Sirsa News: 458 ਮਰੀਜ਼ਾਂ ਨੂੰ ਮਿਲੀ ਅੱਖਾਂ ਦੀ ਰੌਸ਼ਨੀ, 33ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ

Sirsa News
Sirsa News: 458 ਮਰੀਜ਼ਾਂ ਨੂੰ ਮਿਲੀ ਅੱਖਾਂ ਦੀ ਰੌਸ਼ਨੀ, 33ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ

Sirsa News: 33ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ

Sirsa News: ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਲਾਇਆ ਗਿਆ 33ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ, 458 ਲੋਕਾਂ ਦੀ ਹਨੇ੍ਹਰੀ ਜ਼ਿੰਦਗੀ ’ਚ ਰੋਸ਼ਨੀ ਲੈ ਕੇ ਆਇਆ। ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੇ ਸਹਿਯੋਗ ਨਾਲ ਬੀਤੀ 12 ਤੋਂ 15 ਦਸੰਬਰ ਤੱਕ ਸ਼ਾਹ ਸਤਿਨਾਮ-ਸ਼ਾਹ-ਮਸਤਾਨ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ’ਚ ਲਾਏ ਗਏ ਇਸ ਕੈਂਪ ’ਚ 13425 ਮਰੀਜ਼ਾਂ ਦੀ ਜਾਂਚ ਹੋਈ ਤੇ 458 ਲੋਕਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਹੋਏ। ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ 18 ਦਸੰਬਰ ਤੱਕ ਹੋਏ।

13425 ਮਰੀਜ਼ਾਂ ਦੀ ਹੋਈ ਜਾਂਚ | Sirsa News

ਜਾਣਕਾਰੀ ਦਿੰਦਿਆਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਆਰਐੱਮਓ ਡਾ. ਗੌਰਵ ਅਗਰਵਾਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਲਾਏ ਗਏ ਇਸ ਕੈਂਪ ’ਚ 13,425 ਮਰੀਜ਼ਾਂ ਦੀ ਅੱਖਾਂ ਦੇ ਮਾਹਿਰ ਡਾਕਟਰਾਂ ਦੁਆਰਾ ਜਾਂਚ ਕੀਤੀ ਗਈ।

ਮਰੀਜ਼ਾਂ ’ਚ 5416 ਪੁਰਸ਼ ਤੇ 8009 ਔਰਤਾਂ ਸਨ। ਇਨ੍ਹਾਂ ਮਰੀਜ਼ਾਂ ’ਚੋਂ 458 ਲੋਕਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ। 445 ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਕੀਤੇ ਗਏ। ਇਨ੍ਹਾਂ ’ਚੋਂ 193 ਪੁਰਸ਼ ਤੇ 252 ਔਰਤਾਂ ਸ਼ਾਮਲ ਹਨ। ਉੱਥੇ ਹੀ 13 ਲੋਕਾਂ ਦੇ ਕਾਲੇ ਮੋਤੀਏ ਦੇ ਆਪ੍ਰੇਸ਼ਨ ਕੀਤੇ ਗਏ ਤੇ ਇਨ੍ਹਾਂ ’ਚੋਂ 12 ਔਰਤਾਂ ਤੇ 1 ਪੁਰਸ਼ ਸ਼ਾਮਲ ਹਨ।

Read Also : Punjab: ਪੰਜਾਬ ‘ਚ ਇੱਕ ਵਾਰ ਫਿਰ ਹੋਵੇਗਾ ਸਰਕਾਰੀ ਬੱਸਾਂ ਦਾ ਚੱਕਾ ਜਾਮ, ਜਾਣੋ ਕਦੋਂ ਤੇ ਕਿਉਂ?

ਅੱਖ ਰੋਗ ਦੇ ਮਾਹਿਰ ਡਾ. ਮੋਨਿਕਾ ਗਰਗ ਇੰਸਾਂ ਨੇ ਦੱਸਿਆ ਕਿ ਇਸ ਕੈਂਪ ’ਚ ਦੇਸ਼ ਦੇ ਵੱਖ-ਵੱਖ ਮੈਡੀਕਲ ਕਾਲਜਾਂ ’ਚੋਂ ਆਏ ਅੱਖਾਂ ਦੇ ਮਾਹਿਰ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤਆਂ ਤੇ ਕੈਂਪ ’ਚ ਮਰੀਜ਼ਾਂ ਨੂੰ ਉਪਲੱਬਧ ਕਰਵਾਈਆਂ ਸਹੂਲਤਾਂ ਦੀ ਸ਼ਲਾਘਾ ਕੀਤੀ। ਡੇਰਾ ਸੱਚਾ ਸੌਦਾ ਦੇ ਬੁਲਾਰੇ ਐਡਵੋਕੇਟ ਸੰਪੂਰਨ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਾਰਗਦਰਸ਼ਨ ’ਚ ਡੇਰਾ ਸੱਚਾ ਸੌਦਾ ਵੱਲੋਂ 167 ਮਾਨਵਤਾ ਭਲਾਈ ਕਾਰਜ ਕੀਤੇ ਜਾ ਰਹੇ ਹਨ।

ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਹਰ ਸਾਲ ਦਸੰਬਰ ਮਹੀਨੇ ’ਚ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਤੇ ਆਪ੍ਰੇਸ਼ਨ ਕੈਂਪ ਲਾਇਆ ਜਾਂਦਾ ਹੈ। ਇਸ ਵਾਰ ਵੀ ਵੱਡੀ ਗਿਣਤੀ ’ਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਹਜ਼ਾਰਾਂ ਮਰੀਜ਼ ਕੈਂਪ ’ਚ ਡਾਕਟਰੀ ਸੇਵਾਵਾਂ ਦਾ ਲਾਭ ਉਠਾਉਣ ਪਹੁੰਚੇ।

13425 ਮਰੀਜ਼ਾਂ ਦੀ ਜਾਂਚ | Sirsa News

ਪੁਰਸ਼ 5416
ਔਰਤਾਂ8009
ਅੱਖਾਂ ਦੇ ਕੁੱਲ ਆਪ੍ਰੇਸ਼ਨ 458
ਚਿੱਟੇ ਮੋਤੀਏ ਦੇ ਆਪ੍ਰੇਸ਼ਨ- 445
ਪੁਰਸ਼ 193
ਔਰਤਾਂ 252
ਕਾਲਾ ਮੋਤੀਆ ਦੇ ਆਪ੍ਰੇਸ਼ਨ- 13
ਪੁਰਸ਼ 01
ਔਰਤਾਂ 12