33ਵਾਂ ਸਫਾਈ ਮਹਾਂ ਅਭਿਆਨ : ‘ਜੋ ਕੰਮ ਪ੍ਰਸ਼ਾਸਨ ਨਹੀਂ ਕਰ ਸਕਿਆ, ਉਹ ਡੇਰੇ ਦੇ ਵਲੰਟੀਅਰ ਕਰ ਰਹੇ ਨੇ’

ok

 ਹਸਪਤਾਲ ਦੇ ਕੋਲ ਪਾਰਕ ਫੈਲਾ ਰਿਹਾ ਸੀ ਬਦਬੂ, ਸੀਵਰੇਜ ’ਚ ਵੜੇ ਦੇਖ, ਲੋਕਾਂ ਨੇ ਕਿਹਾ ਬਾ-ਕਮਾਲ

  •  ਇਨ੍ਹਾਂ ਵਲੰਟੀਅਰਾਂ ਦੇ ਸੇਵਾ ਦੇ ਜਜ਼ਬੇ ਨੂੰ ਸਲਾਮ ਹੈ : ਡਾ.ਨੀਤੂ ਯਾਦਵ

(ਕਰਮ ਥਿੰਦ) ਗੁਰੂਗ੍ਰਾਮ। ਡੇਰਾ ਸੱਚਾ ਸੌਦਾ ਵੱਲੋਂ ਗੁਰੂਗ੍ਰਾਮ ’ਚ 33ਵਾਂ ਸਫਾਈ ਮਹਾਂ ਅਭਿਆਨ ਚਲਾਇਆ ਗਿਆ, ਜਿਸ ਦੀ ਸ਼ੁਰੂਆਤ ਸਵੇਰੇ 9 ਵਜੇ ਸਾਊਥ ਸਿਟੀ 2 ਸਥਿਤ ਨਾਮ ਚਰਚਾ ਘਰ ਤੋਂ ਕੀਤੀ ਗਈ ਇਸ ਸਫਾਈ ਮਹਾਂ ਅਭਿਆਨ ਤਹਿਤ ਪੂਰੇ ਗੁਰੂਗ੍ਰਾਮ ਸ਼ਹਿਰ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਸੰਗਰੂਰ ਜ਼ਿਲ੍ਹੇ ਦੀ ਸਾਧ-ਸੰਗਤ ਨੂੰ ਸੈਕਟਰ 9, ਵਸਈ ਇਨਕਲੇਵ, ਭਵਾਨੀ ਇਨਕਲੇਵ ਦੇ ਏਰੀਏ ’ਚ ਸਾਫ ਸਫਾਈ ਕਰਨ ਦਾ ਜ਼ਿੰਮਾ ਸੌਂਪਿਆ ਗਿਆ।

ਇੱਥੇ ਸੰਗਰੂਰ ਜ਼ਿਲ੍ਹੇ ਦੇ ਸੇਵਾਦਾਰ ਜਿਨ੍ਹਾਂ ਵਿੱਚ ਬੱਚੇ, ਬਜ਼ੁਰਗ ਅਤੇ ਨੌਜਵਾਨ ਵੱਡੀ ਗਿਣਤੀ ਵਿੱਚ ਪਹੁੰਚੇ। ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਜਿੱਥੇ ਸਫਾਈ ਮਹਾਂ ਅਭਿਆਨ ਦੀ ਸ਼ੁਰੂਆਤ ਕੀਤੀ ਗਈ, ਉਸਦਾ ਗਰਾਊਂਡ, ਕਲਾਸ ਰੂਮ, ਪਾਰਕ ਅਤੇ ਹੋਰ ਸਥਾਨਾਂ ਨੂੰ ਸਾਫ ਕੀਤਾ ਅਤੇ ਇਸੇ ਏਰੀਏ ਦੇ ਸਰਕਾਰੀ ਹਸਪਤਾਲ ਦੇ ਬਿਲਕੁਲ ਸਾਹਮਣੇ ਬਣੇ ਪਾਰਕ ਵਿੱਚ ਸੀਵਰੇਜ ਦੇ ਓਵਰਫਲੋਅ ਹੋਣ ਕਾਰਨ ਉਹ ਪਾਰਕ ਸੀਵਰੇਜ ਦੇ ਪਾਣੀ ਨਾਲ ਲਬਾਲਬ ਭਰਿਆ ਹੋਇਆ ਸੀ ਜਿੱਥੋਂ ਬਦਬੂ ਬਹੁਤ ਜ਼ਿਆਦਾ ਆ ਰਹੀ ਸੀ ਅਤੇ ਮੱਛਰ ਵੀ ਬਹੁਤ ਫੈਲਿਆ ਹੋਇਆ ਸੀ ਇਹਨਾਂ ਹਾਲਾਤਾਂ ਨੂੰ ਦੇਖ ਸਾਧ-ਸੰਗਤ ਇਸ ਏਰੀਏ ਨੂੰ ਸਾਫ ਕਰਨ ’ਚ ਜੁਟ ਗਈ ਜਿਸ ਕਰਕੇ ਉੱਥੇ ਖੜ੍ਹੇ ਸਥਾਨਕ ਲੋਕ ਵੀ ਇਸ ਸੀਵਰੇਜ ਦੇ ਗੰਦੇ ਪਾਣੀ ਨਾਲ ਭਰੇ ਪਾਰਕ ਦੀ ਸਫ਼ਾਈ ਕਰਦੇ ਸੇਵਾਦਾਰਾਂ ਨੂੰ ਦੇਖ ਦੰਦਾਂ ਥੱਲੇ ਜੀਭ ਦਬਾ ਰਹੇ ਸਨ।

