Faridkot Crime News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਇੱਕ ਦਰੁਸਤ ਪ੍ਰਸ਼ਾਸ਼ਨ ਦੇਣ ਲਈ ਪੂਰੀ ਤਰਾਂ ਵਚਨਬੱਧਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸੇ ਤਹਿਤ ਜਸਮੀਤ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਤਰਲੋਚਨ ਸਿੰਘ ਡੀ.ਐਸ.ਪੀ (ਫਰੀਦਕੋਟ) ਦੀ ਨਿਗਰਾਨੀ ਹੇਠ ਥਾਣਾ ਸਦਰ ਫਰੀਦਕੋਟ ਵੱਲੋਂ ਗਊਆਂ ਦੀ ਤਸਕਰੀ ਦੇ ਮਾਮਲੇ ਵਿੱਚ 03 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ 18 ਗਊਆਂ ਨੂੰ ਰਿਹਾਅ ਕਰਵਾਇਆ ਗਿਆ।
ਇਹ ਵੀ ਪੜ੍ਹੋ: Canada News: ਕੈਨੇਡਾ ’ਚ ਭਾਰਤੀ ਨਾਗਰਿਕ ਦਾ ਚਾਕੂ ਮਾਰ ਕੇ ਕਤਲ
ਥਾਣਾ ਸਦਰ ਫਰੀਦਕੋਟ ਬਰਬਿਆਨ ਮਹੰਤ ਗਰੀਬ ਦਾਸ ਪੁੱਤਰ ਨੰਦ ਸਿੰਘ ਵਾਸੀ ਆਪਣਾ ਘਰ ਬਿਰਧ ਆਸਰਮ ਸਿੱਖਾਵਾਲਾ ਰੋੜ ਕੋਟਕਪੂਰਾ ਦਰਜ ਰਜਿਸਟਰ ਕੀਤਾ ਗਿਆ। ਮੁੱਦਈ ਮਹੰਤ ਗਰੀਬ ਦਾਸ ਜੋ ਕਿ ਗਊ ਰੱਖਿਆ ਦਲ ਪੰਜਾਬ ਰਾਜ ਦਾ ਜਰਨਲ ਸੈਕਟਰੀ ਹੈ, ਜਿਸਨੇ ਦੱਸਿਆ ਕਿ ਮੁਲਜ਼ਮ ਗੁਰਮੇਲ ਸਿੰਘ ਉਰਫ ਬੱਬੂ ਨੇ ਇੱਕ ਗੈਗ ਬਣਾਇਆ ਹੋਇਆ ਹੈ ਇਸ ਗੈਗ ਵਿੱਚ ਹੋਰਨਾਂ ਤੋਂ ਇਲਾਵਾ ਉਸਦਾ ਲੜਕਾ ਜਗਮੀਤ ਸਿੰਘ ਉਰਫ ਮੋਨਾ ਵੀ ਸ਼ਾਮਲ ਹੈ ਜੋ ਬੇਸਹਾਰਾ ਆਵਾਰਾ ਗਊਆਂ ਨੂੰ ਫੜ ਤਸਕਰੀ ਦਾ ਕੰਮ ਕਰਦੇ ਹਨ। ਜਿਸ ’ਤੇ ਮੁੱਦਈ ਨੇ ਆਪਣੇ ਹੋਰਨਾਂ ਸਾਥੀਆਂ ਨਾਲ ਮਿਲਕੇ ਟਰੱਕ ਨੂੰ ਬੱਸ ਅੱਡਾ ਚੰਦਬਾਜਾ ਵਿਖੇ ਰੋਕ ਕੇ ਚੈਕ ਕੀਤਾ ਤਾਂ ਉਸ ਵਿੱਚ ਕਰੀਬ 18 ਗਊਆਂ ਨਿਕਲੀਆਂ।
ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਫਰੀਦਕੋਟ ਪੁਲਿਸ ਵੱਲੋਂ ਗੁਰਮੇਲ ਸਿੰਘ ਉਰਫ ਬੱਬੂ ਪੁੱਤਰ ਸੁਖਦੇਵ ਸਿੰਘ, ਜਗਮੀਤ ਸਿੰਘ ਉਰਫ ਮੋਨਾ ਪੁੱਤਰ ਗੁਰਮੇਲ ਸਿੰਘ ਉਰਫ ਬੱਬੂ ਵਾਸੀਆਨ ਪਿੰਡ ਢੈਪਈ, ਮੁਖਤਿਆਰ ਅਹਿਮਦ ਪੁੱਤਰ ਨਜੀਰ ਅਹਿਮਦ ਵਾਸੀ ਪਿੰਡ ਘੰਗੋਟ ਜ਼ਿਲ੍ਹਾ ਉਧਮਪੁਰ, ਲਾਲ ਖਾਨ ਪੁੱਤਰ ਗੁਲਾਮ ਹੁਸੈਨ ਵਾਸੀ ਪਿੰਡ ਭਗਾਲੀ ਜਿਲਾ ਜੰਮੂ (ਜੰਮੂ ਕਸਮੀਰ) ਅਤੇ 03 ਨਾ ਮਲੂਮ ਵਿਅਕਤੀਆ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। Faridkot Crime News
ਜਿਨ੍ਹਾਂ ਵਿੱਚੋ ਜਗਮੀਤ ਸਿੰਘ ਉਰਫ ਮੋਨਾ ਪੁੱਤਰ ਗੁਰਮੇਲ ਸਿੰਘ ਉਰਫ ਬੱਬੂ ਵਾਸੀਆਨ ਪਿੰਡ ਢੈਪਈ, ਮੁਖਤਿਆਰ ਅਹਿਮਦ ਪੁੱਤਰ ਨਜੀਰ ਅਹਿਮਦ ਵਾਸੀ ਪਿੰਡ ਘੰਗੋਟ ਜਿਲਾ ਉਧਮਪੁਰ ਅਤੇ ਲਾਲ ਖਾਨ ਪੁੱਤਰ ਗੁਲਾਮ ਹੁਸੈਨ ਵਾਸੀ ਪਿੰਡ ਭਗਾਲੀ ਜਿਲਾ ਜੰਮੂ (ਜੰਮੂ ਕਸਮੀਰ) ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਇਸ ਗਿਰੋਹ ਦਾ ਸਰਗਨਾ ਗੁਰਮੇਲ ਸਿੰਘ ਉਰਫ ਬੱਬੂ ਅਤੇ ਉਸਦੇ ਹੋਰ 03 ਸਾਥੀਆਂ ਦੀ ਭਾਲ ਜਾਰੀ ਹੈ, ਜਿਸਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਗਿਰੋਹ ਦੇ ਮੁੱਖ ਸਰਗਨਾ ਗੁਰਮੇਲ ਸਿੰਘ ਉਰਫ ਬੱਬੂ ਦੇ ਖਿਲਾਫ ਇਸ ਤੋਂ ਪਹਿਲਾ ਵੀ ਮੁਕੱਦਮੇ ਦਰਜ ਹਨ। ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡਂ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਜਾਚ ਕੀਤੀ ਜਾ ਸਕੇ।