Faridkot Jail: ਜੇਲ੍ਹ ਦੀ ਬਾਹਰਲੀ ਦੀਵਾਰ ਤੋਂ ਫੈਕੇ ਰਾਹੀਂ ਪਾਬੰਦੀਸ਼ੁਦਾ ਸਮਾਨ ਪਹੁੰਚਾਉਣ ਆਏ 4 ਗ੍ਰਿਫਤਾਰ

Faridkot Jail
Faridkot Jail: ਜੇਲ੍ਹ ਦੀ ਬਾਹਰਲੀ ਦੀਵਾਰ ਤੋਂ ਫੈਕੇ ਰਾਹੀਂ ਪਾਬੰਦੀਸ਼ੁਦਾ ਸਮਾਨ ਪਹੁੰਚਾਉਣ ਆਏ 4 ਗ੍ਰਿਫਤਾਰ

Faridkot Jail: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਫਰੀਦਕੋਟ ਦੀ ਜੇਲ੍ਹ ਅਕਸਰ ਹੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਜਿਸ ਦੀ ਤਾਜ਼ਾ ਮਿਸਾਲ ਹੁਣ ਫਿਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੀ ਬਾਹਰਲੀ ਦੀਵਾਰ ਤੋਂ ਫੈਂਕੇ ਰਾਹੀਂ ਅੰਦਰ ਸਮਾਨ ਪਹੁੰਚਾਉਣ ਵਾਲੇ ਇੱਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨਾ ਮੁਲਜ਼ਮਾਂ ਦੀ ਪਛਾਣ ਕੋਟਕਪੂਰਾ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਭਿੰਦਾ, ਮੁਦਕੀ ਦੇ ਸੰਦੀਪ ਸਿੰਘ, ਪਿੰਡ ਟਹਿਣਾ ਦੇ ਗੁਰਵਿੰਦਰ ਸਿੰਘ ਅਤੇ ਬੂਟਾ ਸਿੰਘ ਵਜੋਂ ਹੋਈ ਜਿਨਾਂ ਦੇ ਖਿਲਾਫ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਇਨ੍ਹਾਂ ਚਾਰਾਂ ਵਿਅਕਤੀਆਂ ਨੂੰ ਜੇਲ੍ਹ ਦੀ ਬਾਹਰਲੀ ਦੀਵਾਰ ਦੇ ਨੇੜਿਓਂ ਜੇਲ੍ਹ ਕਰਮਚਾਰੀਆਂ ਨੇ ਫੈਂਕੇ ਕਰਦੇ ਹੋਏ ਕਾਬੂ ਕੀਤਾ ਜਿਨਾਂ ਕੋਲੋਂ ਤਿੰਨ ਮੋਬਾਇਲ ਫੋਨਾਂ ਤੋਂ ਇਲਾਵਾ ਤੰਬਾਕੂ ,ਹੀਟਰ ਸਪਰਿੰਗ, ਲਾਈਟਰ ਅਤੇ ਸਰਿੰਜ ਸਮੇਤ ਹੋਰ ਪਾਬੰਦੀਸ਼ੁਦਾ ਸਮਾਨ ਬਰਾਮਦ ਹੋਇਆ ਜੋ ਕਿ ਇਹ ਫੈਂਕੇ ਦੇ ਰਾਹੀਂ ਜੇਲ੍ਹ ਦੇ ਅੰਦਰ ਪਹੁੰਚਾਉਣ ਵਾਸਤੇ ਆਏ ਸਨ।

ਇਹ ਵੀ ਪੜ੍ਹੋ: Amritsar News: ਮਾਪੇ ਆਪਣੇ ਬੱਚਿਆਂ ਨੂੰ ਗਲਤ ਰਸਤਿਆਂ ਰਾਹੀ ਵਿਦੇਸ਼ ਨਾ ਭੇਜਣ : ਧਾਲੀਵਾਲ

ਇਸ ਪੂਰੇ ਮਾਮਲੇ ਵਿੱਚ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਜੇਲ੍ਹ ਕਰਮਚਾਰੀਆਂ ਨੇ ਇਹਨਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਹੈ। ਇਹਨਾਂ ਵਿੱਚੋਂ ਭੁਪਿੰਦਰ ਸਿੰਘ ਅਤੇ ਬੂਟਾ ਸਿੰਘ ਦੇ ਖਿਲਾਫ ਪਹਿਲਾਂ ਵੀ ਜੇਲ੍ਹ ਅੰਦਰ ਫੈਂਕੇ ਕੀਤੇ ਜਾਣ ਦੇ ਮਾਮਲੇ ਦਰਜ ਹਨ। ਉਨ੍ਹਾਂ ਦਸਿਆ ਕਿ ਇਹ ਮੁਲਜ਼ਮ ਜੇਲ੍ਹ ਅੰਦਰ ਬੰਦ ਰਹੇ ਹਨ ਜਿਸਦੇ ਚੱਲਦਿਆਂ ਇਨਾਂ ਨੂੰ ਸਮਾਨ ਪਹੁੰਚਾਉਣ ਦੀ ਜਗ੍ਹਾ ਦੀ ਜਾਣਕਾਰੀ ਹੈ। ਹੁਣ ਪੁਲਿਸ ਵੱਲੋਂ ਇਹਨਾਂ ਤੋਂ ਪੁੱਛਗਿਛ ਕਰਕੇ ਹੋਰ ਜਾਣਕਾਰੀਆਂ ਜੁਟਾਈਆਂ ਜਾ ਰਹੀਆਂ। ਦੱਸਣਯੋਗ ਹੋਵੇਗਾ ਕਿ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਵਿੱਚੋਂ ਕੈਦੀਆਂ ਪਾਸੋਂ ਪਾਬੰਦੀਸ਼ੁਦਾ ਸਮਾਨ ਬਰਾਮਦ ਹੁੰਦਾ ਰਹਿੰਦਾ ਹੈ ਅਤੇ ਜੇਲ੍ਹ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਜੇਲ੍ਹ ਦੀ ਬਾਹਰਲੀ ਦੀਵਾਰ ਤੋਂ ਫੈਂਕੇ ਦੇ ਰਾਹੀਂ ਇਹ ਸਮਾਨ ਅੰਦਰ ਪਹੁੰਚਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਕਈ ਫੈਕੇ ਕਰਨ ਵਾਲੇ ਮੁਲਜ਼ਮ ਕਾਬੂ ਕੀਤੇ ਜਾ ਚੁੱਕੇ ਹਨ। Faridkot Jail