ਬਲਾਕ ਲਹਿਰਾਗਾਗਾ ਦੀ ਸਾਧ-ਸੰਗਤ ਨੇ ਲਾਏ 3500 ਪੌਦੇ

Benefitted, Companionship, Lahiraga

ਲਹਿਰਾਗਾਗਾ: ਵਾਤਾਵਰਨ ਦੀ ਰੱਖਿਆ ਹਰ ਇਨਸਾਨ ਦਾ ਨੈਤਿਕ ਫਰਜ਼ ਹੈ ਤੇ ਇਸ ਫਰਜ਼ ਨੂੰ ਪੂਰਾ ਜ਼ਿੰਮੇਵਾਰੀ ਨਾਲ ਨਿਭਾਉਣ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੁਨੀਆਂ ਭਰ ‘ਚ ਸਭ ਤੋਂ ਅੱਗੇ ਰਿਹਾ ਹੈ। ਭਾਰਤ ਸਮੇਤ ਦੁਨੀਆਂ ਭਰ ‘ਚ ਪੌਦਾ ਲਗਾਓ ਮੁਹਿੰਮ ਤਹਿਤ ਸਾਧ-ਸੰਗਤ ਨੇ ਧਰਤੀ ਨੂੰ ਪੌਦਿਆਂ ਦੇ ਰੂਪ ‘ਚ ਹਰਿਆਲੀ ਦਾ ਤੋਹਫ਼ਾ ਦਿੱਤਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 52 ਵੇਂ ਪਵਿੱਤਰ ਅਵਤਾਰ ਦਿਵਸ ਦੀ ਖ਼ੁਸ਼ੀ ਵਿੱਚ ਬਲਾਕ ‘ਚ ਪੌਦੇ ਲਾਉਣ ਦੀ ਸ਼ੁਰੂਵਾਤ ਕੀਤੀ। ਪੂਜਨੀਕ ਗੁਰੂ ਜੀ ਦੀ ਸਿੱਖਿਆਵਾਂ ਦੇ ਚਲਦੇ ਬਲਾਕ ਲਹਿਰਾਗਾਗਾ ਨੇ ਕੁੱਲ 3500 ਪੌਦੇ ਲਾਏ। ਇਸ ਮੌਕੇ ਜਿੰਮੇਵਾਰਾਂ ਤੇ ਸੰਗਤ ਵਿੱਚ ਭਾਰੀ ਮਾਤਰਾ ਵਿੱਚ ਉਤਸ਼ਾਹ ਵੇਖਿਆ ਗਿਆ।

LEAVE A REPLY

Please enter your comment!
Please enter your name here