ਗਊ ਹੱਤਿਆ ਮਾਮਲੇ ’ਚ 3 ਜਣਿਆਂ ਨੂੰ ਕੀਤਾ ਗ੍ਰਿਫ਼ਤਾਰ, ਹਥਿਆਰ ਕੀਤੇ ਬਰਾਮਦ

Case Of Cow killing

ਗਊ ਹੱਤਿਆ ਕਰਨ ਵਾਲੇ 7 ਦੋਸ਼ੀਆਂ ਨਾਮਜ਼ਦ ( Case Of Cow killing)

(ਗੁਰਤੇਜ ਜੋਸੀ) ਮਾਲੇਰਕੋਟਲਾ। ਬੀਤੇ ਦਿਨੀਂ ਜ਼ਿਲ੍ਹ ਮਾਲੇਰਕੋਟਲਾ ਅਧੀਨ ਪੈਂਦੇ ਪਿੰਡ ਬਨਭੌਰਾ ਅਤੇ ਜ਼ਿਲ੍ਹਾ ਸੰਗਰੂਰ ਦੇ ਅਧੀਨ ਪੈਂਦੇ ਪਿੰਡ ਢਢੋਗਲ ਦੀ ਡਰੇਨ ਪਰ ਮਿਲੇ ਕੱਟੇ ਹੋਏ ਗਊਆਂ ਦੇ ਅਵਸ਼ੇਸ਼ (ਸਿਰ, ਚਮੜੀ, ਪੂਛਾਂ ਆਦਿ ਸਬੰਧੀ ਗਊ ਹੱਤਿਆ ਕਰਨ ਵਾਲੇ 07 ਦੋਸ਼ੀਆਂ ਨੂੰ ਨਾਮਜ਼ਦ ਕਰਕੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾ ਕੋਲੋਂ ਹੱਤਿਆ ਲਈ ਵਰਤੇ ਗਏ ਹਥਿਆਰ ਬਰਾਮਦ ਕਰਵਾਏ ਗਏ ਹਨ।

ਫੈਕਟਰੀ ਵਿਚ ਗਊਆਂ ਦਾ ਕਤਲ ਕਰਕੇ ਮਾਸ ਵੇਚਦੇ ਸਨ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਅਵਨੀਤ ਕੌਰ, ਪੀ.ਪੀ.ਐਸ. ਮਾਨਯੋਗ ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਨੇ ਦੱਸਿਆ ਕਿ ਜਿਲਾ ਮਾਲੇਰਕੋਟਲਾ ਅਧੀਨ ਪੈਂਦੇ ਪਿੰਡ ਬਨਡੋਰਾਂ ਦੀ ਡਰੇਨ ਪਰ ਗਊਆਂ ਦੇ ਅਵਸ਼ੇਸ਼ ਮਿਲੇ ਸਨ। ਜਿਸ ਵਿੱਚ ਧੰਨਾ ਖਾ ਪੁੱਤਰ ਗੁਲਜਾਰ ਮੁਹੰਮਦ ਵਾਸੀ ਪਿੰਡ ਬਾਦਸ਼ਾਹਪੁਰ ਮੰਡਿਆਲਾ ਜੋ ਕਿ ਨੇੜੇ ਪੰਧੇਰ ਪੈਲੇਸ ਲੁਧਿਆਣਾ ਰੋਡ ਮਾਲੇਰਕੋਟਲਾ ਨੇੜੇ ਬੰਦ ਪਈ ਫੈਕਟਰੀ ਵਿੱਚ ਚੌਕੀਦਾਰ ਦਾ ਕੰਮ ਕਰਦਾ ਹੈ, ਨੇ ਅਸਲਮ ਪੁੱਤਰ ਨੂਰ ਮਾਹੀ ਵਾਸੀ ਪਿੰਡ ਸੰਘੈਣ ਥਾਣਾ ਸਦਰ ਅਹਿਮਦਗੜ, ਅਸਲਮ ਉਰਫ ਭੂਰੀਆਂ ਪੁੱਤਰ ਮੁਹੰਮਦ ਨਿਆਜ ਵਾਸੀ ਮੁਹੱਲਾ ਜੱਟਪੁਰਾ ਸਰਹੰਦੀ ਗੇਟ ਮਾਲੇਰਕੋਟਲਾ ਹਾਲ ਆਬਾਦ ਹਥੀਆ ਰੋਡ ਮਾਲੇਰਕੋਟਲਾ,ਸਮੀਰ ਉਰਫ ਮੰਦੀ ਵਾਸੀ ਪਿੰਡ ਜਾਤੀਵਾਲ ਥਾਣਾ ਸੰਦੌੜ, ਮੱਖਣ ਪੁੱਤਰ ਅਲੀ ਹਸਨ ਵਾਸੀ ਪਿੰਡ ਬੌੜ੍ਹਾਈ ਖੁਰਦ ਥਾਣਾ ਸਦਰ ਅਹਿਮਦਗੜ, ਰੌਸ਼ਨ ਪੁੱਤਰ ਨੂਰ ਮੁਹੰਮਦ, ਸੋਨੀ ਵਾਸੀ ਯੂ.ਪੀ. ਅਤੇ 2 ਨਾ-ਮਲੂਮ ਵਿਅਕਤੀਆਂ ਨੇ ਬੰਦ ਪਈ ਫੈਕਟਰੀ ਵਿਚ ਗਊਆਂ ਦਾ ਕਤਲ ਕਰਕੇ ਉਹਨਾਂ ਦਾ ਮਾਸ ਗੱਡੀ ਬਲੇਰੋ ਕੈਂਪ ਵਿਚ ਭਰ ਕੇ ਵੇਚਣ ਲਈ ਭੇਜ ਦਿੱਤਾ।