ਸੇਵਾਦਾਰਾਂ ਦੇ ਜੋਸ਼, ਜਜ਼ਬੇ ਅਤੇ ਬੇਮਿਸਾਲ ਜਨੂੰਨ ਦਾ ਹਰ ਕੋਈ ਹੋਇਆ ਕਾਇਲ

sunam 2

ਸੇਵਾਦਾਰਾਂ ਦੇ ਜੋਸ਼, ਜਜ਼ਬੇ ਅਤੇ ਬੇਮਿਸਾਲ ਜਨੂੰਨ ਨੂੰ ਉਥੇ ਖੜ੍ਹਾ ਹਰ ਇੱਕ ਵਿਅਕਤੀ ਕਾਇਲ ਹੋ ਰਿਹਾ ਸੀ। ਉਨ੍ਹਾਂ ਸੇਵਾਦਾਰਾਂ ਦੀ ਪੁੱਜ ਕੇ ਸ਼ਲਾਘਾ ਵੀ ਕੀਤੀ ਅਤੇ ਉੱਥੇ ਸੈਕਟਰ 9 ਦੇ ਵਸਨੀਕ ਪਿ੍ਰਯੰਕਾ, ਰਜਨੀ ਅਤੇ ਦੀਪਕ ਆਦਿ ਨੇ ਕਿਹਾ ਕਿ ਇਸ ਪਾਰਕ ਦੇ ਸਾਹਮਣੇ ਹਸਪਤਾਲ ਵਿੱਚ ਪਹਿਲਾਂ ਹੀ ਲੋਕ ਬੀਮਾਰ ਆਉਂਦੇ ਹਨ ਅਤੇ ਇਸ ਗੰਦੇ ਪਾਣੀ ਤੋਂ ਪੈਦਾ ਹੋਇਆ ਮੱਛਰ ਹੋਰ ਵੀ ਬੀਮਾਰੀਆਂ ਦਾ ਘਰ ਬਣਿਆ ਹੋਇਆ ਹੈ ਉਨ੍ਹਾਂ ਇਹ ਵੀ ਕਿਹਾ ਕਿ ਇੱਥੋਂ ਇੰਨੀ ਬਦਬੂ ਆਉਂਦੀ ਹੈ ਕਿ ਇਸ ਪਾਰਕ ਵਿੱਚ ਕੋਈ ਬੱਚਾ ਜਾਂ ਬਜ਼ੁਰਗ ਬੈਠਣਾ ਤਾਂ ਦੂਰ ਕੋਲੋਂ ਲੰਘਣ ਲੱਗੇ ਵੀ ਕਤਰਾਉਂਦੇ ਹਨ ਅਤੇ ਉਹ ਇਹ ਕਹਿ ਰਹੇ ਸਨ ਕਿ ਧੰਨ ਹਨ ਡੇਰੇ ਦੇ ਵਲੰਟੀਅਰ ਜੋ ਇਹ ਸੇਵਾ ਕਰ ਰਹੇ ਹਨ।

