੇ ਜ਼ੇਰੇ ਇਲਾਜ਼ ਹਨ
ਪਹਿਲੇ ਮਰੀਜ਼ ਨੇ ਕਿੱਥੇ ਕਿੱਥੇ ਕੀਤਾ ਸਫ਼ਰ
ਸਿਹਤ ਵਿਭਾਗ ਦੇ ਡਾ. ਨਰੇਸ਼ ਕੁਮਾਰ ਦੇ ਦੱਸਣ ਮੁਤਾਬਕ ਇਹ ਵਿਅਕਤੀ 12 ਫਰਵਰੀ ਨੂੰ ਬੰਬੇ ਅੰਧੇਰੀ ਤੋਂ ਰਵਾਨਾ ਹੋਏ ਸਨ, 13 ਤੋਂ 15 ਫਰਵਰੀ ਤੱਕ ਕਾਲੀ ਮਸਜਿਦ ਦਿੱਲੀ ਵਿੱਚ ਰਹੇ, 16 ਨੂੰ ਮਰਕਜ਼ ਬਠਿੰਡਾ ਰਹੇ,18 ਤੋਂ 22 ਤੱਕ ਬਜੋਆਣਾ ਪਿੰਡ , 23 ਤੋਂ 28 ਤੱਕ ਦਿਆਲਪੁਰਾ ਭਾਈਕਾ, 29 ਫਰਵਰੀ ਤੋਂ 1 ਮਾਰਚ ਤੱਕ ਕੋਠਾ ਗੁਰੂ ਕਾ , 2 ਤੋਂ 7 ਮਾਰਚ ਤੱਕ ਮਲੂਕਾ , 8 ਤੋਂ 15 ਮਾਰਚ ਤੱਕ ਮੱਲਾ ਪਿੰਡ, 16 ਤੋਂ 18 ਤੱਕ ਭਗਤਾ ਭਾਈਕਾ, 19 ਤੋਂ 22 ਤੱਕ ਸੁਖਾਨੰਦ ਜ਼ਿਲ੍ਹਾ ਮੋਗਾ ‘ਚ ਰਹੇ ਇਹ ਵਿਅਕਤੀ 23 ਮਾਰਚ ਨੂੰ ਝੀਦੇ ਪਿੰਡ ਵਿੱਚ ਆ ਗਏ
ਜਿੱਥੇ ਮਸੀਤ ਦਾ ਇਮਾਮ ਪਹਿਲਾਂ ਤੋਂ ਮੌਜੂਦ ਸੀ ਜ਼ਿਕਰਯੋਗ ਹੈ ਕਿ ਪੁਲਿਸ ਇਹਨਾਂ ਵਿਅਕਤੀਆਂ ਦੀ ਕਾਲ ਟਰੇਸ ਹਿਸਟਰੀ ਤੋਂ ਇਹ ਜਾਨਣ ਦਾ ਯਤਨ ਕਰ ਰਹੀ ਹੈ ਕਿ ਇਹਨਾਂ ਨੇ ਦਿਲੀ ਦੀ ਮਜਲਿਸ ਵਿੱਚ ਸ਼ਮੂਲੀਅਤ ਕੀਤੀ ਜਾਂ ਨਹੀਂ ਅਤੇ ਉਸ ਉਪਰੰਤ ਕਿਹੜੇ ਪਿੰਡਾਂ ਵਿੱਚ ਕਿਹੜੇ ਵਿਅਕਤੀਆਂ ਦੇ ਸੰਪਰਕ ਵਿੱਚ ਰਹੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।