ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਰਾਣਵਾਂ ਵਿਖੇ ਟਰੱਕ ਅਤੇ ਕਾਰ ਵਿੱਚ ਹੋਈ ਭਿਆਨਕ ਟੱਕਰ ਵਿੱਚ 3 ਨੋਜਵਾਨਾਂ ਦੀ ਮੌਤ
ਧੂਰੀ( ਸੁਰਿੰਦਰ ) | ਬੀਤੀ ਰਾਤ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਰਾਣਵਾਂ ਵਿਖੇ ਟਰੱਕ ਅਤੇ ਕਾਰ ਵਿੱਚ ਹੋਈ ਭਿਆਨਕ ਟੱਕਰ ਵਿੱਚ 3 ਨੋਜਵਾਨਾਂ ਦੀ ਮੌਤ ਹੋ ਗਈ l ਜਿਸ ਵਿਚ ਧੂਰੀ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ (ਟਰੇਡ ਵਿੰਗ ਪੰਜਾਬ} ਦੇ ਉਪ ਪ੍ਰਧਾਨ ਸੰਦੀਪ ਸਿੰਗਲਾ ਸਮਾਜ ਸੇਵੀ ਗਰੀਬਾ ਦੇ ਹਮਦਰਦ ਵੀ ਸ਼ਾਮਿਲ ਸਨ l ਇਹ ਹਾਦਸਾ ਰਾਤ ਦੇ ਕਰੀਬ 12 ਵਜੇ ਦਾ ਦੱਸਿਆ ਜਾ ਰਿਹਾ ਹੈ l
ਸੰਦੀਪ ਸਿੰਗਲਾ ਦੇ ਅਚਾਨਕ ਚਲੇ ਜਾਣ ਨਾਲ ਸਾਰੇ ਧੂਰੀ ਸ਼ਹਿਰ ਵਿੱਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਹੈ l ਮੋਕੇ ਤੇ ਮਿਲੀ ਜਾਣਕਾਰੀ ਅਨੁਸਾਰ ਸੰਦੀਪ ਸਿੰਗਲਾ ਜੀ ਚੰਡੀਗੜ੍ਹ ਕਿਸੇ ਦੀ ਖਬਰ ਲੈਣ ਜਾ ਰਹੇ ਸਨ l ਅਤੇ ਉਨ੍ਹਾਂ ਨਾਲ ਲੁਧਿਆਣਾ ਦੇ ਕਾਂਗਰਸ ਦੇ ਸਿਰ ਕੱਢ ਆਗੂ ਵਿਜੇ ਅਗਨੀਹੋਤਰੀ ਅਤੇ ਧੂਰੀ ਦੇ ਨਜਦੀਕ ਬਰੜਵਾਲ ਦਾ ਮਨਦੀਪ ਸਿੰਘ ਵੀ ਮੌਜੂਦ ਸਨ ਜਿਨ੍ਹਾਂ ਦੀ ਮੌਤ ਹੋ ਗਈ ਹੈ । ਇਸ ਮੌਕੇ ਵੱਖ ਵੱਖ ਰਾਜਨੀਤਕ ਪਾਰਟੀਆਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ l
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।