sunam 3

ਗੁਰੂ ਦੀ ਨਗਰੀ ਨੂੰ ਸਾਫ ਕਰਕੇ ਚੱਲੇ ਹਾਂ, ਸਾਫ਼ ਰੱਖਣ ਦੀ ਕੋਸ਼ਿਸ਼ ਕਰਿਓ : ਡੇਰਾ ਸ਼ਰਧਾਲੂ

ੲਸ ਪੂਰੇ ਏਰੀਏ ਨੂੰ ਸੇਵਾਦਾਰਾਂ ਨੇ ਕੁੱਲ ਤਿੰਨ ਘੰਟਿਆਂ ਵਿੱਚ ਹੀ ਚਮਕਣ ਲਾ ਦਿੱਤਾ ਅਤੇ ਉਪਰੰਤ ਸੇਵਾਦਾਰ ਉੱਥੋਂ ਥੋੜ੍ਹੀ ਦੂਰ ਬਣੇ ਨਾਮ ਚਰਚਾ ਘਰ ਵਿਖੇ ਨਤਮਸਤਕ ਹੋਣ ਲਈ ਵੀ ਗਏ। ਨਾਮ ਚਰਚਾ ਘਰ ਵਿਖੇ ਪਹੁੰਚ ਕਈ ਸੇਵਾਦਾਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਜਨੀਕ ਗੁਰੂ ਜੀ ਦੇ ਦਰਸ਼ਨਾਂ ਦੀ ਬਹੁਤ ਤਾਂਘ ਹੈ ਇਸ ਅਸਥਾਨ ’ਤੇ ਪੂਜਨੀਕ ਗੁਰੂ ਜੀ ਨੇ ਚਰਨ ਟਿਕਾਏ ਹਨ ਇਹ ਪੂਰੀ ਨਗਰੀ ਹੀ ਉਨ੍ਹਾਂ ਲਈ ਪੂਜਣਯੋਗ ਹੈ ਅਤੇ ਕਈ ਸੇਵਾਦਾਰ ਗੁਰੂਗ੍ਰਾਮ ਦੇ ਵਾਸੀਆਂ ਨੂੰ ਅਪੀਲ ਵੀ ਕਰਦੇ ਦੇਖੇ ਗਏ ਕਿ ਇਹ ਉਨ੍ਹਾਂ ਦੇ ਗੁਰੂ ਮੁਰਸ਼ਦ ਦੀ ਨਗਰੀ ਹੈ ਅਸੀਂ ਸਾਫ ਕਰ ਕੇ ਚੱਲੇ ਹਾਂ ਇਸ ਨੂੰ ਇਸੇ ਤਰ੍ਹਾਂ ਹੀ ਸਾਫ ਰੱਖਣ ਦੀ ਕੋਸ਼ਿਸ਼ ਰੱਖਿਓ।

ਸੇਵਾਦਾਰ ਗੁਰੂਗ੍ਰਾਮ ਵਾਸੀਆਂ ਨੂੰ ਦਿੱਤਾ ਸਫਾਈ ਦਾ ਤੋਹਫਾ : 45 ਮੈਂਬਰ ਪੰਜਾਬ

45 ਮੈਂਬਰ ਪੰਜਾਬ ਹਰਚਰਨ ਸਿੰਘ ਇੰਸਾਂ ਨੇ ਦੱਸਿਆ ਕਿ ਸਫਾਈ ਮਹਾਂ ਅਭਿਆਨ ਤਹਿਤ ਪੂਰੇ ਗੁਰੂਗ੍ਰਾਮ ਸ਼ਹਿਰ ਨੂੰ ਚਾਰ ਜ਼ੋਨਾਂ ’ਚ ਵੰਡਿਆ ਗਿਆ ਹੈ ਉਨ੍ਹਾਂ ਕਿਹਾ ਕਿ ਸਾਧ-ਸੰਗਤ ਬਹੁਤ ਉਤਸ਼ਾਹ ਨਾਲ ਸੇਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਦੇ ਦਰਸ਼ਨਾਂ ਦੀ ਬੇਸਬਰੀ ਨਾਲ ਉਡੀਕ ਸੀ ਪਰ ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਦੇ ਦਰਸ਼ਨ ਨਹੀਂ ਹੋ ਸਕੇ ਪ੍ਰੰਤੂ ਉਹ ਅੱਜ ਇਸ ਧਰਤੀ ਨੂੰ ਸਾਫ਼ ਕਰਕੇ ਸਜਦਾ ਕਰਨ ਆਏ ਹਨ ਅਤੇ ਇਹ ਸੇਵਾਦਾਰ ਗੁਰੂਗ੍ਰਾਮ ਵਾਸੀਆਂ ਨੂੰ ਸਫਾਈ ਦਾ ਤੋਹਫਾ ਵੀ ਦੇ ਕੇ ਜਾਣਗੇ।

ਗੁਰੂ ਕੀ ਨਗਰੀ ਸਾਫ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ : ਰਘਵਿੰਦਰ ਯੂਐਸਏ

