ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 31ਵਾਂ ਮੁਫਤ ਅੱਖਾਂ ਦਾ ਜਾਂਚ ਕੈਂਪ ਜਾਰੀ
(ਸੱਚ ਕਹੂੰ ਨਿਊਜ਼/ਸੁਨੀਲ) ਸਰਸਾ। ‘ਅੰਨ੍ਹਾ ਨਾ ਰਹੇ ਕੋਈ ਦੇਸ਼ ’ਚ, ਹੋਵੇ ਸਭ ਦੇ ਹਿੱਸੇ ਚਾਨਣ…..।’ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਇਨ੍ਹਾਂ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਪਿਛਲੇ 30 ਸਾਲਾਂ ਤੋਂ ਡੇਰਾ ਸੱਚਾ ਸੌਦਾ ’ਚ ਵਿਸ਼ਾਲ ਅੱਖਾਂ ਦਾ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਾਇਆ ਜਾ ਰਿਹਾ ਹੈ। (Yaad-E-Murshid Camp) ਇਸੇ ਲੜੀ ’ਚ 12 ਦਸੰਬਰ ਤੋਂ ਸ਼ਾਹ ਸਤਿਨਾਮ ਜੀ ਧਾਮ ’ਚ 31ਵਾਂ ਮੁਫਤ ਆਈ ਕੈਂਪ ( ਅੱਖਾਂ ਦਾ ਜਾਂਚ ਕੈਂਪ) ਲਗਾਤਾਰ ਜਾਰੀ ਹੈ।
ਕੈਂਪ ਦੇ ਤੀਜੇ ਦਿਨ ਖਬਰ ਲਿਖੇ ਜਾਣ ਤੱਕ 8199 ਤੋਂ ਜ਼ਿਆਦਾ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਹੋ ਚੁੱਕੀ ਸੀ ਅਤੇ ਕੈਂਪ ’ਚ ਜਾਂਚ ਕਰਵਾਉਣ ਲਈ ਅੱਖਾਂ ਦੇ ਮਰੀਜ਼ਾਂ ਦਾ ਆਉਣਾ ਵੀ ਲਗਾਤਾਰ ਜਾਰੀ ਹੈ। (Yaad-E-Murshid Camp) ਆਪ੍ਰੇਸ਼ਨ ਲਈ ਚੁਣੇ ਗਏ ਕੁੱਲ 192 ਮਰੀਜ਼ਾਂ ’ਚੋਂ ਦੂਜੇ ਦਿਨ ਬੁੱਧਵਾਰ ਤੱਕ 132 ਮਰੀਜ਼ਾਂ ਦੇ (ਸਫੈਦ ਮੋਤੀਆ 104 ਅਤੇ ਕਾਲਾ ਮੋਤੀਆ 28) ਦੇ ਆਪ੍ਰੇਸ਼ਨ ਹੋ ਚੁੱਕੇ ਹਨ ਅਤੇ ਆਪ੍ਰੇਸ਼ਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਪ੍ਰੇਸ਼ਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਆਧੁਨਿਕ ਆਪ੍ਰੇਸ਼ਨ ਥਿਏਟਰਾਂ ’ਚ ਹਸਪਤਾਲ ਦੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਮੋਨਿਕਾ ਗਰਗ ਅਤੇ ਦੀਪਿਕਾ ਵੱਲੋਂ ਕੀਤੇ ਜਾ ਰਹੇ ਹਨ। ਕੈਂਪ ’ਚ ਸਰਕਾਰ ਵੱਲੋਂ ਨਿਰਧਾਰਤ ਕੋਵਿਡ-19 ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ।
ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਦੇ ਰਹੇ ਹਨ ਸੇਵਾਵਾਂ
ਕੈਂਪ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਦੇਸ਼ ਭਰ ਤੋਂ ਸਪੈਸ਼ਲਿਸਟ ਅੱਖਾਂ ਦੇ ਰੋਗਾਂ ਦੇ ਮਾਹਿਰ ਸੇਵਾਵਾਂ ਦੇ ਰਹੇ ਹਨ। ਉੱਥੇ ਕੈਂਪ ਦਾ ਲਾਭ ਉਠਾਉਣ ਲਈ ਆਉਣ ਵਾਲੇ ਮਰੀਜ਼ਾਂ ਦੀ ਸੇਵਾ ਦਾ ਵੀ ਬਿਹਤਰੀਨ ਪ੍ਰਬੰਧ ਹੈ। ਮਰੀਜ਼ਾਂ ਦੀ ਸੇਵਾ ਲਈ ਸੈਂਕੜਿਆਂ ਦੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣਾਂ-ਭਾਈ ਅਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਮੈਂਬਰ ਜੁਟੇ ਹੋਏ ਹਨ। ਜੋ ਮਰੀਜ਼ਾਂ ਦੀ ਜਾਂਚ ਕਰਵਾਉਣਾ, ਖਾਣਾ ਖਵਾਉਣਾ, ਚਾਹ-ਪਾਣੀ, ਸਮੇਂ ’ਤੇ ਦਵਾਈ ਦੇਣਾ ਅਤੇ ਬਜ਼ੁਰਗ ਮਰੀਜ਼ਾਂ ਨੂੰ ਪਖਾਨਾ ਆਦਿ ਲੈ ਕੇ ਜਾਣਾ ਜਿਹੇ ਕਾਰਜਾਂ ਨੂੰ ਬਖੂਬੀ ਨਿਭਾ ਰਹੇ ਹਨ।
ਦਵਾਈਆਂ, ਆਪ੍ਰੇਸ਼ਨ ਅਤੇ ਐਨਕਾਂ ਸਭ ਮੁਫਤ (Yaad-E-Murshid Camp)
ਉਥੇ ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਪਹਿਲੇ ਦਿਨ ਹੋਏ ਸਨ, ਉਨ੍ਹਾਂ ਨੂੰ ਬੁੱਧਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੂੰ ਘਰ ਲਈ ਦਵਾਈਆਂ ਅਤੇ ਐਨਕਾਂ ਵੀ ਮੁਫਤ ਦਿੱਤੀਆਂ ਗਈਆਂ ਹਨ। ਕੈਂਪ ’ਚ ਦਿੱਤੀ ਜਾ ਰਹੀਆਂ ਸਹੂਲਤਾਂ ਤੋਂ ਸਾਰੇ ਮਰੀਜ਼ ਅਤੇ ਉਨ੍ਹਾਂ ਨਾਲ ਆਏ ਤੀਮਾਰਦਾਰ ਖੁਸ਼ ਨਜ਼ਰ ਆ ਰਹੇ ਹਨ ਅਤੇ ਡੇਰਾ ਸੱਚਾ ਸੌਦਾ ਦਾ ਵਾਰ-ਵਾਰ ਧੰਨਵਾਦ ਕਰ ਰਹੇ ਹਨ।
ਵਰਦਾਨ ਤੋਂ ਘੱਟ ਨਹੀਂ ਕੈਂਪ: ਡਾ.ਪ੍ਰਦੀਪ ਸ਼ਰਮਾ
ਅੱਖਾਂ ਦੇ ਜਾਂਚ ਕੈਂਪ ’ਚ ਸੇਵਾਵਾਂ ਦੇ ਰਹੇ ਦੇਸ਼ ਦੇ ਮਸ਼ਹੂਰ ਅੱਖਾਂ ਦੇ ਰੋਗਾਂ ਦੇ ਮਾਹਿਰ ਅਤੇ ਏਮਜ਼ ਦੇ ਸਾਬਕਾ ਪ੍ਰੋਫੈਸਰ ਅਤੇ ਵਰਤਮਾਨ ’ਚ ਸੈਂਟਰ ਫਾਰ ਸਾਈਟ ’ਚ ਤਾਇਨਾਤ ਡਾ. ਪ੍ਰਦੀਪ ਸ਼ਰਮਾ ਨੇ ਕਿਹਾ ਕਿ ਉਹ ਲਗਭਗ 20 ਵਰ੍ਹਿਆਂ ਤੋਂ ਲਗਾਤਾਰ ਡੇਰਾ ਸੱਚਾ ਸੌਦਾ ’ਚ ਲੱਗਣ ਵਾਲੇ ਵਿਸ਼ਾਲ ਅੱਖਾਂ ਦੇ ਜਾਂਚ ਕੈਂਪ ’ਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਇਹ ਕੈਂਪ ਅੱਖਾਂ ਦੇ ਮਰੀਜ਼ਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਇਸ ਕੈਂਪ ’ਚ ਆਪ੍ਰੇਸ਼ਨ ਕਰਵਾਉਣ ਨਾਲ ਜਿੱਥੇ ਆਰਥਿਕ ਬੱਚਤ ਹੁੰਦੀ ਹੈ, ਨਾਲ ਉਨ੍ਹਾਂ ਦੇ ਰਹਿਣ, ਖਾਣ-ਪੀਣ ਲਈ ਘਰ ਜਿਹਾ ਪ੍ਰਬੰਧ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇੱਥੇ ਸੇਵਾ ਕਰਕੇ ਬਹੁਤ ਖੁਸ਼ੀ ਮਿਲਦੀ ਹੈ ਇੱਥੋਂ ਦੇ ਲੋਕਾਂ ’ਚ ਜੇਨੁਅਨ (ਅਸਲੀ) ਸੇਵਾ ਭਾਵਨਾ ਵੇਖਣ ਨੂੰ ਮਿਲਦੀ ਹੈ, ਜੋ ਸਾਨੂੰ ਵੀ ਬਹੁਤ ਉਤਸ਼ਾਹ ਦਿੰਦੀ ਹੈ ਅਤੇ ਮਾਨਵਤਾ ਦੀ ਸੇਵਾ ਕਰਨ ਲਈ ਉਤਸ਼ਾਹਿਤ ਕਰਦੀ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਇਹ ਮੁਹਿੰਮ ਲੋਕਾਂ ਲਈ ਤਾਂ ਲਾਭਦਾਇਕ ਹੈ ਹੀ, ਨਾਲ ਇਸ ’ਚ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