ਕੋਰੋਨਾ ਦੀ ਕਰੋਪੀ: ਦੇਸ਼ ’ਚ 3 ਲੱਖ 68 ਹਜ਼ਾਰ 147 ਨਵੇਂ ਮਾਮਲੇ, 3417 ਮੌਤਾਂ

ਲਗਾਤਾਰ 12ਵੇਂ ਦਿਨ 3 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ

ਸੱਚ ਕਹੂੰ ਨਿਊਜ਼, ਨਵੀਂ ਦਿੱਲੀ।  ਭਾਰਤ ਸਮੇਤ ਦੁਨੀਆਂ ਭਰ ’ਚ ਕੋਰੋਨਾ ਦੀ ਮਹਾਂਬਿਮਾਰੀ ਦੀ ਚਪੇਟ ’ਚ ਹੈ। ਸਰਕਾਰਾਂ ਦੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਸੋਮਵਾਰ ਨੂੰ ਦੇਸ਼ ’ਚ ਇੱਕ ਵਾਰ ਫਿਰ ਕੋਰੋਨਾ ਸੰਕਰਮਣ ਦੇ ਨਵੇਂ ਮਾਮਲੇ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਸਾਹਮਣੇ ਆਏ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ’ਚ ਕੋਰੋਨਾ ਸੰਕਰਮਣ ਦੇ 3 ਲੱਖ 64 ਹਜ਼ਾਰ 147 ਨਵੇਂ ਮਾਮਲੇ ਦਰਜ਼ ਕੀਤੇ ਗਏ।

ਇਸ ਨਾਲ ਕੁੱਲ ਸੰਕਰਮਿਤਾਂ ਦੀ ਗਿਣਤੀ ਵਧ ਕੇ 1 ਕਰੋੜ 99 ਲੱਖ 25 ਹਜ਼ਾਰ 604 ’ਤੇ ਪਹੁੰਚ ਗਈ ਹੈ। ਇਸ ਦੌਰਾਨ 3417 ਪੀੜਤ ਜਿੰਦਗੀ ਦੀ ਜੰਗ ਹਾਰ ਚੁੱਕੇ ਹਨ। ਇਨ੍ਹਾਂ ਮੌਤਾਂ ਨਾਲ ਹੀ ਇਸ ਜਾਨਲੇਵਾ ਵਾਇਰਸ ਦੀ ਚਪੇਟ ਦੀ ਆ ਕੇ ਮਰਨ ਵਾਲਿਆਂ ਦੀ ਗਿਣਤੀ 2 ਲੱਖ 18 ਹਜ਼ਾਰ 959 ਹੋ ਗਈ। 24 ਘੰਟਿਆਂ ਦੌਰਾਨ 3 ਲੱਖ ਤੋਂ ਜ਼ਿਆਦਾ ਮਰੀਜ ਤੰਦਰੁਸਤ ਹੋ ਕੇ ਘਰ ਪਰਤੇ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।