ਅਮਰੀਕਾ ਤੋਂ ਆਏ ਰਘਵਿੰਦਰ ਇੰਸਾਂ ਸੇਵਾਦਾਰਾਂ ਨਾਲ ਲੱਗ ਕੇ ਖ਼ੁਦ ਪਾਰਕ ਵਿੱਚ ਸਾਫ ਸਫਾਈ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਗੁਰੂਗ੍ਰਾਮ ਜਿੱਥੇ ਪੂਜਨੀਕ ਗੁਰੂ ਜੀ 21 ਦਿਨ ਰਹਿ ਕੇ ਗਏ ਹਨ ਉਸੇ ਸ਼ਹਿਰ ਵਿੱਚ ਸਫਾਈ ਮਹਾਂ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਨੂੰ ਚਾਅ ਚੜ੍ਹ ਗਿਆ। ਉਨ੍ਹਾਂ ਕਿਹਾ ਕਿ ਉਹ ਅਮਰੀਕਾ ਵਿੱਚ ਵੀ ਖ਼ੂਨਦਾਨ, ਸਫ਼ਾਈ ਅਤੇ ਹੋਰ ਵੱਖ-ਵੱਖ ਭਲਾਈ ਕਾਰਜ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਇੱਥੇ ਗੁਰੂ ਕੀ ਨਗਰੀ ਸਾਫ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ।

ਡੇਰਾ ਸੱਚਾ ਸੌਦਾ ਦੇ ਵਲੰਟੀਅਰਾਂ ਦੀ ਸੇਵਾ ਭਾਵਨਾ ਬਾ-ਕਮਾਲ : ਡਾ. ਨੀਤੂ ਯਾਦਵ

dr, nitu yadav

ਸੈਕਟਰ 10 ਦੇ ਸਰਕਾਰੀ ਹਸਪਤਾਲ ਦੀ ਡਾ. ਨੀਤੂ ਯਾਦਵ ਨੇ ਕਿਹਾ ਕਿ ਮਲੇਰੀਆ, ਡੇਂਗੂ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਗੰਦਗੀ ਤੋਂ ਹੀ ਫੈਲਦੀਆਂ ਹਨ ਅੱਜ ਡੇਰਾ ਸੱਚਾ ਸੌਦਾ ਦੇ ਵਲੰਟੀਅਰਾਂ ਵੱਲੋਂ ਸਫਾਈ ਕੀਤੀ ਜਾ ਰਹੀ ਹੈ ਜੋ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ ਅਤੇ ਉਹ ਇਨ੍ਹਾਂ ਵਲੰਟੀਅਰਾਂ ਦੇ ਸੇਵਾ ਦੇ ਜਜ਼ਬੇ ਨੂੰ ਸਲਾਮ ਕਰਦੇ ਹਨ

ਡੇਰੇ ਦੇ ਵਲੰਟੀਅਰਾਂ ਦਾ ਜੋਸ਼ ਜਜ਼ਬਾ ਦੇਖਣਯੋਗ : ਅਮਨ ਭਰਥ

aman

ਇਸ ਮੌਕੇ ਪੰਜਾਬ ਲੋਕ ਕਾਂਗਰਸ ਦੇ ਸੂਬਾ ਜਰਨਲ ਸੈਕਟਰੀ ਅਮਨ ਭਰਥ ਵੀ ਗੁਰੂਗ੍ਰਾਮ ਪਹੁੰਚੇ ਹੋਏ ਸਨ ਉਨ੍ਹਾਂ ਕਿਹਾ ਕਿ ਸਫਾਈ ਮਹਾਂ ਅਭਿਆਨ ਵਿੱਚ ਡੇਰਾ ਸੱਚਾ ਸੌਦਾ ਦੇ ਵਲੰਟੀਅਰਾਂ ਦਾ ਸੇਵਾ ਕਰਨ ਦਾ ਜੋਸ਼, ਜਜ਼ਬਾ ਬੇਮਿਸਾਲ ਹੈ ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਡੇਰਾ ਸ਼ਰਧਾਲੂਆਂ ਦੇ ਕਾਰਜਾਂ ਨੂੰ ਦੇਖਦੇ ਆ ਰਹੇ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਜਿਸ ਨਿਰਸਵਾਰਥ ਭਾਵਨਾ ਨਾਲ ਕੰਮ ਕਰਦੇ ਹਨ ਉਹ ਭਾਵਨਾ ਸਭ ’ਚ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਹੋਰ ਵੀ ਸੰਸਥਾਵਾਂ ਜਿੰਨੀਆਂ ਅੱਗੇ ਆਉਣਗੀਆਂ ਓਨੀ ਹੀ ਸਫਾਈ ਅਸੀਂ ਰੱਖ ਸਕਾਂਗੇ, ਸਭ ਨੂੰ ਅਜਿਹੇ ਅਭਿਆਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