ਭੱਜਣ ਦੀ ਵਿਉਂਤਬੰਦੀ ਬਣਾ ਰਹੇ ਸਨ ਦੋਸ਼ੀ

ਗਊਆਂ ਦੇ ਕੱਟੇ ਹੋਏ ਅਵਸ਼ੇਸ (ਸਿਹ, ਚਮੜੀ, ਪੂੰਜਾਂ ਆਦਿ ਨੂੰ ਛੋਟੇ ਹਾਥੀ ਵਿਚ ਭਰ ਕੇ ਪਿੰਡ ਬਨਭੌਰਾ ਤੋਂ ਜੈਨਪੁਰ ਜਾਣ ਵਾਲੀ ਪੱਕੀ ਸੜਕ ਪਰ ਸਿੱਧੂ ਪੈਲੇਸ ਦੇ ਨਜਦੀਕ ਡਰੇਨ ਦੀ ਖੁੱਲੀ ਕੋਲ ਸੁੱਟ ਦਿੱਤੇ ਸੀ ਅਤੇ ਕੁੱਝ ਅੰਗਾਂ ਨੂੰ ਪਿੰਡ ਜੈਨਪੁਰ ਤੋਂ ਢਢੋਗਲ ਜਾਂਦੇ ਰਸਤੇ ਘਰ ਪੈਂਦੀ ਡਰੇਨ ਦੀ ਖੁੱਲੀ ਕੋਲ ਸੁੱਟ ਦਿੱਤਾ ਸੀ। ਜੋ ਕੱਲ੍ਹ ਮਿਤੀ 29.09.2022 ਨੂੰ ਹੀ ਧੰਨਾ ਖਾਂ ਪੁੱਤਰ ਗੁਲਜਾਰ ਮੁਹੰਮਦ ਵਾਸੀ ਪਿੰਡ ਬਾਦਸ਼ਾਹਪੁਰ ਮੰਡਿਆਲਾ, 2) ਅਸਲਮ ਪੁੱਤਰ ਨੂਰ ਮਾਹੀ ਵਾਸੀ ਪਿੰਡ ਸੰਘੋਣ ਥਾਣਾ ਸਦਰ ਅਹਿਮਦਗੜ, 3) ਅਸਲਮ ਉਰਫ ਭੂਰੀਆ ਪੁੱਤਰ ਮੁਹੰਮਦ ਨਿਆਜ ਵਾਸੀ ਮੁਹੱਲਾ ਜੱਟਪੁਰਾ ਸਰਹੰਦੀ ਗੇਟ ਮਾਲੇਰਕੋਟਲਾ ਹਾਲ ਆਬਾਦ ਹਥਿਆ ਰੋਡ ਮਾਲੇਰਕੋਟਲਾ ਜੋ ਸੋਹਰਾਬ ਸਕੂਲ ਦੇ ਨਾਲ ਬਿੰਜੋਕੀ ਨੂੰ ਜਾਂਦੇ ਰਸਤੇ ਪਰ ਬੈਠੇ ਭੱਜਣ ਦੀ ਵਿਉਂਤਬੰਦੀ ਬਣਾ ਰਹੇ ਸਨ।

ਜਿਸ ਪਰ ਉਕਤ ਤਿੰਨੇ ਦੋਸ਼ੀਆਂ ਪਰ ਰੇਡ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਪਾਸੋਂ ਗਊ ਮਾਤਾ ਦਾ ਕਤਲ ਕਰਨ ਲਈ ਵਰਤੇ ਜਾਂਦੇ ਹਥਿਆਰ (ਫ਼ਰੀਆਂ, ਚਾਕੂ, ਦਾਹ ਆਦਿ। ਸ਼ਾਮਦ ਕਰਵਾਏ ਗਏ ਹਨ। ਜਿਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਬਾਕੀ ਰਹਿੰਦੇ ਦੋਸ਼ੀਆਂ ਅਤੇ ਵਾਰਦਾਤ ਸਮੇਂ ਵਰਤੇ ਵਹੀਕਲ ਛੋਟਾ ਹਾਥੀ ਅਤੇ ਬਲਹੋ ਕੈਂਪਰ ਬ੍ਰਾਮਦ ਕਰਵਾਏ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