ਮਲੇਸ਼ੀਆ ਵਿੱਚ ਕੋਵਿਡ ਦੇ 3684 ਨਵੇਂ ਕੇਸ , 12 ਮੌਤਾਂ
ਕੁਆਲਾਲਮਪੁਰ। ਮਲੇਸ਼ੀਆ ਵਿੱਚ ਵੀਰਵਾਰ ਅੱਧੀ ਰਾਤ ਤੱਕ ਕੋਵਿਡ-19 ਦੇ 3684 ਨਵੇਂ ਕੇਸਾਂ ਦੀ ਪੁਸ਼ਟੀ ਹੋਣ ਦੇ ਨਾਲ ਦੇਸ਼ ਵਿੱਚ ਕੁੱਲ ਸੰਕਰਮਿਤਾਂ ਦੀ ਗਿਣਤੀ ਵੱਧ ਕੇ 2798917 ਹੋ ਗਈ ਹੈ। ਸਿਹਤ ਮੰਤਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਦੇ ਵੈੱਬਸਾਈਟ ’ਤੇ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ 3363 ਮਾਮਲੇ ਸਥਾਨਕ ਲਾਗ ਦੇ ਹਨ ਜਦੋਂ ਕਿ 321 ਕੇਸ ਵਿਦੇਸ਼ ਤੋਂ ਆਏ ਲੋਕ ਹਨ। ਦੇਸ਼ ਵਿੱਚ ਇਸ ਮਹਾਮਾਰੀ ਦੀ ਲਾਗ ਕਾਰਨ 12 ਹੋਰ ਮੌਤਾਂ ਹੋਣ ਨਾਲ ਕੁੱਲ ਮਰਨ ਵਾਲਿਆਂ ਦੀ ਗਿਣਤੀ 31,750 ਹੋ ਗਈ ਹੈ। ਮੰਤਰਾਲੇ ਨੇ ਕਿਹਾ ਇਸ ਮਹਾਮਾਰੀ ਤੋਂ 3292 ਹੋਰ ਮਰੀਜ਼ਾਂ ਦੇ ਠੀਕ ਹੋਣ ਨਾਲ ਇਸ ਤੋਂ ਛੁੱਟਕਾਰਾ ਪਾਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 27,26,891 ਹੋ ਗਈ ਹੈ। ਦੇਸ਼ ’ਚ ਇਨਫੈਕਸ਼ਨ ਦੇ 40,276 ਐਕਟਿਵ ਕੇਸ ਹਨ, ਜਿੰਨ੍ਹਾਂ ’ਚ 198 ਮਰੀਜ ਲਾਈਫ਼ ਸਪੋਰਟ ਸਿਸਟਮ ’ਤੇ ਹਨ ਅਤੇ 93 ਮਰੀਜ਼ਾਂ ਨੂੰ ਸਾਹ ਲੈਣ ’ਚ ਤਕਲੀਫ਼ ਹੋਣ ਕਾਰਨ ਆਕਸੀਜਨ ’ਤੇ ਰੱਖਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