ਸਾਡੇ ਨਾਲ ਸ਼ਾਮਲ

Follow us

10.1 C
Chandigarh
Friday, January 23, 2026
More
    Home Breaking News ਭਿਆਨਕ ਸੜਕ ਹਾਦ...

    ਭਿਆਨਕ ਸੜਕ ਹਾਦਸਾ 3 ਦੀ ਮੌਤ, 30 ਤੋਂ ਵੱਧ ਜ਼ਖ਼ਮੀ

    Road Accident

    ਮਿੰਨੀ ਬੱਸ ਪਲਟੀ

    ਜਲਾਲਾਬਾਦ (ਰਜਨੀਸ਼ ਰਵੀ)। ਜਲਾਲਾਬਾਦ ਲੱਖੇਵਾਲੀ ਰੋਡ ‘ਤੇ ਹੋਏ ਇਕ ਭਿਆਨਕ ਬੱਸ ਹਾਦਸੇ ਵਿੱਚ 3 ਦੀ ਮੌਤ 30 ਤੋ ਵੱਧ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ l ਪ੍ਰਾਪਤ ਜਾਣਕਾਰੀ ਅਨੁਸਾਰ ਮੰਡੀ ਰੋੜਾਂਵਾਲੀ ਤੋਂ ਜਲਾਲਾਬਾਦ ਆ ਰਹੀ ਬਸ ਤੋ ਪਿੰਡ ਮੰਨੇ ਵਾਲਾ ਨਜ਼ਦੀਕ ਚਾਲਕ ਤੋਂ ਬੇਕਾਬੂ ਹੋ ਕੇ ਪਲਟ ਜਾਣ ਕਾਰਨ ਉਪਰੋਕਤ ਹਾਦਸਾ ਵਾਪਰਿਆ ਦੱਸਿਆ ਜਾਂਦਾ ਹੈ ।

    ਇਸ ਭਿਆਨਕ ਹਾਦਸੇ ਦੀ ਸੂਚਨਾ ਮਿਲਦਿਆਂ ਆਸ-ਪਾਸ ਪਿੰਡਾਂ ਦੇ ਲੋਕ ਅਤੇ ਸ਼ਹਿਰ ਤੋਂ ਵੱਡੀ ਗਿਣਤੀ ਵਿੱਚ ਪੁਜਣੇ ਸ਼ੁਰੂ ਹੋ ਗਏ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪੁਜਾਇਆ ਗਿਆ ਜਿੱਥੇ ਜ਼ਖ਼ਮੀਆਂ ਦੀ ਸੰਭਾਲ ਲਈ ਸ਼ਹਿਰ ਤੋਂ ਪ੍ਰਾਈਵੇਟ ਡਾਕਟਰ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰ ਵੱਲੋਂ ਹਸਪਤਾਲ ਸਟਾਫ ਦੀ ਮੱਦਦ ਵਿੱਚ ਜੁਟੇ ਹੋਏ ਸਨ ਇਸ ਮੌਕੇ ਗੰਭੀਰ ਜਖਮੀ ਹੋਏ ਵਿਆਕਤੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅਤੇ ਕਾਲਜ ਫ਼ਰੀਦਕੋਟ ਰੈਫ਼ਰ ਕੀਤਾ ਗਿਆ ।

    ਇਸ ਹਾਦਸੇ ’ਚ ਤਿੰਨੇ ਮਰਨ ਵਾਲੇ ਵਿਅਕਤੀ ਪਿੰਡ ਕੱਟੀਆਂ ਵਾਲਾ (ਚੱਕ ਅਰਨੀਵਾਲਾ) ਦੇ ਹਨ । ਜਿਹਨਾਂ ਵਿੱਚ ਲਵਜੋਤ ਕੌਰ ਪੁੱਤਰੀ ਛਿੰਦਰ ਸਿੰਘ , ਸੁਨੀਤਾ ਰਾਣੀ ਪੁੱਤਰੀ ਗੁਰਵਿੰਦਰ ਸਿੰਘ ਕ੍ਰਿਸ਼ਨ ਸਿੰਘ ਪੁੱਤਰ ਸੁਰਜੀਤ ਸਿੰਘ ਸ਼ਾਮਲ ਹਨ ।

    ਇਸ ਮੌਕੇ ਜਲਾਲਾਬਾਦ ਵਿਧਾਇਕ ਜਗਦੀਪ ਕੰਬੋਜ ਗੋਲਡੀ ,ਉਹਨਾ ਦੀ ਪਤਨੀ ਸੋਫੀਆ ਕੰਬੋਜ, ਸ਼ਹਿਰ ਦੇ ਲਗਭਗ ਸਾਰੇ ਡਾਕਟਰ ਸਮਾਜ ਸੇਵੀ ਅਸ਼ੋਕ ਕੰਬੋਜ ,ਤਨੂੰ ਵਿਜ ਹਰੀਸ਼ ਸੇਤੀਆ, ਸਤਪਾਲ ਸਿੰਘ ਰਸਪਾਲ ਸਿੰਘ ਢੋਲਾ ਅਦਿ ਰਾਹਤ ਕਾਰਜਾ ਵਿੱਚ ਜੁਟੇ ਹੋਏ ਸਨ । ਇਸ ਮੌਕੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪੁੱਜ ਗਏ ਸਨ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here