ਸਾਡੇ ਨਾਲ ਸ਼ਾਮਲ

Follow us

15.5 C
Chandigarh
Monday, February 23, 2026
More
    Home Breaking News ਛੱਤ ਡਿੱਗਣ ਨਾਲ...

    ਛੱਤ ਡਿੱਗਣ ਨਾਲ ਗਰਭਵਤੀ ਔਰਤ ਸਮੇਤ 3 ਜੀਆਂ ਦੀ ਮੌਤ, ਇੱਕ ਜ਼ਖਮੀ

    Faridkot News

    (ਗੁਰਪ੍ਰੀਤ ਪੱਕਾ/ਅਜੈ ਮਨਚੰਦਾ ) ਫਰੀਦਕੋਟ। ਜ਼ਿਲ੍ਹਾ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੇ ਦੇਵੀਵਾਲਾ ਰੋਡ ’ਤੇ ਬੁੱਧਵਾਰ ਤੜਕੇ ਕਰੀਬ 3.30 ਵਜੇ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਇੱਕ ਵਿਅਕਤੀ, ਉਸਦੀ ਗਰਭਵਤੀ ਪਤਨੀ ਅਤੇ ਉਸਦੇ ਤਿੰਨ ਸਾਲਾ ਪੁੱਤਰ ਦੀ ਮੌਤ ਹੋ ਗਈ। ਜਦੋਂਕਿ ਇੱਕ ਪੰਦਰਾਂ ਸਾਲਾ ਲੜਕੀ ਗੰਭੀਰ  (Faridkot News )ਜ਼ਖਮੀ ਹੋ ਗਈ। ਜੋ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਜ਼ੇਰੇ-ਇਲਾਜ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ ਕਰੀਬ 3:30 ਵਜੇ ਜਦੋਂ ਸਾਰਾ ਪਰਿਵਾਰ ਸੌਂ ਰਿਹਾ ਸੀ ਤਾਂ ਅਚਾਨਕ ਕਮਰੇ ਦੀ ਛੱਤ ਡਿੱਗ ਪਈ।

    ਜਿਸ ਕਾਰਨ ਅੰਦਰ ਸੁੱਤੇ ਪਏ ਗਗਨਦੀਪ ਸਿੰਘ, ਉਸ ਦੀ ਪਤਨੀ ਕਮਲਜੀਤ ਕੌਰ ਅਤੇ ਉਨ੍ਹਾਂ ਦੇ ਤਿੰਨ ਸਾਲਾ ਪੁੱਤਰ ਗੁਰਕਮਲ ਗੈਵੀ ਦੀ ਮੌਤ ਹੋ ਗਈ। ਕਮਲਜੀਤ ਕੌਰ ਗਰਭਵਤੀ ਸੀ, ਜਿਸ ਕਾਰਨ ਮਿ੍ਰਤਕ ਗਗਨਦੀਪ ਸਿੰਘ ਦੇ ਮਾਮੇ ਦੀ 15 ਸਾਲਾ ਲੜਕੀ ਜੋ ਉਸ ਦੀ ਦੇਖਭਾਲ ਲਈ ਆਈ ਸੀ, ਵੀ ਉਥੇ ਸੁੱਤੀ ਪਈ ਸੀ, ਉਹ ਗੰਭੀਰ ਜ਼ਖਮੀ ਹੋ ਗਈ।ਛੱਤ ਡਿੱਗਣ ਕਾਰਨ ਬਾਹਰ ਵਰਾਂਡੇ ਵਿੱਚ ਸੁੱਤੇ ਹੋਏ ਮਿ੍ਰਤਕ ਗਗਨਦੀਪ ਸਿੰਘ ਦੇ ਮਾਪਿਆਂ ਨੇ ਰੌਲਾ ਪਾਇਆ। ਇਹ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ। (Faridkot News)

    ਇਹ ਵੀ ਪੜ੍ਹੋ : ਟਰੈਕਟਰ ਪਲਟਣ ਕਾਰਨ ਕਿਸਾਨ ਦੀ ਮੌਤ

    ਭਾਵੇਂ ਲੋਕਾਂ ਵੱਲੋਂ ਪੁਲਿਸ ਅਤੇ 108 ਐਂਬੂਲੈਂਸ ਨੂੰ ਸੂਚਿਤ ਕੀਤਾ ਗਿਆ ਪਰ ਕੋਈ ਵੀ ਮੌਕੇ ’ਤੇ ਨਹੀਂ ਪੁੱਜਿਆ। ਜਿਸ ਕਾਰਨ ਲੋਕਾਂ ਨੇ ਖੁਦ ਪ੍ਰਬੰਧ ਕੀਤੇ ਅਤੇ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਪਹੁੰਚਾਇਆ ਗਿਆ।ਜਿੱਥੇ ਡਾਕਟਰਾਂ ਨੇ ਗਗਨਦੀਪ ਸਿੰਘ, ਉਸ ਦੀ ਪਤਨੀ ਕਮਲਜੀਤ ਕੌਰ ਅਤੇ ਪੁੱਤਰ ਗੈਵੀ ਨੂੰ ਮਿ੍ਰਤਕ ਐਲਾਨ ਦਿੱਤਾ। ਜਦੋਂ ਕਿ ਪੰਦਰਾਂ ਸਾਲਾ ਲੜਕੀ ਇਲਾਜ ਅਧੀਨ ਹੈ। ਦੂਜੇ ਪਾਸੇ ਸੂਚਨਾ ਮਿਲਣ ਤੋਂ ਕਰੀਬ ਡੇਢ ਘੰਟੇ ਬਾਅਦ ਦੋ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ

    LEAVE A REPLY

    Please enter your comment!
    Please enter your name here