Crime News: ਬਲਾਇੰਡ ਵਿਅਕਤੀ ਨਾਲ ਲੁੱਟ-ਖੋਹ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰ

Crime News
ਫਿਰੋਜ਼ਪੁਰ : ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਫਿਰੋਜ਼ਪੁਰ ਸੋਮਿਆ ਮਿਸ਼ਰਾ।

Crime News: (ਸੱਚ ਕਹੂੰ ਨਿਊਜ਼) ਫਿਰੋਜ਼ਪੁਰ। ਪਿਛਲੇ ਦਿਨੀਂ ਆਟੋ ਚਾਲਕ ਵੱਲੋਂ ਬਲਾਇੰਡ ਵਿਅਕਤੀ ਨਾਲ ਲੁੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਲੁੱਟ-ਖੋਹ ਸਬੰਧੀ ਫਿਰੋਜ਼ਪੁਰ ਵੱਲੋਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਸੋਮਿਆ ਮਿਸਰਾ, ਐਸ.ਐਸ.ਪੀ. ਫਿਰੋਜਪੁਰ ਵੱਲੋਂ ਦੱਸਿਆ ਗਿਆ ਕਿ ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਮੁਹਿੰਮ ਤਹਿਤ ਰਣਧੀਰ ਕੁਮਾਰ, ਕਪਤਾਨ ਪੁਲਿਸ (ਇੰਨ:) ਫਿਰੋਜ਼ਪੁਰ, ਸੁਖਵਿੰਦਰ ਸਿੰਘ ਡੀ.ਐੱਸ.ਪੀ.(ਸ਼ਹਿਰੀ) ਫਿਰੋਜ਼ਪੁਰ ਅਤੇ ਮੁੱਖ ਅਫਸਰ ਥਾਣਾ ਕੈਂਟ ਫਿਰੋਜ਼ਪੁਰ ਅਤੇ ਉਹਨਾਂ ਦੀ ਟੀਮ ਵੱਲੋਂ ਫਿਰੋਜ਼ਪੁਰ ਕੈਂਟ ਦੇ ਏਰੀਆ ਵਿੱਚ ਰਾਹਗੀਰਾਂ ਅਤੇ ਯਾਤਰੀਆਂ ਕੋਲੋਂ ਲੁੱਟਾਂ-ਖੋਹਾਂ ਕਰਨ ਵਾਲੇ 03 ਮੁਲਜ਼ਮਾਂ ਨੂੰ ਗਿ੍ਰਫਤਾਰ ਕਰਦੇ ਹੋਏ, 13 ਅਕਤੂਬਰ ਨੂੰ ਹੋਈ ਵਾਰਦਾਤ ਨੂੰ ਟਰੇਸ ਕਰਦੇ ਹੋਏ ਸਿਕਾਇਤ ਕਰਤਾ (ਬਲਾਇੰਡ) ਕਰਨਦੀਪ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਰਜਿੰਦਰਗੜ੍ਹ ਥਾਣਾ ਮਲੇਪੁਰ ਜਿਲ੍ਹਾ ਫਤਿਹਗੜ ਹਾਲ ਅੰਧਵਿਦਿਆਲਿਆ, ਮੱਖੂ ਗੇਟ ਫਿਰੋਜਪੁਰ ਜੋ ਜਮਾਂਦਰੂ ਹੀ ਬਲਾਇੰਡ ਹੈ।

ਇਹ ਵੀ ਪੜ੍ਹੋ: Satkar Kaur: ਡਰੱਗ ਮਾਮਲੇ ’ਚ ਸਾਬਕਾ ਵਿਧਾਇਕ ਸਤਿਕਾਰ ਕੌਰ ਗ੍ਰਿਫ਼ਤਾਰ

ਜੋ ਆਈ ਬੀ ਪੀ ਐਸ ਕਲਰਕ ਦਾ ਪੇਪਰ ਚੰਡੀਗੜ੍ਹ ਦੇਣ ਗਿਆ ਹੋਇਆ ਸੀ ਤੇ ਰਾਤ ਸਮੇਂ ਕਰੀਬ  09:3 ਪੀਐਮ ਵਜੇ ਬੱਸ ਸਟੈਂਡ ਫਿਰੋਜ਼ਪੁਰ ਕੈਂਟ ਤੋ ਅੰਧਵਿਦਿਆਲਿਆ ਮੱਖੂ ਗੇਟ ਜਾਣ ਲਈ ਆਟੋ ਰਿਕਸ਼ਾ ਕੀਤਾ ਜੋ ਆਟੋ ਰਿਕਸ਼ਾ ਚਾਲਕ ਯੂਸਫ ਉਰਫ ਕਾਕਾ ਅਤੇ ਉਸ ਦੇ ਇੱਕ ਹੋਰ ਸਾਥੀ ਨੂਰ ਜੋ ਯੂਸਫ ਉਕਤ ਦਾ ਭਰਾ ਹੀ ਹੈ, ਨੇ ਬਲਾਇੰਡ ਕਰਨਦੀਪ ਨੂੰ ਬੱਸ ਸਟੈਂਡ ਫਿਰੋਜ਼ਪੁਰ ਕੈਂਟ ਦੀ ਬੈਕ ਸਾਈਡ ਸੁੰਨਸਾਨ ਜਗ੍ਹਾ ਲਿਜਾ ਕੇ ਉਸ ਨਾਲ ਮਾਰ ਕੁੱਟ ਕਰਕੇ ਉਸ ਕੋਲੋਂ ਉਸ ਦਾ ਮੋਬਾਇਲ ਫੋਨ ਮਾਰਕਾ ਅਤੇ ਕ੍ਰੀਬ 15 ਹਜ਼ਾਰ ਰੁਪਏ ਖੋਹ ਕੇ ਲੈ ਗਏ। ਜਿਸ ’ਤੇ ਮੁਕੱਦਮਾ ਨੰ. 110 ਫਿਰੋ: ਕੈਂਟ ਦਰਜ ਰਜਿਸਟਰ ਕਰਕੇ ਤਫਤੀਸ ਸੁਰੂ ਕੀਤੀ ਗਈ।

