ਸੇਵਾਦਾਰ ਭੈਣਾਂ ਵੱਲੋਂ 21 ਅਤੇ ਵੀਰਾਂ ਵੱਲੋਂ 12 ਯੂਨਿਟ ਖ਼ੂਨਦਾਨ
ਬਠਿੰਡਾ, (ਸੁਖਨਾਮ) | ਜ਼ਿਲ੍ਹਾ ਬਠਿੰਡਾ ਦੇ ਬਲਾਕ ਚੁੱਘੇ ਕਲਾਂ, ਬਾਂਡੀ, ਰਾਮਾਂ-ਨਸੀਬਪੁਰਾ ਅਤੇ ਤਲਵੰਡੀ ਸਾਬੋ ਦੇ ਕੁਝ ਕੁ ਸੇਵਾਦਾਰਾਂ ਵੱਲੋਂ ਬਠਿੰਡਾ ਦੇ ਗੋਇਲ ਬਲੱਡ ਬੈਂਕ ਵਿਖੇ ਪਹੁੰਚ ਕੇ ਖ਼ੂਨ ਦਾਨ ਕੈਂਪ ਵਿਚ ਖ਼ੂਨ ਦਾਨ ਕੀਤਾ ਗਿਆ ਇਸ ਮੌਕੇ ਖ਼ੂਨ ਦਾਨ ਕੈਂਪ ਦੀ ਸ਼ੁਰੂਆਤ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲ ਕੇ ਕੀਤੀ ਗਈ ਉਪਰੋਕਤ ਬਲਾਕਾਂ ‘ਚੋਂ ਪਹੁੰਚੇ ਖ਼ੂਨਦਾਨੀ ਸੇਵਾਦਾਰ ਵੀਰ ਅਤੇ ਭੈਣਾਂ ‘ਚ ਖ਼ੂਨਦਾਨ ਪ੍ਰਤੀ ਭਾਰੀ ਉਤਸ਼ਾਹ ਸੀ
ਇਸ ਮੌਕੇ ਜਾਣਕਾਰੀ ਦਿੰਦਿਆਂ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਬਲਾਕਾਂ ‘ਚ ਪਿਛਲੇ ਕਈ ਦਿਨਾਂ ਤੋਂ ਖ਼ੂਨਦਾਨ ਕੈਂਪ ਲਗਾਏ ਜਾ ਰਹੇ ਹਨ ਜਿੰਨ੍ਹਾਂ ‘ਚ ਸੇਵਾਦਾਰਾਂ ਵੀਰਾਂ ਵੱਲੋਂ ਖ਼ੂਨਦਾਨ ਕੀਤਾ ਜਾ ਰਿਹਾ ਸੀ ਅਤੇ ਬਠਿੰਡਾ ਵਿਖੇ ਵੀ ਸੇਵਾਦਾਰ ਭੈਣਾਂ ਵੱਲੋਂ 3 ਖ਼ੂਨਦਾਨ ਕੈਂਪ ਲਗਾ ਕੇ ਖੂਨਦਾਨ ਕੀਤਾ ਜਾ ਚੁੱਕਾ ਹੈ
ਇਸਦੇ ਮੱਦੇਨਜਰ ਵੱਖ-ਵੱਖ ਬਲਾਕਾਂ ਦੀਆਂ ਸੇਵਾਦਾਰ ਭੈਣਾਂ ਵੱਲੋਂ ਖ਼ੂਨਦਾਨ ਕਰਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਰਿਹਾ ਸੀ ਜਿਸ ਦੇ ਚਲਦਿਆਂ ਉਕਤ ਬਲਾਕਾਂ ਦੀਆਂ ਸੇਵਾਦਾਰ ਭੈਣਾਂ ਅਤੇ ਕੁਝ ਕੁ ਵੀਰਾਂ ਵੱਲੋਂ ਅੱਜ ਗੋਇਲ ਬਲੱਡ ਬੈਂਕ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 21 ਸੇਵਾਦਾਰ ਭੈਣਾਂ 12 ਸੇਵਾਦਾਰ ਵੀਰਾਂ ਵੱਲੋਂ ਖ਼ੂਨਦਾਨ ਕੀਤਾ ਗਿਆ
ਇਸ ਮੌਕੇ ਗੋਇਲ ਬਲੱਡ ਬੈਂਕ ਦੇ ਇੰਚਾਰਜ ਕੁਲਦੀਪ ਸਿੰਘ ਨੇ ਕਿਹਾ ਕਿ ਉਹ ਪਿਛਲੇ ਲਗਭਗ 3 ਸਾਲਾਂ ਤੋਂ ਖ਼ੂਨਦਾਨ ਦੇ ਇਸ ਖੇਤਰ ਨਾਲ ਜੁੜੇ ਹੋਏ ਹਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਮੇਸ਼ਾਂ ਹੀ ਖ਼ੂਨਦਾਨ ਵਿਚ ਅਹਿਮ ਰੋਲ ਅਦਾ ਕਰਦੇ ਹਨ ਹੁਣ ਵੀ ਜਦੋਂ ਕੋਰੋਨਾ ਮਹਮਾਰੀ ਦੇ ਚਲਦਿਆਂ ਖ਼ੂਨ ਦੀ ਕਮੀ ਹੋਈ ਤਾਂ ਡੇਰਾ ਸ਼ਰਧਾਲੂਆਂ ਨੇ ਜਗ੍ਹਾ-ਜਗ੍ਹਾ ਖ਼ੂਨਦਾਨ ਕੈਂਪ ਲਗਾਏ ਹਨ ਇਸ ਮੌਕੇ 45 ਮੈਂਬਰ ਭੈਣ ਅਮਰਜੀਤ ਕੌਰ ਇੰਸਾਂ, ਬਿਮਲਾ ਇੰਸਾਂ, 45 ਮੈਂਬਰ ਯੂਥ ਮੀਨੂੰ ਇੰਸਾਂ, ਖ਼ੂਨਦਾਨ ਸੰਮਤੀ ਦੇ ਜਿੰਮੇਵਾਰ ਵਿਸ਼ਾਲ ਇੰਸਾਂ, ਗੁਰਸ਼ਰਨ ਇੰਸਾਂ, ਵੱਖ-ਵੱਖ ਬਲਾਕਾਂ ਦੇ ਜਿੰਮੇਵਾਰ ਅਤੇ ਹੋਰ ਸੇਵਾਦਾਰ ਹਾਜਰ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।