ਸਰਸਾ ਨੂੰ ਪਛਾੜ ਕੇ ਕੈਥਲ ਨੇ ਹਾਸਲ ਕੀਤਾ ਪਹਿਲਾ ਸਥਾਨ
ਸਰਸਾ (ਸੱਚ ਕਹੂੰ ਨਿਊਜ਼) | ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਹਰਿਆਣਾ ਦੇ 6 ਤੇ ਪੰਜਾਬ ਦੇ 4 ਬਲਾਕਾਂ ਨੇ ਟਾਪ ਟੈਨ ‘ਚ ਜਗ੍ਹਾ ਬਣਾਈ ਹੈ ਹਰਿਆਣਾ ਦੇ ਬਲਾਕ ਸਰਸਾ ਨੂੰ ਪਿੱਛੇ ਛੱਡਦਿਆਂ ਇੱਕ ਵਾਰ ਫਿਰ ਬਲਾਕ ਕੈਥਲ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ
ਕਲਿਆਣ ਨਗਰ ਨੇ ਦੂਜਾ ਤੇ ਪੰਜਾਬ ਦੇ ਬਲਾਕ ਬਠੋਈ-ਡਕਾਲਾ ਨੇ ਤੀਜੇ ਨੰਬਰ ‘ਤੇ ਆਪਣੀ ਜਗ੍ਹਾ ਬਣਾਈ ਹੈ ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਤੇ ਦੁਨੀਆ ਭਰ ਦੇ 399 ਬਲਾਕਾਂ ਦੇ 179268 ਸੇਵਾਦਾਰਾਂ ਨੇ 1543288 ਘੰਟੇ ਸਿਮਰਨ ਕੀਤਾ ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈਥਲ ਦੇ 12542 ਸੇਵਾਦਾਰਾਂ ਨੇ 300239 ਘੰਟੇ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਜਗ੍ਹਾ ਬਣਾ ਲਈ, ਉੱਥੇ ਬਲਾਕ ਕਲਿਆਣ ਨਗਰ ਦੇ 13980 ਸੇਵਾਦਾਰਾਂ ਨੇ 75756 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਤੀਜੇ ਨੰਬਰ ‘ਤੇ ਰਹੇ ਪੰਜਾਬ ਦੇ ਬਲਾਕ ਬਠੋਈ-ਡਕਾਲਾ ਦੇ 5360 ਸੇਵਾਦਾਰਾਂ ਨੇ 45409 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ ਇਸ ਵਾਰ ਦੇ ਸਿਮਰਨ ਪ੍ਰੇਮ ਮੁਕਾਬਲੇ ‘ਚ ਵੱਖ-ਵੱਖ ਸੂਬਿਆਂ ‘ਚ ਪੰਜਾਬ ‘ਚ ਬਠੋਈ-ਡਕਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ, ਰਾਜਸਥਾਨ ਨੇ ਕੇਸਰੀਸਿੰਘਪੁਰ ਬਲਾਕ, ਉੱਤਰ ਪ੍ਰਦੇਸ਼ ‘ਚ ਸਿਰਸਾਗੰਜ, ਹਿਮਾਚਲ ਪ੍ਰਦੇਸ਼ ‘ਚ ਪਾਉਂਦਾ ਸਾਹਿਬ, ਦਿੱਲੀ ‘ਚ ਬਲਾਕ ਅਲੀਪੁਰ ਨਰੇਲਾ, ਉਤਰਾਖੰਡ ‘ਚ ਰੂੜਕੀ ਨੇ ਪਹਿਲਾ ਸਥਾਨ ਹਾਸਲ ਕੀਤਾ ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਮੈਲਬੌਰਨ, ਨਿਊਜ਼ੀਲੈਂਡ, ਇਟਲੀ, ਕੈਨੇਡਾ, ਬ੍ਰਿਸਬੇਨ, ਇੰਗਲੈਂਡ, ਯੂਏਈ, ਕੈਨਬੇਰਾ, ਕੁਵੈਤ, ਸਿਡਨੀ, ਬਿਜਿੰਗ ‘ਚ 220 ਸੇਵਾਦਾਰਾਂ ਨੇ 902 ਘੰਟੇ ਕੀਤਾ ਰਾਮਨਾਮ ਦਾ ਜਾਪ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।