ਪੁਲਿਸ ਪਾਰਟੀ ਨੇ ਖੁਫੀਆ ਅਤੇ ਟੈਕਨੀਕਲ ਸੋਰਸਾ ਦੀ ਮੱਦਦ ਨਾਲ ਉਕਤ ਮੁਕੱਦਮਾ ਦੇ ਮੁਲਜ਼ਮ ਯੂਸਫ ਉਰਫ ਕਾਕਾ ਪੁੱਤਰ ਰਾਜੂ ਵਾਸੀ ਫਿਰੋਜ਼ਪੁਰ ਕੈਂਟ (ਖੋਹ ਕਰਨ ਵਾਲਾ ਵਿਅਕਤੀ), ਨੂਰ ਪੁੱਤਰ ਰਾਜੂ ਵਾਸੀ ਫਿਰੋਜ਼ਪੁਰ ਕੈਂਟ (ਆਟੋ ਚਾਲਕ), ਪ੍ਰਭੂ ਦਿਆਲ ਪੁੱਤਰ ਰਾਮ ਕਿ੍ਰਸਨ ਵਾਸੀ ਫਿਰੋਜ਼ਪੁਰ ਕੈਂਟ (ਇਸ ਪਾਸੋਂ ਚੋਰੀ ਸੁਦਾ ਖਰੀਦ ਕੀਤਾ ਗਿਆ ਮੋਬਾਇਲ ਫੋਨ ਬ੍ਰਾਮਦ ਕੀਤਾ ਗਿਆ) ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਪੀੜਤ ਅੰਨ੍ਹੇ ਵਿਅਕਤੀ ਕਰਨਦੀਪ ਸਿੰਘ ਦਾ ਮੋਬਾਇਲ ਫੋਨ ਮਾਰਕਾ, ਪੈਸੇ, ਇੱਕ ਹੋਰ ਖੋਹਿਆ ਹੋਇਆ ਮੋਬਾਇਲ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਆਟੋ ਰਿਕਸਾ ਬ੍ਰਾਮਦ ਕੀਤਾ ਗਿਆ। Crime News

ਇਸ ਦੌਰਾਨ ਪੀੜਿਤ ਵਿਅਕਤੀ ਕਰਨਦੀਪ ਸਿੰਘ ਦਾ ਜ਼ਰੂਰੀ ਦਸਤਾਵੇਜਾਂ ਵਾਲਾ ਬੈਗ ਕਿਸੇ ਸੁਨਸਾਨ ਜਗ੍ਹਾ ’ਤੇ ਸੁੱਟ ਦਿੱਤਾ ਗਿਆ ਸੀ, ਜਿਸ ਨੂੰ ਸਾਹਿਬ ਸਿੰਘ ਪੁੱਤਰ ਬਾਜ ਸਿੰਘ ਵਾਸੀ ਬ੍ਰਹਮ ਨਗਰੀ ਫਿਰੋਜ਼ਪੁਰ ਸ਼ਹਿਰ ਨੇ ਵੇਖਿਆ ਅਤੇ ਦਸਤਾਵੇਜ਼ਾਂ ਦੇ ਵਿੱਚੋਂ ਪੀੜਤ ਦਾ ਐਡਰੈਸ ਅਤੇ ਮੋਬਾਇਲ ਨੰਬਰ ਲੱਭ ਕੇ ਉਸ ਨਾਲ ਰਾਬਤਾ ਕਾਇਮ ਕੀਤਾ ਅਤੇ ਡੀਐਸਪੀ ਸਿਟੀ ਫਿਰੋਜ਼ਪੁਰ ਸੁਖਵਿੰਦਰ ਸਿੰਘ ਦੀ ਮੱਦਦ ਰਾਹੀਂ ਉਸ ਨੇ ਉਸ ਨੂੰ ਜ਼ਰੂਰੀ ਦਸਤਾਵੇਜ ਵਾਪਸ ਕੀਤੇ ਗਏ ਜਿਸ ਪਰ ਫਿਰੋਜ਼ਪੁਰ ਪੁਲਿਸ ਅਤੇ ਪੀੜਿਤ ਵਿਅਕਤੀ ਵੱਲੋਂ ਉਸਦਾ ਬਹੁਤ ਧੰਨਵਾਦ ਕੀਤਾ ਗਿਆ।